ਗਰਚਾ ਬਰਦਰਜ਼ ਦੀ ਹੋਮਲਾਈਫ ਸਿਲਵਰ ਸਿਟੀ ਨੇ ਰਚਿਆ ਇਤਿਹਾਸ

Fullscreen capture 552017 83809 AMਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਵਿੱਚ ਸਥਿਤ ਹੋਮਲਾਈਫ ਸਿਲਵਰਸਿਟੀ ਰੀਅਲਟੀ ਇੰਕ ਦੇ ਗਰਚਾ ਭਰਾਵਾਂ ਅਜੀਤ ਸਿੰਘ ਅਤੇ ਬਲਜੀਤ ਸਿੰਘ ਨੇ ਰੀਅਲ ਐਸਟੇਟ ਦੇ ਖੇਤਰ ਵਿੱਚ ਨਵਾਂ ਇਤਿਹਾਸ ਸਿਰਜਿਆ ਹੈ। ਫਰਵਰੀ 2016 ਵਿੱਚ ਨਵੀਂ ਬਰੋਕਰੇਜ਼ ਕਾਇਮ ਕਰਨ ਤੋਂ ਬਾਅਦ ਇਹ ਅਜਿਹੀ ਨਿਵੇਕਲੀ ਬਰੋਕਰੇਜ਼ ਹੈ ਜਿਸਨੇ ਕੁਝ ਹੀ ਮਹੀਨਿਆਂ ਦੇ ਅਰਸੇ ਦੌਰਾਨ ਹੀ 315 ਏਜੰਟ ਸ਼ਾਮਲ ਕਰ ਲਏ ਹਨ ਜਿਹਨਾਂ ਵਿੱਚ ਬਹੁ ਸਾਰੇ ਉਹ ਹਨ ਜਿਹਨਾਂ ਕੋਲ 15, 20 ਜਾਂ 30 ਸਾਲ ਦਾ ਰੀਅਲ ਐਸਟੇਟ ਕੰਮ ਕਰਨ ਦਾ ਅਨੁਭਵ ਹੈ। ਬੀਤੇ ਦਿਨੀਂ ਹੋਮ ਲਾਈਫ ਵੱਲੋਂ ਨਿਆਗਰਾ ਫਾਲਜ਼ ਵਿਖੇ ਹੋਏ ਅੰਤਰਰਾਸ਼ਟਰੀ ਸਨਮਾਨ ਸਮਾਰੋਹ ਵਿੱਚ ਹੋਮਲਾਈਫ ਸਿਲਵਰਸਿਟੀ ਦੀ ਬਰੋਕਰੇਜ਼ ਨੇ ਲਗਭਗ ਹਰ ਕੈਟਗਰੀ ਦਾ ਇਨਾਮ ਜਿੱਤਣ ਦਾ ਰਿਕਾਰਡ ਕਾਇਮ ਕੀਤਾ ਜਿਸ ਵਿੱਚ ਚੇਅਰਮੈਨ ਅਵਾਰਡ, ਪ੍ਰੈਜ਼ੀਡੈਂਟ ਅਵਾਰਡ, ਪਲੈਟੀਨਮ ਅਵਾਰਡ ਸ਼ਾਮਲ ਹਨ। ਹੋਮਲਾਈਫ ਸਿਲਵਰਸਿਟੀ ਦੇ 50 ਦੇ ਲਗਭਗ ਏਜੰਟਾਂ ਨੇ ਇਹ ਚੋਟੀ ਦੇ ਅਵਾਰਡ ਹਾਸਿਲ ਕੀਤੇ। ਇਕ ਨਵੀਂ ਹੋਂਦ ਵਿਚ ਆਈ ਬਰੋਕਰੇਜ਼ ਲਈ ਇਕ ਮਾਣ ਵਾਲੀ ਗੱਲ ਹੈ।
