ਕੋਕਰੀ ਸਪੋਰਟਸ ਐਂਡ ਕਲਚਰਲ ਸਪੋਰਟਸ ਕਲੱਬ ਨੇ ਪਿਕਨਿਕ ਮਨਾਈ

Fullscreen capture 882017 83037 AMਕੋਕਰੀ ਸਪੋਰਟਸ ਐਂਡ ਕਲਚਰਲ ਸਪੋਰਟਸ ਕਲੱਬ ਵਲੋਂ 5 ਅਗਸਤ, ਦਿਨ ਸ਼ਨੀਵਾਰ ਨੂੰ ਪਿਕਨਿਕ ਮਨਾਈ ਗਈ। ਸਾਰੀਆਂ ਹੀ ਕੋਕਰੀਆਂ ਦੇ ਪਰਿਵਾਰਾਂ ਨੇ ਖੂਬ ਆਨੰਦ ਮਾਣਿਆ। ਖਾਣ ਪੀਣ ਦੇ ਖੁੱਲ੍ਹੇ ਪ੍ਰਬੰਧ ਤੋਂ ਇਲਾਵਾ ਬੱਚਿਆਂ ਲਈ ਖੇਡਾਂ ਵੀ ਕਰਵਾਈਆਂ ਗਈਆਂ। ਪਿਕਨਿਕ ਦੌਰਾਨ ਪ੍ਰਧਾਨ ਭਿੰਦਾ ਗਿੱਲ, ਮੀਤ ਪ੍ਰਧਾਨ ਅਮਰ ਸਿੰਘ ਤੇ ਇੰਦਰਜੀਤ ਸਿੰਘ ਵਲੋਂ ਸਾਰੇ ਕਮੇਟੀ ਮੈਬਰਾਂ ਨਾਲ ਰਲ ਕੇ ਮੀਟਿੰਗ ਕੀਤੀ ਗਈ, ਜਿਸ ਵਿਚ ਕਈ ਫੈਸਲੇ ਲਏ ਗਏ। ਮੀਟਿੰਗ ਦੋਰਾਨ ਮੇਹਰਵੰਤ ਸਿੰਘ ਗਿੱਲ ਨੂੰ ਚੇਅਰਮੈਨ, ਗੁਰਦੀਪ ਸਿੰਘ ਗਿੱਲ ਕੋਕਰੀ ਫੂਲਾਂ ਸਿੰਘ ਅਤੇ ਸੁਰਿੰਦਰ ਸਿੰਘ ਗਿੱਲ ਕੋਕਰੀ ਕਲਾਂ ਨੂੰ ਉਪ ਚੇਅਰਮੈਨ ਅਤੇ ਹਰਬੰਸ ਸਿੰਘ ਜੱਸਲ ਨੂੰ ਸੈਕਟਰੀ ਬਣਾਇਆ ਗਿਆ। ੀੲਸ ਮੌਕੇ ਸਰਦਾਰ ਨਿਰਮਲਜੀਤ ਸਿੰਘ ਗਿੱਲ, ਉਘੇ ਲੇਖਕ ਸਰਕਾਰ ਕੇਹਰ ਸਿੰਘ ਮਠਾੜੂ, ਪਰਮ ਗਿੱਲ ਦੇ ਵੱਡੇ ਭਰਾ ਮਨਜੀਤ ਸਿੰਘ ਗਿੱਲ, ਜਗਦੀਸ਼ ਸਿੰਘ ਗਰੇਵਾਲ ਤੇ ਉਨ੍ਹਾਂ ਦੇ ਬੇਟੇ ਹਰਦੀਪ ਸਿੰਘ ਗਰੇਵਾਲ ਵੀ ਪਹੁੰਚੇ ਹੋਏ ਸਨ। ਕਲੱਬ ਵਲੋਂ ਪਹੁੰਚੇ ਸਾਰੇ ਪਰਿਵਾਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।