ਗੁਰਦਾਸ ਮਾਨ ਦੀ ਆ ਰਹੀ ਨਵੀਂ ਫਿਲਮ ‘ਨਨਕਾਣਾ’ ਦਾ ਗੀਤ ‘ਉੱਚਾ ਦਰ ਬਾਬੇ ਨਾਨਕ ਦਾ’ ਰਿਲੀਜ਼

ਗੁਰਦਾਸ ਮਾਨ ਦੀ ਆਉਣ ਵਾਲੀ ਫਿਲਮ ‘ਨਨਕਾਣਾ’ ਅੱਜ ਕੱਲ੍ਹ ਸੁਰਖੀਆਂ ਵਿਚ ਹੈ। ਗੁਰਦਾਸ ਮਾਨ ਦੀ ਫਿਲਮ ‘ਨਨਕਾਣਾ’ ਦਾ ਗੀਤ ‘ਉੱਚਾ ਦਰ ਬਾਬੇ ਨਾਨਕ ਦਾ’ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਧਾਰਮਿਕ ਗੀਤ ਨੂੰ ਜਤਿੰਦਰ ਸ਼ਾਹ ਨੇ ਸੰਗੀਤ ਦਿੱਤਾ ਹੈ। ਇਸ ਫਿਲਮ ਦੇ 2 ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ‘ਚੋਂ ਇਕ ‘ਕਿਵੇਂ ਕਰਾਂਗੇ ਗੁਜ਼ਾਰਾ’ ਅਤੇ ਦੂਜਾ ‘ਸ਼ਗਨਾਂ ਦੀ ਮਹਿੰਦੀ’ ਹੈ।ਇਸ ਫਿਲਮ ਨੇ ਲੋਕਾਂ ‘ਚ ਉਤਸ਼ਾਹ ਵਧਾ ਦਿੱਤਾ ਹੈ।