ਖਾਲਸਾ ਕਮਿਊਨਿਟੀ ਸਕੂਲ `ਚ ਨਗਰ ਕੀਰਤਨ ਕੱਢਿਆ

IMG_552428 ਅਪ੍ਰੈਲ ਨੂੰ ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵੱਲੋਂ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮਹੀਨੇ ਦੇ ਤੌਰ `ਤੇ ਮਨਾਉਂ ਦੇ ਹੋਏ ਦਸਤਾਰ ਸਜਾਉਣ ਅਤੇ ਪੰਜਾਬੀ ਦੀ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਜਿਸ ਵਿੱਚ ਮਾਪਿਆਂ ਨੇ ਸ਼ਾਮਿਲ ਹੋ ਕੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ। ਇਸਤੋਂ ਉਪਰੰਤ ਖਾਲਸੇ ਦੇ 318ਵੇਂ ਿਵਲੱਖਣ ਨਿਖਾਰ ਦਿਵਸ ਨੂੰ ਸਮਰਪਤ ਸਕੂਲ ਦੀ ਬਿਲਡਿੰਗ ਦੇ ਆਲੇ ਦੁਆਲੇ ਨਗਰ ਕੀਰਤਨ ਕੀਤਾ ਗਿਆ ਜਿਸ ਦੀ ਅਗਵਾਈ ਸਕੂਲ ਦੇ ਬੈਂਡ ਅਤੇ ਪੰਜ ਨਿਸ਼ਾਨਚੀਆਂ ਨੇ ਕੀਤੀ । ਚੌਰ ਸਾਹਿਬ ਅਤੇ ਛਤਰ ਦੀ ਸੇਵਾ ਵੀ ਵਿਦਿਆਰਥੀਆਂ ਵੱਲੋਂ ਨਿਭਾਈ ਗਈ।