ਗਰੀਬਾਂ ਦੀ ਜੇਬ੍ਹ ਕੱਟਣ ਦਾ ਨਵਾਂ ਤਰੀਕਾ ਲਿਆ ਰਹੀ ਹੈ ਸਰਕਾਰ : ਕੰਜਰਵੇਟਿਵ

Govt. Targetingਕੁੱਝ ਕੰਜਰਵੇਟਿਵ ਐਮਪੀਜ ਤੇ ਬਿਜਨਸ ਲੌਬੀ ਗਰੁੱਪਸ ਵੱਲੋਂ ਲਿਬਰਲ ਸਰਕਾਰ ਉੱਤੇ ਦੋਸ ਲਾਇਆ ਜਾ ਰਿਹਾ ਹੈ ਕਿ ਉਹ ਘੱਟ ਆਮਦਨ ਵਾਲਿਆਂ ਨੂੰ ਨਿਸਾਨਾ ਬਣਾਉਣ ਲਈ ਟੈਕਸੇਸਨ ਆਫ ਇੰਪਲਾਈ ਡਿਸਕਾਊਂਟ ਸਬੰਧੀ ਨਵੇਂ ਨਿਯਮ ਲਿਆ ਰਹੀ ਹੈ।
ਕੈਨੇਡਾ ਰੈਵਨਿਊ ਏਜੰਸੀ ਦੇ ਟੈਕਸ ਫੋਲੀਓ ਦੇ ਨਵੇਂ ਸੰਸਕਰਣ ਵਿੱਚ ਇੰਪਲਾਇਰਜ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਜਦੋਂ ਕੋਈ ਕਰਮਚਾਰੀ ਰੋਜਗਾਰ ਕਾਰਨ ਕਿਸੇ ਵਸਤ ਉੱਤੇ ਛੋਟ ਹਾਸਲ ਕਰਦਾ ਹੈ ਤਾਂ ਉਸ ਛੋਟ ਦੀ ਕੀਮਤ ਕਰਮਚਾਰੀ ਦੀ ਆਮਦਨ ਵਿੱਚ ਸਾਮਲ ਕਰ ਦੇਣੀ ਚਾਹੀਦੀ ਹੈ। ਇਸ ਵਿੱਚ ਆਖਿਆ ਗਿਆ ਹੈ ਕਿ ਕਰਮਚਾਰੀ ਵੱਲੋਂ ਖਰੀਦੀ ਵਸਤ ਉੱਤੇ ਮਿਲੀ ਛੋਟ ਨੂੰ ਉਸ ਵਸਤ ਦੀ ਮਾਰਕਿਟ ਵੈਲਿਊ ਦੇ ਹਿਸਾਬ ਨਾਲ ਹੀ ਆਂਕਣਾ ਚਾਹੀਦੀ ਹੈ ਬਸਰਤੇ ਉਹ ਛੋਟ ਸਾਲ ਵਿੱਚ ਕਿਸੇ ਸਮੇਂ ਆਮ ਲੋਕਾਂ ਲਈ ਜਾਂ ਕੁੱਝ ਹੋਰਨਾਂ ਲੋਕਾਂ ਲਈ ਉਪਲਬਧ ਹੋਵੇ।
ਕੰਜਰਵੇਟਿਵ ਫਾਇਨਾਂਸ ਕ੍ਰਿਟਿਕ ਪਿਏਰੇ ਪੌਇਲੀਵਰ ਨੇ ਸੋਮਵਾਰ ਨੂੰ ਬਿਆਨ ਜਾਰੀ ਕਰਕੇ ਆਖਿਆ ਕਿ ਇਸ ਤਬਦੀਲੀ ਤੋਂ ਭਾਵ ਇਹ ਹੈ ਕਿ ਸਰਕਾਰ ਇਹੋ ਜਿਹੀਆਂ ਚੀਜਾਂ ਉੱਤੇ ਵੀ ਟੈਕਸ ਲਾਉਣ ਦਾ ਮਨ ਬਣਾ ਰਹੀ ਹੈ ਜਿਨ੍ਹਾਂ ਉੱਤੇ ਘੱਟ ਆਮਦਨ ਵਾਲੇ ਮੁਲਾਜਮਾਂ ਨੂੰ ਛੋਟ ਮਿਲਦੀ ਹੋਵੇ ਜਿਵੇਂ ਬੂਟ ਵੇਚਣ ਵਾਲੇ ਸੇਲਜਮੈਨ ਨੂੰ ਜੁੱਤਿਆਂ ਦੇ ਜੋੜੇ ਉੱਤੇ ਮਿਲਣ ਵਾਲੀ 10 ਫੀ ਸਦੀ ਛੋਟ ਵੀ ਹੁਣ ਸਰਕਾਰ ਤੋਂ ਜਰੀ ਨਹੀਂ ਜਾ ਰਹੀ, ਜਾਂ ਫਿਰ ਕਿਸੇ ਵੇਟਰੈੱਸ ਨੂੰ ਖਾਣੇ ਉੱਤੇ ਮਿਲਣ ਵਾਲੀ ਛੋਟ ਤੇ ਜਾਂ ਫਿਰ ਫਿੱਟਨੈੱਸ ਟਰੇਨਰ ਨੂੰ ਮੁਫਤ ਜਿੰਮ ਮੈਂਬਰਸਿਪ ਉੱਤੇ ਵੀ ਸਰਕਾਰ ਦੀ ਪੂਰੀ ਨਜਰ ਹੈ।
ਇਸ ਤਬਦੀਲੀ ਤੋਂ ਪਹਿਲਾਂ, ਜਿਸ ਦੇ ਪਹਿਲੀ ਜਨਵਰੀ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ, ਇੰਪਲਾਇਰਜ ਨੂੰ ਉਸ ਸਮੇਂ ਹੀ ਟੈਕਸ ਲਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਜਦੋਂ ਕੋਈ ਕਰਮਚਾਰੀ ਵਸਤ ਤੋਂ ਘੱਟ ਕੀਮਤ ਉੱਤੇ ਕੋਈ ਚੀਜ ਖਰੀਦਦਾ ਹੈ। ਇਸ ਤਬਦੀਲੀ ਨਾਲ ਨਾ ਸਿਰਫ ਉਨ੍ਹਾਂ ਨੂੰ ਨਿਸਾਨਾ ਬਣਾਇਆ ਜਾਵੇਗਾ ਜਿਹੜੇ ਵੱਧ ਪੈਸੇ ਦੇਣ ਦੀ ਹੈਸੀਅਤ ਨਹੀਂ ਰੱਖਦੇ ਸਗੋਂ ਲੋਕਲ ਕਾਰੋਬਾਰੀਆਂ ਨੂੰ ਉਨ੍ਹਾਂ ਸਾਰੇ ਕਰਮਚਾਰੀਆਂ ਉੱਤੇ ਵੀ ਨਜਰ ਰੱਖਣੀ ਹੋਵੇਗੀ ਜਿਹੜੇ ਇਸ ਛੋਟ ਦਾ ਫਾਇਦਾ ਉਠਾਉਂਦੇ ਹਨ।
ਕੰਜਰਵੇਟਿਵ ਸੈਨੇਟਰ ਡੈਨਿਸ ਬੈਟਰਜ ਦਾ ਕਹਿਣਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਟਰੂਡੋ ਸਰਕਾਰ ਵੱਲੋਂ ਮੱਧ ਵਰਗ ਉੱਤੇ ਕੀਤਾ ਜਾ ਰਿਹਾ ਇਹ ਇੱਕ ਹੋਰ ਹਮਲਾ ਹੈ ਤੇ ਮਿਹਨਤਕਸਾਂ ਨੂੰ ਇੱਕ ਵਾਰੀ ਫਿਰ ਸਰਕਾਰ ਨਿਸਾਨਾ ਬਣਾਉਣ ਜਾ ਰਹੀ ਹੈ। ਕੰਜਰਵੇਟਿਵਾਂ ਦੀ ਡਿਪਟੀ ਲੀਡਰ ਲੀਜਾ ਰਾਇਤ ਨੇ ਇਸ ਨੂੰ ਲਿਬਰਲਾਂ ਵੱਲੋਂ ਗਰੀਬਾਂ ਦੀ ਜੇਬ੍ਹ ਕੱਟਣ ਦਾ ਨਵਾਂ ਤਰੀਕਾ ਦੱਸਿਆ ਹੈ।