ਗਿੱਪੀ ਗਰੇਵਾਲ ਦੀ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦਾ ਗੀਤ ਗੱਲ ਦਿਲ ਦੀ ਰਿਲੀਜ਼

ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਦੀ ਜਿੰਦਗੀ `ਤੇ ਅਧਾਰਤ ਫਿਲਮ ਗਿੱਪੀ ਗਰੇਵਾਲ ਸਮੇਤ ਤੇ ਹੋਰ ਮੁੱਖ ਕਲਾਕਾਰਾਂ ਦੀ ਭੂਮਿਕਾ ਕਾਰਨ ਦਰਸ਼ਕਾਂ ਦਾ ਧਿਆਨ ਖਿੱਚ ਰਹੀ ਹੈ।ਇਸ ਫਿਲਮ ਦਾ ਗੀਤ ‘ਗੱਲ ਦਿਲ ਦੀ’ ਰਿਲੀਜ਼ ਹੋ ਗਿਆ ਹੈ।ਇਸ ਗੀਤ ਨੂੰ ਕੁਲਵਿੰਦਰ ਬਿੱਲਾ ਨੇ ਆਪ ਲਿਖਿਆ ਹੈ। ‘ਗੱਲ ਦਿਲ ਦੀ’ ਗੀਤ ਸਰਹੱਦ ‘ਤੇ ਤਾਇਨਾਤ ਫੌਜੀਆਂ ਦੀ ਜ਼ਿੰਦਗੀ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦਾ ਹੈ।