ਖੇਡ ਕਬੱਡੀ ਨੂੰ ਸਮਰਪਿਤ ਭਰਾਵਾਂ ਦੀ ਜੋੜੀ ਸਤਨਾਮ ਸਰਾਏ, ਬਿੰਦੀ ਸਰਾਏ

Fullscreen capture 832017 91047 AMਖੇਡ ਕਬੱਡੀ ਨਾਲ ਪੰਜਾਬੀਆ ਦਾ ਰਿਸ਼ਤਾ ਧੜਕਦੇ ਦਿਲ ‘ਚ ਧੜਕਣ ਵਾਂਗ ਹੈ। ਇਸੇ ਕਰਕੇ ਪੰਜਾਬੀਆ ਦੀ ਮਹਿਬੂਬ ਖੇਡ ਬਣੀ ਕਬੱਡੀ ਨੂੰ ਮਾਂ ਖੇਡ ਦਾ ਰੁਤਬਾ ਮਿਲਿਆ ਹੈ। ਪੰਜਾਬੀਆ ਨੇ ਦੁਨੀਆ ਵਿਚ ਜਿਸ ਵੀ ਕੋਨੇ ਨੂੰ ਆਪਣਾ ਰੈਣ ਵਸੇਰਾ ਬਣਾਇਆ ਉਥੇ ਉਹਨਾਂ ਆਪਣੇ ਵਿਰਸੇ, ਸੱਭਿਆਚਾਰ ਤੇ ਖੇਡਾਂ ‘ਚ ਖੇਡ ਕਬੱਡੀ ਨੂੰ ਪਰਫੁਲਿਤ ਕਰਨ ਦੀ ਕੋਈ ਕਸਰ ਬਾਕੀ ਨਹੀ ਛੱਡੀ। ਦੁਨੀਆ ਦੇ ਖੂਬਸੂਰਤ ਮੁਲਕਾਂ ‘ਚ ਬੜੀ ਸ਼ਿੱਦਤ ਤੇ ਮਾਣ ਨਾਲ ਸ਼ਾਮਿਲ ਡਾਲਰਾਂ ਦੇ ਮੁਲਕ ਕੈਨੇਡਾ ‘ਚ ਖੇਡ ਕਬੱਡੀ ਗਦਰੀ ਬਾਬਿਆਂ ਦੇ ਸਮੇਂ ਤੋਂ ਖੇਡੀ ਜਾ ਰਹੀ ਹੈ। ਕੈਨੇਡਾ ‘ਚ ਕਬੱਡੀ ਦੀ ਹਰਮਨ ਪਿਆਰਤਾ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ 1919 ਨੂੰ ਗਦਰੀ ਬਾਬਿਆਂ ਦੇ ਸਮੇਂ ਵੈਨਕੂਵਰ ਤੇ ਕੈਲੇਫੋਰਨੀਆ ਦੀਆ ਟੀਮਾਂ ਵਿਚਕਾਰ ਸਟਾਕਸਨ ਵਿਖੇ ਮੈਚ ਹੋਏ ਸਨ। ਭਾਵੇਂ ਇਹ ਕਬੱਡੀ ਮੈਚ ਸਿਰਫ਼ ਖੇਡ ਮਨੋਰੰਜਨ ਲਈ ਹੀ ਖੇਡੇ ਗਏ ਸਨ। ਕਨੇਡਾ ਦੇ ਸੂਬੇ ਬਿ੍ਰਟਿਸ਼ ਕੋਲੰਬੀਆ ‘ਚ ਵਿਹਲੇ ਸਮੇਂ ਖੇਡ ਕਬੱਡੀ ਪੰਜਾਬੀਆ ਦਾ ਪ੍ਰਮੁੱਖ ਸ਼ੌਕ ਸੀ। ਇਸ ਸਮੇਂ ਕਨੇਡਾ ਦੀ ਕਬੱਡੀ ਤੇ ਸਵੱਲੀਆਂ ਨਜ਼ਰਾਂਹਨ। ਪਰ ਕਨੇਡਾ ‘ਚ ਲੱਖਾਂ ਡਾਲਰਾਂ ਦੇ ਬਜਟ ਵਾਲੀਆ ਤੇ ਕਬੱਡੀ ਜਗਤ ਦੇ ਧੁਨੰਤਰ ਸਟਾਂਰਾਂ ਨਾਲ ਲੈਸ ਕਬੱਡੀ ਦੀਆ ਮਹਿੰਗੀਆਂ ਟੀਮਾਂ ਦਾ ਨਿਰਮਾਣ ਪਿਛਲੇ ਸਾਲਾਂ ਤੋਂ ਜਾਰੀ ਰਿਹਾ ਹੈ। ਕਨੇਡਾ ਕਬੱਡੀ ਜਗਤ ਵਿੱਚ ਥੋੜੇ ਸਮੇਂ ਵਿੱਚ ਵੱਡਾ ਨਾਮਣਾ ਵਾਲੀ ਲ਼ਾਇਨਜ਼ ਸਪੋਰਟਸ ਕਬੱਡੀ ਕਲੱਬ ਟਰਾਂਟੋ ਨੂੰ ਵੀ ਮਹਿੰਗੀਆ ਟੀਮਾਂ ਬਣਾਉਣ ਵਾਲੇ ਕਬੱਡੀ ਕਲੱਬਾਂ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ । ਦੋਆਬੇ ਦੇ ਦਿਲ ਵਜੋਂ ਜਾਣੇ ਜਾਦੇ ਜਿਲਾ ਜਲ਼ਧੰਰ ਦੀ ਵੱਖੀ ‘ਚ ਵਸੇ ਪਿੰਡ ਰੰਧਾਵਾ ਮਸੰਦਾ ‘ਚ ਸਵ. ਪਿਤਾ ਰਣਜੀਤ ਸਿੰਘ ਦੇ ਗ੍ਰਹਿ ਮਾਤਾ ਰਤਨ ਕੌਰ ਸਰਾਏ ਦੀ ਸੁਲੱਖਣੀ ਕੁੱਖ ਨੂੰ ਭਾਗ ਲਾਉਣ ਵਾਲੇ ਕਲੱਬ ਦੇ ਚੇਅਰਮੈਨ ਸਤਨਾਮ ਸਿੰਘ ਸਰਾਏ ਤੇ ਉਸ ਦੇ ਛੋਟੇ ਵੀਰ ਵਰਿੰਦਰ ਸਿੰਘ ਉਰਫ ਬਿੰਦੀ ਸਰਾਏ ਦੇ ਪਰਿਵਾਰ ਦਾ ਖੇਡ ਕੱਬਡੀ ਨਾਲ ਨਿੱਘਾ ਰਿਸ਼ਤਾ ਕਈ ਵਰਿਆ ਤੋ ਬਰਕਰਾਰ ਹੈ। ਸਰਾਏ ਪਰਿਵਾਰ ਦਾ ਹੋਣਹਾਰ ਬੇਟਾ ਤੇ ਉਹਨਾਂ ਦਾ ਭਰਾ ਬਿੱਲਾ ਸਰਾਏ ਕਬੱਡੀ ਜਗਤ ਦਾ ਨਾਮਵਰ ਖਿਡਾਰੀ ਰਹਿ ਚੁੱਕਾ ਹੈ। ਬਿੱਲਾ ਸਰਾਏ ਭਾਵੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ ਪਰ ਉਸ ਦੀ ਖੇਡ ਪ੍ਰਤੀ ਸੱਚੀ ਸੁੱਚੀ ਭਾਵਨਾ ਨੰੂ ਉਸ ਦੇ ਭਰਾਵਾਂ ਸਤਨਾਮ ਸਰਾਏ ਤੇ ਬਿੰਦੀ ਸਰਾਏ ਵੱਲੋ ਬਰਕਰਾਰ ਰੱਖਿਆ ਜਾ ਰਿਹਾ ਹੈ ਟਰਾਂਟੋ ਦੇਾਓ ਸਫਲ ਟਰਾਂਸਪੋਟਰਾ ‘ਚ ਸ਼ੁਮਾਰ ‘ਸਰਾਏ ਟਰੱਕਿੰਗ’ ਦਾ ਵਿਸ਼ਾਲ ਕਾਰੋਬਾਰ ਚਲਾਉਣ ਵਾਲੇ ਸਫਲ ਪੰਜਾਬੀਆ ‘ਚ ਇੱਕ ਹਨ। ਸਤਨਾਮ ਸਰਾਏ, ਬਿੰਦੀ ਸਰਾੲਤੇ , ਨਵਿੰਦਰ ਜੀਤ ਸੰਘਾ ਭਲਵ ਾ ਦੀ ਅਗਵਾਈ ਵਾਲੀ ਲਾਇਨਜ਼ ਸਪੋਰਟਸ ਕਲੱਬ ਭਾਵੇ ਅੱਜ ਤਛੇਾਰ ਵਰੇ ਹੋਂਦ ਵਿੱਚ ਆਈ । ਸੀ ਪਰ ਇਸ ਟੀਮ ਦੇ ਧੁਨਾਤਰ ਸਟਾਰਾ ਦੀ ਖੇਡ ਦੇ ਪ੍ਰਦਰਸ਼ਨ ਨੇ ਖੇਡ ਮੈਦਾਨਾਂ ਵਿੱਚ ਤੇ ਤਿੱਖਿਆ ਗਡਾਂਸਿਆ ਨੰੂ ਗਾਟਿਆਂ ਦੀ ਭਾਲ ਅਰਥਾਤ ਵੰਝ ਬਰਾਬਰ ਗੱਡਾਂਗੇ ਵਾਲਾ ਪ੍ਰਦਰਸ਼ਨ ਕਰਕੇ ਵਿਰੋਧੀਆਂ ਨੂੰ ਉਗਲ ਬੁੱਲਾਂ ਤੇ ਰੱਖ ਕੇ ਸੋਚਣ ਲਈ ਮਜਬੂਰ ਕਰ ਦਿੱਤਾ। ਚਾਕਲੇਟੀ ਗੱਭਰੂ ਬਿੰਦੀ ਸਰਾਏ ਕਨੇਡੀਅਨ ਗ੍ਰੈਜੂਏਸ਼ਨ ਕਰਨ ਵਾਲਾ ਆਈਸ ਹਾਕੀ ਦਾ ਵਧੀਆਂ ਖਿਡਾਰੀ ਰਹਿ ਚੁੱਕਾ ਹੈ। ਖੇਡ ਕਬੱਡੀ ਦੀ ਚੰਗੀ ਮਾੜੀ ਹਲਚਲ ਤੇ ਕੰਨ ਰੱਖਣ ਵਾਲੇ ਸਤਨਾਮ ਸਰਾਏ ਤੇ ਬਿੰਦੀ ਸਰਾਏ ਨੇ ਭਾਵੇ ਨਿੱਜੀ ਕਬੱਡੀ ਟੀਮ “ਲਾਇਨਜ਼ ਸਪੋਰਟਸ” ਭਾਵੇ ਛੇ ਵਰੇ ਪਹਿਲਾਂ ਹੋਂਦ ਵਿੱਚ ਲਿਆਂਦੀ ਪਰ ਉਹਨਾਂ ਦੀ ਕੰਪਨੀ “ਸਰਾਏ ਟਰੱਕਿੰਗ” ਵੱਲੋ ਹਮੇਸ਼ਾ ਹੀ ਸਾਰੀਆਂ ਕਲੱਬਾਂ ਨੰੂ ਸਪਾਂਸਰ ਸ਼ਿਪ ਦਿੱਤੀ ਜਾਂਦੀ ਹੈ। ਖੇਡ ਕਬੱਡੀ ‘ਚ ਅਖੌਤੀ ਘੜੰਮ ਚੌਧਰੀ ਤੇ ਲੱਤਾਂ ਖਿੱਚਣ ਵਾਲਿਆ ਦੀ ਬਹੁਤਾਤ ਤੋ ਦੁੱਖੀ ਪਰ ਖੇਡ ਕਬੱਡੀ ਦਾ ਹਮੇਸ਼ਾ ਹੀ ਭਲਾ ਲੋਚਣ ਵਾਲੇ ਸਰਾਏ ਭਰਾਵਾਂ ਨੇ ਕਿਹਾ ਕਿ ਖੇਡ ਕਬੱਡੀ ‘ਚ ਰੂਲਾਂ ਅਸੂਲਾਂ ਦੀ ਰਹੀ ਘਾਟ ਕਰਕੇ ਕਬੱਡੀ ਤੇ ਕਈ ਤਰਾਂ ਦੇ ਰੰਗ ਆਏ। ਉਹਨਾਂ ਅੱਗੇ ਕਿਹਾ ਕਿ ਕਦੇ ਕਬੱਡੀ ਨੂੰ ਡਰੱਗ ਦਾ ਜੱਫਾ, ਕਦੇ ਕਬੂਤਰਬਾਜ਼ੀ ਤੇ ਕਦੇ ਚੌਧਰ ਦੇ ਭੁੱਖੇ ਚੌਧਰੀਆ ਦੇ ਅੜਿੱਕੇ ਚੜੀ ਕੈਨੇਡਾ ਦੀ ਕਬੱਡੀ ਨੇ ਅਨੇਕਾਂ ਹੀ ਕਬੱਡੀ ਖਿਡਾਰੀਆ ਦੀਆਂ ਜੂਨਾਂ ਸੰਵਾਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਪਰ ਹਰ ਖੇਡ ਸੰਸਥਾ ਵਿੱਚ ਦੌਲਤ, ਸ਼ੋਹਰਤ ਤੇ ਰੁਤਬਾ ਜੁੜਿਆ ਹੁੰਦਾ ਹੈ। ਕਈ ਵਾਰੀ ਕੋਈ ਲੁਕਮਾ ਲਾਲਚ ਵੀ ਹੁੰਦਾ ਹੈ। ਜਿਸ ਦੀ ਪੂਰਤੀ ਦਾ ਸ਼ਿਕਾਰ ਵੀ ਕਬੱਡੀ ਹੋਈ ਹੈ। ਇਸ ਦਾ ਅੰਦਾਜ਼ਾ ਕੈਨੇਡਾ ਵਿਚ ਬਣੀਆਂ ਅੱਧੀ ਦਰਜਨ ਤੋ ਵਧੇਰੇ ਫੈਡਰੈਸ਼ਨਾਂ ਤੋ ਲਗਾਇਆ ਜਾ ਸਕਦਾ ਹੈ।
