ਕੰਜਕਾਂ

-ਜਗਸੀਰ ਸਿੰਘ ਮੋਹਲ
ਕੱਲ੍ਹ ਗਲੀ ਵਿੱਚ ਰੋਟੀ ਮੰਗਣ ਆਈਆਂ ਜਿਨ੍ਹਾਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਕੰਜਕਾਂ ਦੇ ਰੂਪ ਵਿੱਚ ਭਾਂਤ-ਭਾਂਤ ਦੇ ਪਕਵਾਨ ਖਵਾਉਣ ਲਈ ਵੱਡੇ ਘਰਾਂ ਦੀਆਂ ਔਰਤਾਂ ਖਿੱਚ-ਖਿੱਚ ਕੇ ਆਪੋ ਆਪਣੇ ਘਰੀਂ ਲਿਜਾ ਰਹੀਆਂ ਸਨ, ਅੱਜ ਉਨ੍ਹਾਂ ਕੰਜਕਾਂ ਨੂੰ ਉਹੀ ਔਰਤਾਂ ਝਿੜਕਾਂ ਦੇ-ਦੇ ਕੇ ਅਗਲੇ ਘਰਾਂ ਵੱਲ ਤੋਰ ਰਹੀਆਂ ਸਨ।