ਗੁਰਮੀਤ ਦਾ ਸੁਫਨਾ ਹੋਇਆ ਪੂਰਾ

gurmeet chaudhary
ਪ੍ਰਤਿਭਾਸ਼ਾਲੀ ਅਭਿਨੇਤਾ ਗੁਰਮੀਤ ਚੌਧਰੀ ਦੱਖਣੀ ਅਫਰੀਕਾ ਵਿੱਚ ਕਿਸੇ ਪ੍ਰਮੋਸ਼ਨਲ ਕੰਮ ਗਏ ਸਨ, ਪਰ ਖਾਲੀ ਸਮੇਂ ਵਿੱਚ ਉਨ੍ਹਾਂ ਨੇ ਬਚਪਨ ਦੇ ਸੁਫਨੇ ਨੂੰ ਪੂਰਾ ਕੀਤਾ। ਲੋੜ ਨਾ ਹੁੰਦੇ ਹੋਏ ਵੀ ਗੁਰਮੀਤ ਨੇ ਉਥੇ ਗੰਨ ਸ਼ੂਟਿੰਗ ਸਿੱਖੀ। ਸੂਤਰਾਂ ਦਾ ਕਹਿਣਾ ਹੈ, ‘ਹੈਲੀਕਾਪਟਰ ਉਡਾਣ ਦਾ ਗੁਰਮੀਤ ਦਾ ਬਚਪਨ ਦਾ ਸੁਫਨਾ ਸੀ, ਇਸ ਲਈ ਉਨ੍ਹਾਂ ਨੇ ਡਰਬਨ ਦੇ ਇੱਕ ਟਰੇਨਿੰਗ ਕੇਂਦਰ ਵਿੱਚ ਉਡਾਣ ਭਰਨ ਦੀਆਂ ਬੁਨਿਆਦੀ ਗੱਲਾਂ ਸਿੱਖੀਆਂ ਅਤੇ ਗਨ ਸ਼ੂਟਿੰਗ ਸਿੱਖੀ। ਗੁਰਮੀਤ ਸਾਊਥ ਅਫਰੀਕਾ ਕਿਸੇ ਕੰਮ ਗਏ, ਪ੍ਰੰਤੂ ਉਸ ਨੇ ਉਥੇ ਕੁਝ ਸਮਾਂ ਰੁਕ ਕੇ ਉਡਾਣ ਟਰੇਨਿੰਗ ਲੈਣ ਦਾ ਫੈਸਲਾ ਕੀਤਾ।”
ਗੁਰਮੀਤ ਕਹਿੰਦੇ ਹਨ, ‘‘ਅਫਰੀਕਾ ਦੀ ਇਹ ਯਾਤਰਾ ਕਈ ਤਰ੍ਹਾਂ ਮੇਰੇ ਲਈ ਖਾਸ ਸੀ, ਮੈਨੂੰ ਐਡਵੈਂਚਰ ਪਸੰਦ ਹੈ। ਇਸ ਲਈ ਕਹਿ ਸਕਦੇ ਹਾਂ ਕਿ ਮੇਰੇ ਲਈ ਅਫਰੀਕਾ ਸਹੀ ਜਗ੍ਹਾ ਹੈ। ਆਖਰ ਮੈਂ ਆਪਣੀ ਇੱਕ ਖਾਹਿਸ਼ ਪੂਰੀ ਕੀਤੀ ਹੈ। ਮੈਂ ਹਮੇਸ਼ਾ ਤੋਂ ਹੈਲੀਕਾਪਟਰ ਉਡਾਉਣਾ ਚਾਹੰੁਦਾ ਸੀ, ਮੈਂ ਫੌਜੀ ਪਿਛੋਕੜ ਤੋਂ ਹਾਂ ਅਤੇ ਹਮੇਸ਼ਾ ਹੈਲੀਕਾਪਟਰ ਉਡਾਉਣ ਦੀਆਂ ਗੱਲਾਂ ਸਿੱਖਣਾ ਚਾਹੁੰਦਾ ਸੀ, ਆਖਰ ਵਿੱਚ ਮੈਂ ਇਸ ਨੂੰ ਸਿੱਖਣ ਵਿੱਚ ਸਫਲ ਹੋਇਆ ਹਾਂ।” ਗੁਰਮੀਤ ਨੇ ਛੋਟੇ ਪਰਦੇ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਬਾਅਦ ਉਹ 2015 ਵਿੱਚ ਆਈ ‘ਖਾਮੋਸ਼ੀਆਂ’ ਵਿੱਚ ਦਿਸੇ, ਪਰੰਤੂ ਫਿਲਮ ਨਾ ਚੱਲ ਸਕੀ। ਇਸ ਦੇ ਬਾਅਦ ਉਹ ਪਿਛਲੇ ਸਾਲ ਆਈ ‘ਵਜ੍ਹਾ ਤੁਮ ਹੋ’ ਵਿੱਚ ਦਿਸੇ। ਬੋਲਡ ਐਂਡ ਹੌਟ ਦਿ੍ਰਸ਼ਾਂ ਦੇ ਬਾਵਜੂਦ ਇਹ ਫਿਲਮ ਕੋਈ ਕਮਾਲ ਨਾ ਦਿਖਾ ਸਕੀ।