ਕੋਈ ਮੇਰੇ ਤੋਂ ਸਾਦਗੀ ਦੀ ਇੱਛਾ ਨਹੀਂ ਰੱਖਦਾ : ਐਮੀ ਜੈਕਸਨ

amy jackson
ਫਿਲਮ ‘ਫ੍ਰੀਕੀ ਅਲੀ’ ਤੋਂ ਬਾਅਦ ਐਮੀ ਜੈਕਸਨ ਕਿਸੇ ਹਿੰਦੀ ਫਿਲਮ ਵਿੱਚ ਦਿਖਾਈ ਨਹੀਂ ਦਿੱਤੀ। ਇਸ ਸੁੰਦਰੀ ਨੂੰ ਭਾਰਤ ਵਿੱਚ ਰਹਿੰਦਿਆਂ ਅਤੇ ਫਿਲਮਾਂ ਵਿੱਚ ਕੰਮ ਕਰਦਿਆਂ ਲੰਬਾਸਮਾਂ ਹੋ ਚੁੱਕਾ ਹੈ, ਪਰ ਹੁਣ ਵੀ ਉਹ ਹਿੰਦੀ ਭਾਸ਼ਾ ਵਿੱਚ ਮੁਹਾਰਤ ਹਾਸਲ ਨਹੀਂ ਕਰ ਸਕੀ। ਹਾਲਾਂਕਿ ਇਸ ਉੱਤੇ ਉਹ ਲਗਾਤਾਰ ਮਿਹਨਤ ਕਰ ਰਹੀ ਹੈ। ਹਿੰਦੀ ਫਿਲਮਾਂ ਤੋਂ ਜ਼ਿਆਦਾ ਸਾਊਥ ਦੀਆਂ ਫਿਲਮਾਂ ਵਿੱਚ ਕੰਮ ਕਰ ਰਹੀ ਹੈ। ਹਿੰਦੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਐਮੀ ਦਾ ਦਾਅਵਾ ਹੈ ਕਿ ਉਸ ਨੂੰ ਹੁਣ ਇੰਨੀ ਤਮਿਲ ਚੁੱਕੀ ਹੈ ਕਿ ਉਹ ਇਸ ਭਾਸ਼ਾ ਵਿੱਚ ਗੱਲਬਾਤ ਕਰ ਸਕਦੀ ਹੈ।
ਸਾਊਥ ‘ਚ ਉਸ ਦਾ ਕਰੀਅਰ ਖੂਬ ਚੱਲ ਰਿਹਾ ਹੈ ਅਤੇ ਉਸ ਦੀ ਝੋਲੀ ਵਿੱਚ ਇਸ ਸਮੇਂ ਇੱਕ ਇੰਡੋ ਬ੍ਰਿਟਿਸ਼ ਫਿਲਮ ਵੀ ਹੈ। ਉਸ ਦਾ ਕਹਿਣਾ ਹੈ ਕਿ ਉਹ ਹੁਣ ਵੀ ਬਾਲੀਵੁੱਡ ਵਿੱਚ ਕਰੀਅਰ ਸੰਵਾਰਨ ਬਾਰੇ ਗੰਭੀਰ ਹੈ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਹਿੰਦੀ ਨਾ ਜਾਨਣ ਦੀ ਵਜ੍ਹਾ ਨਾਲ ਉਸ ਨੂੰ ਕਈ ਫਿਲਮਾਂ ਵਿੱਚ ਕੰਮ ਕਰਨ ਦੇ ਮੌਕੇ ਗੁਆਉਣੇ ਪਏ ਤਾਂ ਉਸ ਦਾ ਕਹਿਣਾ ਸੀ, ‘‘ਮੈਨੂੰ ਲੱਗਦਾ ਹੈ ਕਿ ਇਹ ਸਾਰੇ ਲੋਕਾਂ ਦੀ ਸੋਚ ‘ਤੇ ਨਿਰਭਰ ਕਰਦਾ ਹੈ ਤਾਂ ਉਹ ਮੈਨੂੰ ਇੱਕ ਖਾਸ ਤਰ੍ਹਾਂ ਦੇ ਰੋਲਸ ਵਿੱਚ ਕਾਸਟ ਕਰਦੇ ਹਨ। ਬੇਸ਼ੱਕ ਉਹ ਮੇਰੇ ਤੋਂ ਚੰਗੀ ਤਰ੍ਹਾਂ ਹਿੰਦੀ ਬੋਲਣ ਵਾਲੀ ਪਿੰਡ ਦੀ ਸਿੱਧੀ ਸਾਦੀ ਕੁੜੀ ਦੇ ਰੋਲ ਕਰਵਾਉਣਾ ਚਾਹੁੰਦੇ ਹਨ। ਇਹ ਮੇਰੀ ਕੈਟਾਗਰੀ ਨਹੀਂ ਹੈ, ਪਰ ਜੋ ਵੀ ਰੋਲ ਮੇਰੇ ਲਈ ਉਪਲਬਧ ਹਨ, ਉਨ੍ਹਾਂ ਤੋਂ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ।”