ਗੁਜਰਾਤ ਵਿੱਚ ਸਵਾਈਨ ਫਲੂ ਦਾ ਕਹਿਰ, 150 ਤੋਂ ਵੱਧ ਮੌਤਾਂ

swine flu
ਅਹਿਮਦਾਬਾਦ, 11 ਅਗਸਤ (ਪੋਸਟ ਬਿਊਰੋ)- ਬਾਰਸ਼ ਘੱਟ ਹੋਣ ਕਾਰਨ ਗੁਜਰਾਤ ਵਿੱਚ ਜਾਨਲੇਵਾ ਐਚ-1 ਐਨ-1 ਵਾਇਰਸ, ਸਵਾਈਨ ਫਲੂ, ਨਾਲ ਲੋਕਾਂ ਦਾ ਬਹੁਤ ਬੁਰਾ ਹਾਲ ਹੈ। ਅਹਿਮਦਾਬਾਦ, ਵਡੋਦਰਾ, ਰਾਜਕੋਟ, ਸੌਰਾਸ਼ਟਰ, ਕੱਛ ਸਮੇਤ ਕਈ ਸ਼ਹਿਰਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਅਹਿਮਦਾਬਾਦ ਵਿੱਚ ਸੱਤ ਦਿਨਾਂ ਵਿੱਚ 12, ਵਡੋਦਰਾ ਅਤੇ ਰਾਜਕੋਟ ਵਿੱਚ 24 ਘੰਟਿਆਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਪੂਰੇ ਰਾਜ ਵਿੱਚ ਇਸ ਰੋਗ ਨਾਲ ਮਰਨ ਵਾਲਿਆਂ ਦਾ ਅੰਕੜਾ 153 ਹੋ ਗਿਆ ਹੈ। ਇਕ ਹਜ਼ਾਰ ਤੋਂ ਵਧ ਮਰੀਜ਼ ਹਸਪਤਾਲ ਵਿੱਚ ਦਾਖਲ ਹਨ।
ਇਸ ਰਾਜ ਦੇ ਸਿਹਤ ਮੰਤਰੀ ਸ਼ੰਕਰ ਚੌਧਰੀ ਨੇ ਸਥਿਤੀ ਦੀ ਗੰਭੀਰਤਾ ਦੇਖਦੇ ਹੋਏ ਪ੍ਰਸ਼ਾਸਨ ਨੂੰ ਡੋਰ-ਟੂ ਡੋਰ ਸਰਵੇਖਣ ਕਰਨ ਨੂੰ ਕਿਹਾ ਹੈ। ਕਈ ਸਰਕਾਰੀ ਹਸਪਤਾਲਾਂ ਵਿੱਚ ਸਵਾਈਨ ਫਲੂ ਤੋਂ ਬਚਣ ਦੇ ਲਈ ਆਯੂਰਵੈਦਿਕ ਟੈਕਨੀਸ਼ੀਅਨ ਨੂੰ ਮੁਫਤ ਸਾਮਾਨ ਵੰਡਿਆ ਜਾ ਰਿਹਾ ਹੈ। ਸਿਹਤ ਵਿਭਾਗ ਦੇ ਮੁਤਾਬਕ ਇਸ ਵਾਰ ਸੌਰਾਸ਼ਟਰ ਅਤੇ ਰਾਜਕੋਟ ਵਿੱਚ ਸਵਾਈਨ ਫਲੂ ਦਾ ਜ਼ੋਰ ਵੱਧ ਹੈ ਅਤੇ ਹੁਣ ਤੱਕ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਹਿਮਦਾਬਾਦ ਵਿੱਚ ਪਿਛਲੇ ਸੱਤ ਦਿਨਾਂ ਵਿੱਚ 245 ਮਾਮਲੇ ਦਰਜ ਹੋਏ ਹਨ। ਸਰਕਾਰ ਸਵਾਈਨ ਫਲੂ ਦੀ ਰੋਕ ਲਈ ਭਿੰਨ ਪ੍ਰਕਾਰ ਦੀਆਂ ਤਿਆਰੀਆਂ ਕਰਨ ਦਾ ਦਾਅਵਾ ਕਰਦੀ ਹੈ। ਜਿਸ ਤਰ੍ਹਾਂ ਮਾਮਲੇ ਵਧ ਰਹੇ ਹਨ, ਇਹ ਦਾਅਵਾ ਗਲਤ ਸਾਬਤ ਹੋਇਆ ਹੈ। ਪ੍ਰਸ਼ਾਸਨ ਦੇ ਮੁਤਾਬਕ ਇਸ ਸਾਲ ਰਾਜ ਵਿੱਚ ਸਵਾਈਲ ਫਲੂ ਦੀ ਸਥਿਤੀ ਚਿੰਤਾ ਜਨਕ ਹੈ। ਸਰਕਾਰੀ ਹਸਪਤਾਲਾਂ ਵਿੱਚ ਸਵਾਈਨ ਫਲੂ ਦੇ ਮਰੀਜ਼ਾਂ ਲਈ ਆਈਸੋਲੇਸ਼ਨ ਵਾਰਡ ਦੀ ਸੁਵਿਧਾ ਵੀ ਹੈ।