ਕੰਵਰ ਸੰਧੂ ਨਾਲ ਪ੍ਰਿੰਸੀਪਲ ਸਰਵਣ ਸਿੰਘ, ਪ੍ਰੋਫੈਸਰ ਜਗੀਰ ਸਿੰਘ ਕਾਹਲੋਂ, ਗਲੋਬਲ ਪੰਜਾਬ ਤੋਂ ਹਰਜੀਤ ਗਿੱਲ ਨਾਲ ਮਿਲਣੀ

10 Kanwar Sandhuਬਰੈਂਪਟਨ ਪੋਸਟ ਬਿਉਰੋ: ਪੰਜਾਬ ਵਿਧਾਨ ਸਭਾ ਵਿੱਚ ਖਰੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਅਤੇ ਉੱਘੇ ਪੱਤਰਕਾਰ ਕੰਵਰ ਸੰਧੂ ਅੱਜ ਕੱਲ ਕੈਨੇਡਾ ਆਏ ਹੋਏ ਹਨ। ਕੱਲ ਉਹਨਾਂ ਦੀ ਬਰੈਂਪਟਨ ਵਿੱਚ ਪ੍ਰਸਿੱਧ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਸੰਧੂ, ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਅਤੇ ਗਲੋਬਲ ਪੰਜਾਬ ਟੈਲੀਵੀਜ਼ਨ ਤੋਂ ਹਰਜੀਤ ਸਿੰਘ ਗਿੱਲ ਨਾਲ ਸੰਖੇਪ ਮਿਲਣੀ ਹੋਈ।

ਚੇਤੇ ਰਹੇ ਕਿ ਕੰਵਰ ਸੰਧੂ ਨੂੰ ਆਮ ਆਦਮੀ ਪਾਰਟੀ ਵੱਲੋਂ ਓਵਰਸੀਜ਼ ਮਾਮਲਿਆਂ ਦਾ ਕਨਵੀਨਰ ਨਿਯੁਕਤ ਕੀਤਾ ਹੋਇਆ ਹੈ।