ਗੁਣਵੱਤਾ ਦੇ ਮਾਪਦੰਡਾਂ `ਤੇ ਖ਼ਰਾ ਨਾ ਉਤਰ ਸਕਿਆ ਅਬੋਹਰ ਦਾ ਬਾਈਪਾਸ, ਪੀ.ਡਬਲਿੳ.ੂਡੀ.ਮੰਤਰੀ ਵੱਲੋਂ ਐਕਸੀਅਨ ਮੁਅੱਤਲ

ਚੰਡੀਗੜ੍ਹ, 16 ਮਈ (ਪੋਸਟ ਬਿਊਰੋ): ਅਬੋਹਰ ਬਾਈਪਾਸ ਦੀ ਉਸਾਰੀ ਦੀ ਨਿਗਰਾਨੀ ਦੌਰਾਨ ਵਰਤੀ ਕੁਤਾਹੀ ਤੇ ਬੇਨਿਯਮੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਬੰਧਤ ਐਕਸੀਅਨ ਨੂੰ ਮੁਅੱਤਲ ਕਰ ਦਿੱਤਾ ਅਤੇ ਉਸਾਰੀ ਦੇ ਕੰਮ ਦੀ ਨਿਗਰਾਨੀ ਦੌਰਾਨ ਵਰਤੀ ਲਾਪਰਵਾਹੀ ਤੇ ਕੁਤਾਹੀ ਕਾਰਨ ਨਿਯਮ 10 ਦੇ ਤਹਿਤ ਨਿਗਰਾਨ ਇੰਜਨੀਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਜਦਕਿ ਸਬੰਧਤ ਐਸ.ਡੀ.ਈ ਤੇ ਜੂਨੀਅਰ ਇੰਜਨੀਅਰ ਨੂੰ ਵੀ ਨਿਯਮ 8 ਅਨੁਸਾਰ ਚਾਰਜਸ਼ੀਟ ਕੀਤਾ ਹੈ।
ਡਿਫਾਲਟਰਾਂ ਨੂੰ ਕਰੜੇ ਹੱਥੀਂ ਲੈਂਦਿਆਂ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਵਿੱਚ ਉੁੁਸਾਰੀ ਸਮੱਘਰੀ ਦੀ ਗੁਣਵੱਤਾ ਵਿੱਚ ਕਿਸੇ ਵੀ ਕਿਸਮ ਦੀ ਕੁਤਾਹੀ ਜਾਂ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੁਣਵੱਤਾ ਦੇ ਮਾਮਲੇ ਵਿੱਚ ਕੀਤੀ ਹਰ ਛੋਟੀ-ਵੱਡੀ ਬੇਨਿਯਮੀ ਨੂੰ ਸੰਜੀਦਗੀ ਨਾਲ ਲਿਆ ਜਾਵੇਗਾ ਤਾਂ ਜੋ ਜਾਨ- ਮਾਲ ਦਾ ਕਿਸੇ ਵੀ ਕਿਸਮ ਦਾ ਨੁਕਸਾਨ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਵਜੋਂ ਲੋਕਾਂ ਦੀ ਦਾ ਕੱਲੇ -ਕੱਲੇ ਪੈਸੇ ਨੂੰ ਸਹੀ ਤਰੀਕੇ ਅਤੇ ਸਹੀ ਥਾਂ ‘ਤੇ ਖ਼ਰਚੇ ਜਾਣ ਨੂੰ ਯਕੀਨੀ ਬਨਾਉਣਾ ਮੇਰੀ ਜਿੰਮੇਵ ਾਰੀ ਹੈ। ਸਿੰਗਲਾ ਨੇ ਸਪੱਸ਼ਟ ਕੀਤਾ ਕਿ ਸਮੁੱਚੇ ਸੂਬੇ ਨੂੰ ਮੇਰਾ ਸੁਨੇਹਾ ਸਾਫ਼ ਤੇ ਸਪੱਸ਼ਟ ਹੈ ਕਿ ਸੜਕਾਂ ਤੇ ਪੁਲ਼ ਕਿਸੇ ਵੀ ਆਰਥਿਕ ਗਤੀਵਿਧੀ ਦੀ ਰੀੜ੍ਹ ਮੰਨੇ ਜਾਂਦੇ ਹਨ ਅਤੇ ਕਿਸੇ ਵੀ ਹਲਕੀ ਗੁਣਵੱਤਾ ਵਾਲੀ ਉਸਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਭਾਗ ਦੇ ਕਰਮਚਾਰੀਆਂ ਨੂੰ ਕਮਰ ਕੱਸਣੀ ਪਵੇਗੀ ਅਤੇ ਚੌਕੰਨੇ ਹੋਣਾ ਪਵੇਗਾ ਨਹੀਂ ਤਾਂ ਉਨਾਂ ਨੂੰ ਅਣਸੁਖਾਵੇਂ ਨਤੀਜੇ ਭੁਗਤਣੇ ਪੈ ਸਕਦੇ ਹਨ।
ਇਹ ਜ਼ਿਕਰਯੋਗ ਹੈ ਕਿ 14 ਮਈ 2018 ਨੂੰ ਲੋਕ ਨਿਰਮਾਣ ਮੰਤਰੀ ਨੇ ਵਿਭਾਗ ਦੇ ਸਕੱਤਰ ਹੁਸਨ ਲਾਲ ਅਤੇ ਕੁਆਲਟੀ ਕੰਟ੍ਰੋਲ ਟੀਮ ਦੇ ਸਹਿਯੋਗ ਨਾਲ ਅਬੋਹਰ ਬਾਈਪਾਸ ਦੀ ਉਸਾਰੀ ਦੇ ਕੰਮ ਦਾ ਜਾਇਜ਼ਾ ਲਿਆ ਸੀ। ਦੋ ਘੰਟੇ ਤੇਜ਼ ਧੁੱਪ ਤੇ ਗਰਮੀ ਨੂੰ ਝੱਲਦਿਆਂ ਸੀ੍ਰ ਸਿੰਗਲਾ ਨੇ ਨਿੱਜੀ ਤੌਰ ਸੈਂਪਲਿੰਗ ਕਰਵਾਈ ਤੇ ਉਸਾਰੀ ਦਾ ਜਾਇਜ਼ਾ ਲਿਆ। ਕੁਆਲਟੀ ਕੰਟ੍ਰੋਲ ਟੀਮ ਨੇ ਉਸਾਰੀ ਵਿੱਚ ਵਰਤੇ ਗਏ ਸਮਾਨ ਜਿਵੇਂ ਲੁੱਕ ਟਾਇਲਾਂ ਆਦਿ ਸਮੱਘਰੀ ਦਾ ਜਾਇਜ਼ਾ ਲਿਆ। ਇਸ ਪ੍ਰਤੱਖ ਜਾਂਚ ਨੇ ਇਹ ਸਪੱਸ਼ਟ ਕਰ ਦਿੱਤਾ ਕਿ 10 ਦਿਨ ਪਹਿਲਾਂ ਵਰਤੀਆਂ ਗਈਆਂ ਟਾਇਲਾਂ ਵਿੱਚੋਂ ਬਹੁਤੀਆਂ ਟੁੱਟੀਆਂ ਤੇ ਤਿੜਕੀਆਂ ਹੋਈਆਂ ਸਨ। ਇਹ ਵੀ ਦੇਖਿਆ ਕਿ ਕਾਂਟਰੈਕਟ ਵਿੱਚ ਦਰਸਾਈ ਮਿਕਦਾਰ ਮੁਤਾਬਕ ਟਾਇਲਾਂ ਨੂੰ ਸਹੀ ਤਰੀਕੇ ਨਾਲ ਲਗਾਉਣ ਲਈ ਲੋੜੀਂਦੇ ਸੀਮਿੰਟ ਦੀ ਵਰਤੋਂ ਨਹੀਂ ਕੀਤੀ ਗਈ । ਮੌਕੇ ਤੋਂ ਲਏ ਗਏ ਸੈਂਪਲਾਂ ਨੂੰ ਰਿਸਰਚ ਲੈਬ ਵਿੱਚ ਭੇਜਿਆ ਗਿਆ ਅਤੇ ਮੁਢਲੀ ਜਾਂਚ ਤੋਂ ਬਾਅਦ ਮੌਕੇ ਤੋਂ ਲਏ ਦੋ ਸੈਂਪਲ ਮਾੜੀ ਗੁਣਵੱਤਾ ਦੇ ਪਾਏ ਗਏ।
ਸਿੰਗਲਾ ਨੇ ਅੱਗੇ ਕਿਹਾ ਕਿ ਇਸ ਮਾਮਲੇ ਦੀ ਵਿਸਤਿ੍ਰਤ ਤਫਤੀਸ਼ ਅੱਗੇ ਕੀਤੀ ਜਾਵੇਗੀ ਅਤੇ ਠੇਕੇਦਾਰ ਦੇ ਖਿਲਾਫ ਲੋੜੀਂਦੇ ਕਦਮ ਚੁੱਕੇ ਜਾਣਗੇ ਤੇ ਕਿਸੇ ਦੋਸ਼ੀ ਨੂੰ ਵੀ ਬਖ਼ਸਿਆ ਨਹੀਂ ਜਾਵੇਗਾ।