ਹੋਮ ਲਾਈਫ ਦੇ ਮੁੱਖ ਕਾਰਜਕਾਰੀ ਅਫ਼ਸਰ ਐਂਡਰੀਓ ਸਿਮਰਮੈਨ ਨੇ ਅੰਤਰਰਾਸ਼ਟਰੀ ਸਨਮਾਨ ਸਮਾਰੋਹ ਦੌਰਾਨ ਬਰੈਂਪਟਨ ਦੀ ਤੇਜ਼ੀ ਨਾਲ ਵਿਕਾਸ ਕਰ ਰਹੀ ਇਸ ਬਰੋਕਰੇਜ਼ ਦਾ ਵਿਸ਼ੇਸ਼ ਜਿ਼ਕਰ ਕੀਤਾ। ਸਿਮਰਮੈਨ ਨੇ ਕਿਹਾ ਕਿ ਕੰਪਨੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਬਰੋਕਰੇਜ਼ ਫਰੈਂਚਾਈਜ਼ ਨੇ ਇੱਕ ਸਾਲ ਦੇ ਅਰਸੇ ਵਿੱਚ ਐਨੀ ਤਰੱਕੀ ਵਿਖਾਈ ਹੋਵੇ।
ਪੰਜਾਬੀ ਪੋਸਟ ਨਾਲ ਗੱਲਬਾਤ ਕਰਦੇ ਹੋਏ ਅਜੀਤ ਗਰਚਾ ਨੇ ਕਿਹਾ ਕਿ ਅਸੀਂ ਆਪਣੇ ਮੈਂਬਰ ਏਜੰਟਾਂ ਨੂੰ ਘਰ ਵਰਗਾ ਮਾਹੌਲ ਪ੍ਰਦਾਨ ਕਰਦੇ ਹਾਂ ਅਤੇ ਸਮੁੱਚੀ ਟੀਮ ਨੂੰ ਉੱਚ ਦਰਜ਼ੇ ਦੀ ਤਕਨੀਕੀ ਅਤੇ ਗੈਰਤਕਨੀਕੀ ਸਹਾਇਤਾ ਹਫਤੇ ਦੇ ਸੱਤੇ ਦਿਨ ਪ੍ਰਦਾਨ ਕੀਤੀ ਜਾਂਦੀ ਹੈ। ਅਜੀਤ ਗਰਚਾ ਨੇ ਦੱਸਿਆ ਕਿ ਰੀਅਲ ਐਸਟੇਟ ਏਜੰਟਾਂ ਨੂੰ ਗੁਣਵੱਤਾ ਭਰੀ ਸਿਖਲਾਈ ਦੇਣ ਲਈ ਨੌਰਥ ਅਮਰੀਕਾ ਦੇ ਚੋਟੀ ਦੇ ਟਰੇਨਰ ਬਰੂਸ ਕੀਥ ਨੂੰ ਕੰਪਨੀ ਨੇ ਪੱਕੇ ਤੌਰ ਉੱਤੇ ਰੱਖਿਆ ਹੋਇਆ ਹੈ। ਹੋਮਲਾਈਫ ਸਿਲਵਰਸਿਟੀ ਰੀਅਲਟੀ ਇੰਕ ਵੱਲੋਂ ਕਮਿਉਨਿਟੀ ਦੇ ਕਈ ਚੈਰਟੀ ਉੱਦਮਾਂ ਨੂੰ ਵੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਮੇਂ ਹੋਮਲਾਈਫ ਸਿਲਵਰਸਿਟੀ ਕੋਲ ਦਹਾਕਿਆਂ ਤੋਂ ਚੱਲਦੀ ਆ ਰਹੀ ਬਰੋਕਰੇਜ਼ ਨਾਲੋਂ ਵੱਧ ਲਿਸਟਿੰਗ ਹਨ ਅਤੇ ਔਸਤਨ ਹਰ ਰੋਜ਼ ਪੰਜ ਦੇ ਕਰੀਬ ਡੀਲਜ਼ ਹੁੰਦੀਆਂ ਹਨ। ਤਜ਼ਰਬੇਕਾਰ ਏਜੰਟ ਹਾਰਪ ਗਰੇਵਾਲ ਦੀ ਅਗਵਾਈ ਵਿਚ ਇਕ ਟੀਮ ਤਿਆਰ ਕੀਤੀ ਗਈ ਹੈ ਜੋ ਨਵੇਂ ਏਜੰਟਾਂ ਨੂੰ ਕਾਮਜਾਬ ਹੋਣ ਲਈ ਪ੍ਰੈਕਟੀਕਲ ਸਿਖਲਾਈ ਦੇਣ ਵਾਸਤੇ ਹਰ ਸਮੇਂ ਤਿਆਰ ਹੁੰਦੀ ਹੈ।