ਕੰਗਨਾ ਦੀ ਦੋਹਰੀ ਭੂਮਿਕਾ

kangna ranaut
ਖਬਰਾਂ ਹਨ ਕਿ ‘ਰੰਗੂਨ’ ਦੀ ਅਦਾਕਾਰਾ ਕੰਗਨਾ ਰਣੌਤ ਜਲਦ ਹੀ ਡਾਇਰੈਕਟਰ ਦੇ ਰੂਪ ਵਿੱਚ ਆਪਣੀ ਪਾਰੀ ਸ਼ੁਰੂ ਕਰਨ ਵਾਲੀ ਹੈ। ਕੰਗਨਾ ਅਜੇ ਤੱਕ ਸ਼ਾਹਿਦ ਕਪੂਰ ਤੇ ਸੈਫ ਅਲੀ ਖਾਨ ਦੇ ਨਾਲ ਆਪਣੀ ਫਿਲਮ ‘ਰੰਗੂਨ’ ਵਿੱਚ ਰੁੱਝੀ ਹੋਈ ਸੀ, ਪਰ ਹੁਣ ਉਹ ਜਲਦੀ ਹੀ ਕੇਤਨ ਮਹਿਤਾ ਦੀ ‘ਰਾਣੀ ਲਕਸ਼ਮੀ ਬਾਈ’ ਅਤੇ ਹੰਸਲ ਮਹਿਤਾ ਦੀ ‘ਸਿਮਰਨ’ ਦੇ ਲਈ ਕੰਮ ਕਰਨਾ ਸ਼ੁਰੂ ਕਰੇਗੀ। ਇਸ ਦੇ ਬਾਅਦ ਉਹ ਡਾਇਰੈਕਟਰ ਦੇ ਰੂਪ ਵਿੱਚ ਇੱਕ ਫਿਲਮ ‘ਤੇ ਕੰਮ ਕਰੇਗੀ, ਜਿਸ ਵਿੱਚ ਉਹ ਐਕਟਿੰਗ ਵੀ ਕਰੇਗੀ।
ਇੱਕ ਸੂਤਰ ਨੇ ਦੱਸਿਆ ਕਿ ਉਹ ਅਜਿਹਾ ਉਦੋਂ ਕਰ ਰਹੀ ਹੈ, ਜਦ ਉਹ ਆਪਣੇ ਕਰੀਅਰ ਦੀਆਂ ਉਚਾਈਆਂ ‘ਤੇ ਹੈ। ਉਹ ‘ਤਨੂ ਵੈਡਸ ਮਨੂ’ ਦੇ ਬਾਅਦ ਕਈ ਫਿਲਮਾਂ ਸਾਈਨ ਕਰ ਸਕਦੀ ਸੀ, ਪ੍ਰੰਤੂ ਉਸ ਨੇ ਇੰਤਜ਼ਾਰ ਕੀਤਾ। ਪੂਰੀ ਸੰਭਾਵਨਾ ਹੈ ਕਿ ਉਹ ਇਸ ਫਿਲਮ ਵਿੱਚ ਖੁਦ ਨੂੰ ਮੁੱਖ ਕਿਰਦਾਰ ਵਿੱਚ ਰੱਖੇਗੀ ਤੇ ਇਸ ਤਰ੍ਹਾਂ ਉਹ ਇਸ ਵਿੱਚ ਡਾਇਰੈਕਟਰ ਅਤੇ ਅਭਿਨੇਤਰੀ ਦੀ ਦੋਹਰੀ ਭੂਮਿਕਾ ਨਿਭਾਏਗੀ। ਹਾਲ ਹੀ ਵਿੱਚ ਆਈ ‘ਰੰਗੂਨ’ ਨੂੰ ਕ੍ਰਿਟਿਕਸ ਅਤੇ ਦਰਸ਼ਕਾਂ ਦਾ ਠੀਕ ਠਾਕ ਰਿਸਪਾਂਸ ਮਿਲਿਆ ਹੈ। ਫਿਲਮ ਵਿੱਚ ਕੰਗਨਾ ਅਤੇ ਸ਼ਾਹਿਦ ਦੇ ਇੰਟੀਮੇਟ ਸੀਨ ਕਾਫੀ ਚਰਚਾ ਵਿੱਚ ਹਨ। ਕੰਗਨਾ ਆਪਣੀਆਂ ਫਿਲਮਾਂ ਦੇ ਨਾਲ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿੱਚ ਰਹਿੰਦੀ ਹੈ।