ਕੈਸਲਮੋਰ ਸੀਨੀਅਰ ਕਲੱਬ ਬਰੈਂਪਟਨ ਦੀ ਮੀਟਿੰਗ ਹੋਈ

Fullscreen capture 10132017 51125 AMਕੈਸਲਮੋਰ ਸੀਨੀਅਰ ਕਲੱਬ ਬਰੈਂਪਟਨ ਦੇ ਜਨਰਲ ਸੈਕਟਰੀ ਕੁਲਦੀਪ ਸਿੰਘ ਗਿਲ ਵੱਲੋਂ ਸੂਚਨਾ ਜਾਰੀ ਕੀਤੀ ਜਾਂਦੀ ਹੈ ਕਿ 7 ਅਕਤੂਬਰ ਨੂੰ ਕਲੱਬ ਦੀ ਸਾਲਾਨਾ ਜਨਰਲ ਮੀਟਿੰਗ ਦੁਪਹਿਰ 1 ਵਜੇ ਤੋਂ 4 ਵਜੇ ਤਕ ਸਿੱਖ ਹੈਰੀਟੇਜ ਸੈਂਟਰ ਬਰੈਂਪਟਨ ਏਅਰਪੋਰਟ ਰੋਡ ਗੁਰੂਘਰ ਦੇ ਹਾਲ ਵਿਖੇ ਸ ਕੁਲਦੀਪ ਸਿੰਘ ਗਿਲ ਦੀ ਪਰਧਾਨਗੀ ਹੇਠ ਹੋਈ ਜਿਸ ਵਿਚ ਵੱਡੀ ਗਿਣਤੀ `ਚ ਮੈਂਬਰਾਂ ਨੇ ਉਤਸਾਹ ਪੂਰਵਕ ਹਿੱਸਾ ਲਿਆ। ਮੀਟਿਂਗ ਦਾ ਮੁਖ ਏਜੇਂਡਾ ਹੋਰ ਕਈ ਛੋਟੇ ਛੋਟੇ ਮਸਲਿਆਂ ਤੋਂ ਇਲਾਵਾ ਸਾਲਾਨਾ ਜਨਰਲ ਮੀਟਿੰਗ ਨਾ ਰੱਖਣ ਬਾਰੇ ਵਿਚਾਰ ਕਰਨਾ ਸੀ। ਯਾਦ ਰਹੇ ਕਲੱਬ ਦੇ ਐਕਜੀਕਿਊਟਿਵ ਦੀ ਚੋਣ ਜੋ ਮਈ 2017 `ਚ ਹੋਈ ਸੀ ਰਾਹੀਂ ਮੈਂਨੂੰ (ਕੁਲਦੀਪ ਸਿੰਘ ਗਿਲ) ਸਰਵ ਸੱਮਤੀ ਨਾਲ ਜਨਰਲ ਸੈਕਟਰੀ ਚੁਣਿਆ ਗਿਆ ਸੀ। ਇਸ ਉਪਰੰਤ ਮੇਰੇ ਪਰਧਾਨ ਸੱਗੂ ਸਾਹਿਬ ਨੂੰ ਬਾਰ ਬਾਰ ਬੇਨਤੀ ਕਰਨ ਤੇ ਕਿ ਮੈਂਨੂੰ ਕਲੱਬ ਦਾ ਰਿਕਾਰਡ ਦਿੱਤਾ ਜਾਵੇ ਤਾਂ ਕਿ ਮੈਂ ਕਲੱਬ ਬਾਰੇ ਜਾਣਕਾਰੀ ਹਾਸਲ ਕਰਕੇ ਮੈਂਬਰਾਂ ਨੂੰ ਜਵਾਬਦੇਹ ਹੋ ਸਕਾਂ,ਪਰ ਮੈਨੂੰ ਅਣਗੌਲਿਆ ਕੀਤਾ ਗਿਆ। ਮੈਨੂੰ ਨਵੀਂ ਮੈਂਬਰਸਿ਼ਪ ਭਰਨ ਲਈ ਸਿਰਫ ਦੋ ਰਸੀਦ ਬੁੱਕਾਂ ਦਿੱਤੀਆਂ ਗਈਆਂ ਜਿਸ ਰਾਹੀਂ ਮੈਂ 80 ਤੋਂ ਵੱਧ ਮੈਂਬਰ ਬਣਾ ਕੇ (ਡਾਲਰ 10 ਫੀ ਮੈਂਬਰ) ਜਮਾ ਕਰਾ ਚੁੱਕਾ ਹਾਂ। ਹੋਰ ਚਾਹਵਾਨਾਂ ਨੂੰ ਮੈਂਬਰ ਬਨਾਉਣ ਲਈ ਰਸੀਦ ਬੁੱਕ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। 23-9-17 ਨੂੰ ਕਲੱਬ ਮੈਂਬਰਾਂ ਤੇ ਹੋਰ ਖਾਸ ਮਹਿਮਾਨਾਂ ਨੂੰ ਲੰਚ ਦਿੱਤਾ ਗਿਆ ਤੇ ਦੋ ਨਾਮੀ ਗਰੁਪ ਗਾਇਕਾਂ ਨੂੰ ਕਲੱਬ ਵੱਲੋਂ ਬੁਲਾ ਕੇ ਸ਼ਾਹੀ ਮਨੋਰੰਜਨ ਕੀਤਾ ਗਿਆ। ਜਦ ਸਟੇਜ ਕਾਰਵਾਈ ਸ਼ੁਰੂ ਹੋਣ ਤੇ ਮੈਂ ਮਾਈਕ ਤੇ ਸੰਦੇਸ਼ ਦੇਣ ਲੱਗਿਆ ਤਾਂ ਪਰਧਾਨ ਸਾਹਿਬ ਮੇਰੇ ਕੋਲੋਂ ਮਾਈਕ ਖੋਹ ਕੇ ਸ ਕਸ਼ਮੀਰਾ ਸਿੰਘ ਦਿਓਲ ਨੂੰ ਦੇ ਦਿੱਤਾ। ਸ ਦਿਓਲ ਨੇ ਕਲੱਬ ਦੇ ਮਾਲਕ ਵਾਂਗੂੰ ਐਲਾਨ ਕਰ ਦਿੱਤਾ ਕਿ ਅੱਜ ਦਾ ਇਕੱਠ ਕੋਈ ਜਨਰਲ ਮੀਟਿਂਗ ਨਹੀਂ ਹੈ ਕਲੱਬ ਬਾਰੇ ਕੋਈ ਗੱਲ ਨਹੀਂ ਹੋ ਸਕਦੀ। ਜਦ ਇਸ ਬਾਰੇ ਮੈਂ ਤੇ ਹੋਰ ਬਹੁਤ ਸਾਰੇ ਮੈਂਬਰਾਂ ਇਤਰਾਜ਼ ਕੀਤਾ ਤਾਂ ਸ ਦਿਓਲ ਸਭ ਦੇ ਸਾਮ੍ਹਣੇ ਐਲਾਨ ਕਰ ਦਿੱਤਾ ਕਿ ਓਹ ਕਲੱਬ ਦੇ ਔਹਦੇ ਤੇ ਮੈਂਬਰ ਸਿ਼ਪ ਤੋਂ ਅਸਤੀਫਾ ਦੇ ਰਹੇ ਹਨ ਤੇ ੳਨ੍ਹਾਂ ਦਾ ਹੁਣ ਇਸ ਕਲੱਬ ਨਾਲ ਕੋਈ ਸਬੰਧ ਨਹੀਂ ਹੈ। ਇਸ ਨੂੰ ਸਾਰੇ ਹਾਜਰ ਮੈਂਬਰਾਂ ਪ੍ਰਵਾਨ ਕਰ ਲਿਆ। ਦਿਓਲ ਸਾਹਿਬ ਅਗੋਂ ਕਿਹਾ ਕਿ ਓਹ ਹੁਣ ਰੌਕ ਗਾਰਡਨ ਨਾਮੀੰ ਸੰਸਥਾ ਲਈ ਕੱਮ ਕਰਨਗੇ ਤੇ ਟੂਰ ਲਈ ਬੱਸਾਂ ਦਾ ਪ੍ਰਬੰਧ ਕਰਕੇ ਲੋੜਵੰਦ ਭੈਣ ਭਰਾਵਾਂ ਦੀ ਸੇਵਾ ਕਰਕੇ ਧੰਨਵਾਦੀ ਹੋਣਗੇ। ਇਸ ਉਪਰੰਤ ਪਰਧਾਨ ਸੱਗੂ ਸਾਹਿਬ ਕੁਝ ਬੋਲਣਾ ਚਾਹਿਆ ਤਾਂ ਬਹੁਗਿਣਤੀ ਹਾਜਰ ਮੈੈਬਰਾਂ ਪਰੋਟੈਸਟ ਵੱਜੋਂ ਮੰਗ ਕੀਤੀ ਕਿ ਪਹਿਲਾਂ ਮੀਟਿੰਗ ਦੀ ਤਰੀਕ ਛੇਤੀ ਤੋਂ ਛੇਤੀ ਐਲਾਨੀ ਜਾਵੇ ਫਿਰ ਅੱਗੇ ਦੀ ਕਾਰਵਾਈ ਕਰਨ ਦਿੱਤੀ ਜਾਵੇਗੀ। ਸਿੱਟੇ ਵੱਜੋਂ ਪਰਧਾਨ ਸੱਗੂ ਸਾਹਿਬ ਐਲਾਨਿਆ ਕਿ ਮੀਟਿੰਗ 1ਜਾਂ 2 ਦਿਨਾਂ `ਚ ਜਰੂਰ ਸੱਦ ਲਈ ਜਾਵੇਗੀ। ਮੈਂ ਇਸ ਤੇ ਯਕੀਨ ਕਰਦਿਆਂ ਸਾਰੇ ਮੈਂਬਰਾਂ ਨੂੰ ਭਰੋਸਾ ਦਵਾਇਆ ਤੇ ਲੰਚ ਸਮਾਗਮ ਸਮਾਪਤ ਹੋਇਆ। ਇਸ ਪਿੱਛੋਂ ਪਰਧਾਨ ਸੱਗੂ ਸਾਹਿਬ ਮੇਰੇ ਨਾਲ ਸਾਰੇ ਸੰਪਰਕ ਤੋੜ ਲਏ। ਜਦ ਬਹੁਗਿਣਤੀ ਮੈਂਬਰਾਂ ਦੀ ਅਰਜੀ ਰਾਹੀਂ ਕੀਤੀ ਬੇਨਤੀ ਤੇ ਵੀ ਕੋਈ ਕਦਮ ਨਹੀਂ ਉਠਾਇਆ ਗਿਆ ਤਾਂ ਮੈਨੂੰ ਪਰਧਾਨ ਦੀ ਥਾਂ ਕਾਰਵਾਈ ਵੱਜੋਂ ਮੀਟਿੰਗ ਦਾ ਐਲਾਨ ਕਰਨਾ ਪਿਆ। ਸਮੇਂ ਦੀ ਘਾਟ ਕਾਰਨ ਮੈਂਬਰਾਂ ਨੂੰ ਫੋਨ ਤੋਂ ਅਲਾਵਾ ਅਖਬਾਰ,ਰੇਡਿਓ ਤੇ ਟੀ ਵੀ ਰਾਹੀਂ ਸੂਚਿਤ ਕਰਨ ਦਾ ਯਤਨ ਕੀਤਾ ਗਿਆ। ਸੰਵਿਧਾਨ ਅਨੁਸਾਰ ਰੱਖੀ ਮੀਟਿੰਗ ਨੂੰ ਪ੍ਰਧਾਨ ਸਾਹਿਬ ਦੁਆਰਾ ਕੈਂਸਲ ਕਰਕੇ ਕਲੱਬ ਦੀਆਂ ਬਾਕੀ ਸਾਰੇ ਸਾਲ ਦੀਆਂ ਗਤਿਵਿਧੀਆਂ ਬੰਦ ਕਰਨਾ ਗੈਰ ਸੰਵਿਧਾਨਕ ਤੇ ਗੈਰ ਕਾਨੂਨੀ ਹੋ ਜਾਂਦਾ ਹੈ। ਓਪਰੋਕਤ ਵਿਵਰਣ ਸਭ ਦੀ ਜਾਣਕਾਰੀ ਹਿਤ ਦਿੱਤਾ ਜਾ ਰਿਹਾ ਹੈ, ਧੰਨਵਾਦ।
ਵੱਲੋਂ-ਕਲੱਬ ਸੈਕਟਰੀ ਕੁਲਦੀਪ ਸਿੰਘ ਗਿੱਲ