ਗਭਰੇਟ ਮੁੰਡਿਆਂ ਦਾ ਸਖਤ ਤੇ ਰੁੱਖਾ ਸੁਭਾਅ ਹੈ ਦਿਮਾਗੀ ਖਲਲ


ਜੈਨੇਵਾ, 29 ਦਸੰਬਰ (ਪੋਸਟ ਬਿਊਰੋ)- ਇਕ ਤਾਜ਼ਾ ਅਧਿਐਨ ‘ਚ ਦੇਖਿਆ ਗਿਆ ਹੈ ਕਿ ਜਿਹੜੇ ਮੁੰਡੇ ਸਖਤ ਅਤੇ ਰੁੱਖੇ ਸੁਭਾਅ ਦੇ ਹੁੰਦੇ ਹਨ, ਉਨ੍ਹਾਂ ਦੀ ਦਿਮਾਗ ਦੀ ਬਣਤਰ ਵਿੱਚ ਵੀ ਫਰਕ ਹੁੰਦਾ ਹੈ। ਆਮ ਲੋਕਾਂ ਦੇ ਮੁਕਾਬਲੇ ਅਜਿਹੇ ਮੁੰਡਿਆਂ ਦੇ ਚੇਤਨਾ ਤੇ ਦਇਆ ਵਾਲੇ ਖੇਤਰ ‘ਚ ਫਰਕ ਦੇਖਿਆ ਗਿਆ ਹੈ।
ਸਵਿਟਜ਼ਰਲੈਂਡ ਦੀ ਬੇਸਿਲ ਯੂਨੀਵਰਸਿਟੀ ਤੇ ਬੇਸਿਲ ਸਾਈਕੈਟਿ੍ਰਕ ਹਸਪਤਾਲ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ 189 ਮੁੰਡਿਆਂ ਦੇ ਦਿਮਾਗ ‘ਤੇ ਅਧਿਐਨ ਕੀਤਾ ਹੈ। ਪਿਛਲੇ ਸਾਲਾਂ ‘ਚ ਖੋਜਾਰਥੀਆਂ ਨੇ ਅਜਿਹੇ ਸਖਤ ਸੁਭਾਅ ਵਾਲੇ ਲੋਕਾਂ ਵੱਲ ਵਧੇਰੇ ਧਿਆਨ ਦਿੱਤਾ। ਇਹ ਲੋਕ ਵਧੇਰੇ ਗੰਭੀਰ ਬਿਰਤੀ ਦੇ ਹੁੰਦੇ ਗਏ। ਉਹ ਅਧਿਐਨ ‘ਚ ਇਹ ਦੇਖਣਾ ਚਾਹੁੰਦੇ ਹਨ ਕਿ ਅਜਿਹੇ ਮੁੰਡਿਆਂ ਤੇ ਕੁੜੀਆਂ ਦੇ ਦਿਮਾਗ ‘ਚ ਕੀ ਫਰਕ ਹੈ। ਤਾਜ਼ਾ ਅਧਿਐਨ ‘ਚ ਦੇਖਿਆ ਗਿਆ ਹੈ ਕਿ ਜਿਹੜੇ ਆਮ ਤੌਰ ‘ਤੇ ਵਿਕਸਤ ਹੋਣ ਵਾਲੇ ਮੁੰਡੇ ਸਨ, ਉਨ੍ਹਾਂ ਦੇ ਦਿਮਾਗ ਦੇ ਅੰਦਰਲੇ ਇੰਸੁਲਾ ਦਾ ਹਿੱਸਾ ਵੱਡਾ ਸੀ। ਇਹ ਖੇਤਰ ਦੂਜਿਆਂ ਦੀਆਂ ਭਾਵਨਾਵਾਂ ਪਛਾਣਨ ‘ਚ ਮਦਦ ਕਰਦਾ ਹੈ। ਦੂਜੇ ਪਾਸੇ ਸਖਤ ਤੇ ਰੁੱਖੇ ਕਿਸਮ ਦੇ ਮੁੰਡਿਆਂ ਦੇ ਦਿਮਾਗ ‘ਚ ਨਿਰਾਸ਼ਾ ਦਰਸਾਉਣ ਵਾਲਾ ਹਿੱਸਾ ਵਧੇਰੇ ਵੱਡਾ ਹੁੰਦਾ ਹੈ। ਇਹ ਫਰਕ ਸਿਰਫ ਮੁੰਡਿਆਂ ਵਿੱਚ ਆਇਆ। ਮੁੰਡਿਆਂ ‘ਚ ਉਸੇ ਵਿਸ਼ੇਸ਼ ਗੁਣ ਵਾਲੀਆਂ ਕੁੜੀਆਂ ਦੇ ਮੁਕਾਬਲੇ ਕੋਈ ਫਰਕ ਨਹੀਂ ਸੀ।
ਬੇਸਿਲ ਯੂਨੀਵਰਸਿਟੀ ਦੀ ਨੋਰਾ ਮਾਰੀਆ ਰਸ਼ੇਲ ਦੇ ਮੁਤਾਬਕ ਉਨ੍ਹਾਂ ਨੇ ਅਧਿਐਨ ‘ਚ ਦੇਖਿਆ ਕਿ ਸਖਤ ਤੇ ਰੁੱਖੇ ਸੁਭਾਅ ਦੇ ਮੁੰਡਿਆਂ ਦੇ ਦਿਮਾਗ ਦੀ ਬਨਾਵਟ ਆਮ ਜਾਂ ਮਿਲਣਸਾਰ ਮੁੰਡਿਆਂ ਦੇ ਦਿਮਾਗ ਦੀ ਬਨਾਵਟ ਤੋਂ ਵੱਖਰੀ ਹੁੰਦੀ ਹੈ। ਹਾਲਾਂਕਿ ਇਹ ਫਰਕ ਕੁੜੀਆਂ ‘ਚ ਨਹੀਂ ਦੇਖਿਆ ਗਿਆ।