ਪੰਜਾਬ ਤੇ ਕਨੇਡਾ ਦੇ ਰਾਜਸੀ ਤੇ ਸਿਆਸੀ ਘਰਾਣਿਆ ਨਾਲ ਨਿੱਘਾ ਰਿਸ਼ਤਾ ਤੇ ਨੇੜਤਾ ਰੱਖਣ ਵਾਲੇ ਸਰਾਏ ਭਰਾ ਖੇਡ ਕਬੱਡੀ ਤੋਂ ਇਲਾਵਾ ਸਿੱਖ ਧਰਮ, ਸਭਿਆਚਾਰ ਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਮੋਟ ਕਰਨ ਵਾਲੇ ਸਭ ਯਤਨਾਂ ਤੇ ਹਮੇਸ਼ਾ ਭਾਈਵਾਲ ਰਹੇ ਹਨ। ਕਬੱਡੀ ਦੇ ਸਭ ਖਬਰਾਂ ਵਾਲੇ ਬੁਲੇਟਿਨਾਂ ਤੇ ਖਾਸ ਕੰਨ ਰੱਖਣ ਵਾਲੇ ਸਰਾਏ ਭਰਾਵਾਂ ਦੀ ਅਗਵਾਈ ਵਾਲੀ ‘‘ਸਰਾਏ ਟ੍ਰਕਿੰਗ” ਕਨੇਡਾ ਦੀਆਂ ਨਾਮੀ ਤੇ ਪ੍ਰਮੁੱਖ ਟ੍ਰਕਿੰਗ ਕੰਪਨੀਆ ‘ਚ ਸੁਮਾਰ ਹੈ। ਪਿਛਲੇ ਸਾਲ ਅਰਥਾਤ 2016 ਵਿੱਚ ਕਨੇਡਾ ਕਬੱਡੀ ਕੱਪ ਟਰਾਂਟੋਂ ਨੂੰ ਯਾਦਗਰੀ ਬਣਾਉਣ ਵਿੱਚ ਸਮਾਰਟ ਬੁਆਏ ਵਜੋਂ ਜਾਣੇ ਜਾਦੇ ਚਾਕਲੇਟੀ ਗੱਭਰੂ ਬਿੰਦੀ ਸਰਾਏ ਦੀ ਭੁਮਿਕਾ ਨੂੰ ਭੁਲਾਇਆ ਨਹੀ ਜਾ ਸਕਦਾ। ਇਥੇ ਜਿਕਰਯੋਗ ਹੈ ਕਿ ਸਤਨਾਮ ਸਰਾਏ ਤੇ ਬਿੰਦੀ ਸਰਾਏ ਨੇ ਟ੍ਰਕਿੰਗ ਬਿਜਨਸ ਤੇ ਕਬੱਡੀ ਜਗਤ ਵਿੱਚ ਸੁਮੇਲ ਰੱਖਦਿਆ ‘‘ਨਬਜਾਂ ਕਰ ਦੂ ਬੰਦ ਵੇ” ਵਾਲਾ ਪ੍ਰਦਰਸ਼ਨ ਜਾਰੀ ਰੱਖਿਆ ਹੈ। ਇਸੇ ਕਰਕੇ ਹੀ ਟਰਾਂਟੋਂ ਦੀਆਂ ਖੇਡ ਫਿਜਾਵਾਂ ਵਿੱਚ ਇਹ ਗੱਲਾਂ ਹੁੰਦੀਆ ਹਨ ਕਿ ‘‘ਬਿੰਦੀ ਮੌਜਾਂ ਕਰਦਾ ਏ, ਬਾਈ ਸਤਨਾਮ ਦੇ ਸਿਰ ਤੇ” । ਸਰਾਏ ਭਰਾ ਜਿੰਦਗੀ ਦੀਆਂ ਸਭ ਮੰਜਿਲਾਂ ਨੂੰ ਛੂਹਣ ਇਹ ਦੁਆ ਕਰਦੇ ਹਾਂ।
ਹਰਮਿੰਦਰ ਢਿੱਲੋਂ ਮੌ ਸਾਹਿਬ
ਪਿੰਡ ਤੇ ਡਾਕ ਮੌ ਸਾਹਿਬ
ਤਹਿ. ਫਿਲੌਰ (ਜਲੰਧਰ)
ਮੋਬਾਇਲ 98157-26066