ਕ੍ਰਿਸਟੀਨ ਈਲੀਅਟ ਦੇ ਕੈਂਬਰਿੱਜ ਤੋਂ ਚੋਣ ਲੜਨ ਦੇ ਆਸਾਰ

ਟੋਰਾਂਟੋ, ਪੋਸਟ ਬਿਉਰੋ: ਪੀ ਸੀ ਪਾਰਟੀ ਲੀਡਰਸਿ਼ੱਪ ਵਿੱਚ ਕੁੱਦ ਚੁੱਕੀ ਸਾਬਕਾ ਵਿੱਤ ਮੰਤਰੀ ਜਿਮ ਫਲਹਰਟੀ ਦੇ ਪਤਨੀ ਕ੍ਰਿਸਟੀਨ ਈਲੀਅਟ ਵੱਲੋਂ ਕੈਂਬਰਿੱਜ ਇਲਾਕੇ ਤੋਂ ਚੋਣ ਲੜੇ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ। ਸੀ ਬੀ ਸੀ ਦੇ ਹਵਾਲੇ ਨਾਲ ਖ਼ਬਰਾਂ ਆ ਰਹੀਆਂ ਹਨ ਕਿ ਕ੍ਰਿਸਟੀਨ ਕਿਸੇ ਅਜਿਹੀ ਰਾਈਡਿੰਗ ਦੀ ਤਲਾਸ਼ ਵਿੱਚ ਹੈ ਜਿੱਥੇ ਹਾਲੇ ਨੌਮੀਨੇਸ਼ਨ ਚੋਣ ਨਹੀਂ ਹੋਈ ਹੈ। ਇਸਦੇ ਨਾਲ ਹੀ ਇਹ ਰਾਈਡਿੰਗ ਉਸ ਵਾਸਤੇ ਜਿੱਤਣੀ ਸੌਖੀ ਵੀ ਹੋਣੀ ਚਾਹੀਦੀ ਹੈ। ਲੀਡਰਸਿ਼ੱਪ ਰੇਸ ਵਿੱਚ ਉੱਤਰੇ ਤਿੰਨੇ ਉਮੀਦਵਾਰ ਡੱਗ ਫੋਰਡ, ਕ੍ਰਿਸਟੀਨ ਈਲੀਅਟ ਅਤੇ ਕੈਰੋਲਿਨ ਮੁਲਰੋਨੀ ਆਪਣੇ ਲਈ ਸਮਰੱਥਨ ਜੁਟਾਉਣ ਵਾਸਤੇ ਅੱਜ ਕੱਲ ਵਾਟਰਲੂ ਇਲਾਕੇ ਵਿੱਚ ਪੁੱਜੇ ਹੋਏ ਹਨ।

ਕਿਚਨਰ ਇਲਾਕੇ ਦੇ ਐਮ ਪੀ ਪੀ ਮਾਈਕਲ ਹੈਰਿਸ ਅਤੇ ਕਿਚਰਨ ਸਾਊਥ ਹੈਸਪੀਲਰ ਤੋਂ ਉਮੀਦਵਾਰ ਏਮੀ ਲੀ ਨੇ ਕੈਰੋਲਿਨ ਵਾਸਤੇ ਸਮਰੱਥਨ ਦਾ ਐਲਾਨ ਕੀਤਾ ਹੈ।