ਕੰਪੀਟੀਸ਼ਨ ਨਹੀਂ ਕਰਨਾ ਚਾਹੰੁਦੀ ਦਿਸ਼ਾ ਪਟਾਨੀ

ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਫਿਲਮ ਇੰਡਸਟਰੀ ਵਿੱਚ ਕੰਪੀਟੀਸ਼ਨ ਨਹੀਂ ਕਰਨਾ ਚਾਹੁੰਦੀ। ਦਿਸ਼ਾ ਪਟਾਨੀ ਦੀ ਫਿਲਮ ‘ਬਾਗੀ 2’ ਨੇ ਬਾਕਿਸ ਆਫਿਸ ‘ਤੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹੈ। ਜਦੋਂ ਉਸ ਤੋਂ ਫਿਲਮਾਂ ਦੀ ਚੋਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਇੰਡਸਟਰੀ ਵਿੱਚ ਦੂਜੇ ਕਲਾਕਾਰਾਂ ਨਾਲ ਕੰਪੀਟੀਸ਼ਨ ਕਰਨ ਦੀ ਥਾਂ ਉਨ੍ਹਾਂ ਫਿਲਮਾਂ ਦਾ ਹਿੱਸਾ ਬਣ ਕੇ ਖੁਸ਼ ਹਾਂ, ਜੋ ਦਰਸ਼ਕਾਂ ਨੂੰ ਖੁਸ਼ੀ ਦੇਣ ਅਤੇ ਇਸ ਦਾ ਕੰਟੈਂਟ ਚੰਗਾ ਹੋਵੇ।
ਦਿਸ਼ਾ ਦੀ ਫਿਲਮ ‘ਬਾਗੀ 2’ ਨੇ ਬਾਕਸ ਆਫਿਸ ‘ਤੇ 150 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਦਿਸ਼ਾ ਤੋਂ ਜਦੋਂ ਪੁੱਛਿਆ ਗਿਆ ਕਿ ‘ਬਾਗੀ 2’ ਦੀ ਰਿਲੀਜ਼ ਤੋਂ ਪਹਿਲਾਂ ਇਸ ਦੀ ਸਫਲਤਾ ਨੂੰ ਲੈ ਕੇ ਉਸ ਦੇ ਮਨ ਵਿੱਚ ਬੇਚੈਨੀ ਸੀ ਤਾਂ ਉਸ ਨੇ ਕਿਹਾ ਕਿ ਬਿਲਕੁਲ। ਅਜਿਹਾ ਸਮਾਂ ਹੁੰਦਾ ਹੈ ਤਾਂ ਮੈਨੂੰ ਘਬਰਾਹਟ ਹੁੰਦੀ ਹੈ। ਮੈਂ ਸਖਤ ਮਿਹਨਤ ਅਤੇ ਦਰਸ਼ਕਾਂ ਦਾ ਮਨੋਰੰਜਨ ਕਰਨਾ ਚਾਹੁੰਦੀ ਹਾਂ।