ਕ੍ਰਿਸ਼ਮਾ-ਕਰੀਨਾ ਤੇ ਸਲਮਾਨ


ਕਪੂਰ ਭੈਣਾਂ ਕ੍ਰਿਸ਼ਮਾ ਤੇ ਕਰੀਨਾ ਦੋਵਾਂ ਨੇ ਸਲਮਾਨ ਖਾਨ ਨਾਲ ਕਈ ਫਿਲਮਾਂ ਕੀਤੀਆਂ ਹਨ। ਪਿੱਛੇ ਜਿਹੇ ਦੋਵਾਂ ‘ਚ ਇੱਕ ਨੇ ਇਹ ਖੁਲਾਸਾ ਕੀਤਾ ਹੈ ਕਿ ਦੋਵਾਂ ਵਿੱਚੋਂ ਸਲਮਾਨ ਦੇ ਸਭ ਤੋਂ ਨੇੜੇ ਕੌਣ ਹੈ। ਛੋਟੇ ਪਰਦੇ ਦੇ ਇੱਕ ਚਰਚਿਤ ਸ਼ੋਅ ‘ਐਂਟਰਟੇਨਮੈਂਟ ਕੀ ਰਾਤ ਲਿਮਟਿਡ ਐਡੀਸ਼ਨ’ ਵਿੱਚ ਪਹੁੰਚੀ ਕ੍ਰਿਸ਼ਮਾ ਨੇ ਖੁਲਾਸਾ ਕੀਤਾ ਕਿ ਕਰੀਨਾ ਦੀ ਤੁਲਨਾ ਵਿੱਚ ਸਲਮਾਨ ਉਸ ਦੇ ਵੱਧ ਨੇੜੇ ਹਨ। ਇਸ ਸ਼ੋਅ ‘ਚ ਕ੍ਰਿਸ਼ਮਾ ਨੇ ਸਾਰੀਆਂ ਗੱਲਾਂ ਕੀਤੀਆਂ। ਸਲਮਾਨ ਨਾਲ ਰਿਸ਼ਤੇ ‘ਤੇ ਉਸ ਨੇ ਕਿਹਾ, ‘ਕਰੀਨਾ ਦੀ ਤੁਲਨਾ ‘ਚ ਸਲਮਾਨ ਮੇਰੇ ਵੱਧ ਨੇੜੇ ਹਨ। ਸਾਡੀ ਦੋਸਤੀ ਜ਼ਿਆਦਾ ਲੰਬੇ ਸਮੇਂ ਤੋਂ ਹੈ। ਸਲਮਾਨ ਲਈ ਕਰੀਨਾ ਛੋਟੀ ਭੈਣ ਵਰਗੀ ਹੈ ਤੇ ਉਹ ਅਜੇ ਵੀ ਉਸ ਨੂੰ ਇੱਕ ਛੋਟੀ ਬੱਚੀ ਹੀ ਮੰਨਦਾ ਹੈ।’
ਕ੍ਰਿਸ਼ਮਾ ਤੇ ਸਲਮਾਨ 1990 ਦੇ ਦਹਾਕੇ ਦੀਆਂ ਮਨਪਸੰਦ ਜੋੜੀਆਂ ਵਿੱਚੋਂ ਇੱਕ ਸਨ। ਦੋਵਾਂ ਨੇ ‘ਅੰਦਾਜ਼ ਅਪਨਾ ਅਪਨਾ’, ‘ਬੀਵੀ ਨੰਬਰ 1’, ‘ਜੀਤ’, ‘ਜੁੜਵਾ’ ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਬਾਅਦ ਵਿੱਚ ਸਲਮਾਨ ਨੇ ਕ੍ਰਿਸ਼ਮਾ ਦੀ ਛੋਟੀ ਭੈਣ ਕਰੀਨਾ ਨਾਲ ਵੀ ‘ਬਜਰੰਗੀ ਭਾਈਜਾਨ’, ‘ਕਿਉਂਕਿ’, ‘ਬਾਡੀਗਾਰਡ’ ਵਰਗੀਆਂ ਕਈ ਫਿਲਮਾਂ ਕੀਤੀਆਂ ਹਨ। ਜਦ ਪੁੱਛਿਆ ਗਿਆ ਕਿ ਕ੍ਰਿਸ਼ਮਾ ਕਿਸ ਤਰ੍ਹਾਂ ਦੀਆਂ ਫਿਲਮਾਂ ਕਰਨਾ ਚਾਹੇਗੀ ਤਾਂ ਉਸ ਦਾ ਕਹਿਣਾ ਸੀ, ‘‘ਸਾਰੀਆਂ ਨੰਬਰ 1 ਨਾਂਅ ਦੀਆਂ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਜੇ ਕੋਈ ਬਣਾਉਣਾ ਚਾਹੇ ਤਾਂ ਮੈਂ ‘ਮੰਮੀ ਨੰਬਰ 1’ ਦਾ ਹਿੱਸਾ ਬਣਨਾ ਚਾਹਾਂਗੀ।”