ਖਾਲਸਾ ਕਮਿਊਨਿਟੀ ਸਕੂਲ `ਚ ਸਮਰ ਯੂਥ ਜਾਗਰੂਕਤਾ ਕੈਂਪ ਲਾਇਆ

Summer Camp 2017ਖਾਲਸਾ ਕਮਿਉਨਿਟੀ ਸਕੂਲ , ਬਰੈਂਪਟਨ ਵਿਖੇ 3 ਜੁਲਾਈ ਤੋਂ 4 ਅਗਸਤ ਤੱਕ ਸਮਰ ਯੂਥ ਅਵੇਅਰਨੈੱਸ ਅਤੇ ਸਪੋਰਟਸ ਕੈਂਪ ਲਗਾਇਆ ਗਿਆ। ਪਹਿਲੇ ਹਫਤੇ ਵਿੱਚ ਸਪੋਰਟਸ ਕੈਂਪ ਲਗਾਇਆ ਗਿਆ ਜਿਸ ਨੇ ਵਿਦਿਆਰਥੀਆਂ ਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਮਜਬੂਤ ਕੀਤਾ ।ਇਸ ਕੈਂਪ ਦੌਰਾਨ ਇੰਗਲਿਸ਼, ਮੈਥੇਮੈਟਿਕਸ, ਆਰਟ ਅਤੇ ਕਰਾਫਟ, ਕੁਕਿੰਗ, ਕੀਰਤਨ, ਗੁਰਮਤ, ਖੇਡਾਂ, ਕੰਪਿਊਟਰਜ਼ ਆਦਿ ਦੇ ਪ੍ਰੋਗਰਾਮਾਂ ਤੋਂ ਇਲਾਵਾ ਬੱਚਿਆਂ ਨੂੰ ਹਰ ਹਫਤੇ ਵੱਖ-ਵੱਖ ਫੀਲਡ ਟਰਿੱਪਸ ਤੇ ਵੀ ਲਿਜਾਇਆ ਗਿਆ ਜਿਨ੍ਹਾਂ ਦਾ ਵਿਦਿਆਰਥੀਆਂ ਨੇ ਬਹੁਤ ਅਨੰਦ ਮਾਣਿਆ। ਇਨ੍ਹਾਂ ਫੀਲਡ ਟਰਿੱਪਸ ਦੌਰਾਨ ਵਿਦਿਆਰਥੀ ਫੈਨਟਸੀ ਫੇਅਰ, ਐਰੋਸਪਰੋਟਸ, ਡਾਓਨੀ ਫਾਰਮ, ਚਿੰਗੂਜ਼ੀ ਪਾਰਕ, ਲਾਇਨ ਸਫਾਰੀ ਅਤੇ ਬਰਨਜ਼ਵਿਕ ਬੌਲਿੰਗ ਵਿਖੇ ਗਏ, ਜਿਸ ਵਿੱਚ ਬਹੁਤ ਖੁਸ਼ ਹੋਣ ਦੇ ਨਾਲ-ਨਾਲ ਬੱਚੇ ਬਹੁਤ ਕੁਝ ਸਿੱਖਦੇ ਵੀ ਰਹੇ। ਖਾਲਸਾ ਕਮਿਊਨਿਟੀ ਸਕੂਲ , ਬਰੈਂਪਟਨ ਵਿੱਚ ਐਕਟਿਵੀਟੀ ਬੇਸਡ ਲਰਨਿੰਗ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਜੋ ਕਿ ਵਿਦਿਆਰਥੀ ਆਪ ਜਾਂਚ ਕੇ ਸਿੱਖਣ ਅਤੇ ਇਹ ਸਿੱਖਿਆ ਸਾਰੀ ਉਮਰ ਉਨ੍ਹਾਂ ਦੇ ਨਾਲ ਰਹੇ। ਸਰਵਪੱਖੀ ਵਿਕਾਸ ਕਰਾਉਣ ਵਾਲੇ ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿੱਚ ਹਰ ਮੌਸਮ (ਵਿੰਟਰ ਬਰੇਕ, ਮਾਰਚ ਬਰੇਕ ਅਤੇ ਸਮਰ ਬਰੇਕ ਕੈਂਪ) ਵਿੱਚ ਕੈਂਪ ਲਗਾਏ ਜਾਂਦੇ ਹਨ ਅਤੇ ਦਾਖਲੇ ਸਭ ਲਈ ਖੁਲ੍ਹੇ ਰਹਿੰਦੇ ਹਨ ਅਤੇ ਤਾਂ ਜੋ ਕਿ ਹਰ ਕੋਈ ਇਸ ਦਾ ਲਾਭ ਲੈ ਸਕੇ।