ਕੈਸਲਮੋਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇ ਮਨਾਇਆ

(ਬਰੈਂਪਟਨ/ਬਾਸੀ ਹਰਚੰਦ)ਕੈਸਲਮੋਰ ਸੀਨੀਅਰਜ਼ ਕਲੱਬ ਵੱਲੋਂ 151ਵਾਂ ਕਨੇਡਾ ਡੇ ਮਨਾਉਣ ਲਈ ਟ੍ਰੀਲਾਈਨ ਪਾਰਕ ਵਿੱਚ 1 ਜੁਲਾਈ ਨੂੰ ਭਾਰੀ ਇਕੱਤਰਤਾ ਕੀਤੀ ਗਈ। ਪ੍ਰੋਗਰਾਮ ਦੇ ਅਰੰਭ ਵਿੱਚ ਕਨੇਡਾ ਅਤੇ ਭਾਰਤ ਦੇ ਕੌਮੀ ਝੰਡੇ ਲਹਿਰਾਏ ਗਏ ਅਤੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਨੇ ਮਹਿਮਾਨਾਂ ਅਤੇ ਹਾਜਰੀਨ ਦਾ ਹਾਰਦਿਕ ਸੁਆਗਤ ਕੀਤਾ, ਜੀ ਆਇਆਂ ਕਿਹਾ ਅਤੇ ਸੱਭ ਨੂੰ ਕਨੇਡਾ ਡੇ ਦੀਆਂ ਵਧਾਈਆਂ ਦਿਤੀਆਂ।ਇਸ ਪ੍ਰੋਗਰਾਮ ਐਮ ਪੀ ਰਾਜ ਗਰੇਵਾਲ,ਗੁਰਰਤਨ ਸਿੰਘ ਐਮ ਪੀ ਪੀ,ਹਰਕੀਰਤ ਸਿੰਘ ਟਰੱਸਟੀ, ਗੁਰਪ੍ਰੀਤ ਸਿੰਘ ਢਿਲੋਂ ਕੌਂਸਲਰ, ਉਘੇ ਪਤਰਕਾਰ ਸੱਤਪਾਲ ਜੌਹਲ, ਜੰਗੀਰ ਸਿੰਘ ਸੈਂਭੀ ਪ੍ਰਧਾਨ ਪੈਨਾਹਿਲ ਕਲੱਬ,ਕਈ ਹੋਰ ਸੀਨੀਅਰਜ਼ ਕਲੱਬਾਂ ਦੇ ਪਰਧਾਨ ਅਤੇ ਅਹੁਦੇਦਾਰ,ਉਘੇ ਬਿਜਨਿਸਮੈਨ ਅਤੇ ਸਮਾਜ ਸੇਵੀ ਸਤਵੰਤ ਸਿੰਘ ਬੋਪਾਰਾਏ ਪ੍ਰੋਗਰਾਮ ਵਿੱਚ ਸਾ਼ਮਲ ਹੋਏ। ਮਰਦਾਂ ਅਤੇ ਔਰਤਾਂ, ਬੱਚੇ, ਬਜ਼ੁਰਗਾਂ ਦੀਆਂ ਦੌੜਾਂ ਹੋਈਆਂ। ਤਾਸ਼ ਦੇ ਮੁਕਾਬਲੇ ਹੋਏ। ਜੇਤੂਆਂ ਨੂੰ ਟਰੌਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਬੀਬਾ ਰੁਪਿੰਦਰ ਕੌਰ ਨੇ ਸੁਰੀਲੀ ਅਵਾਜ਼ ਵਿਚ ਗੀਤ ਗਾ ਕੇ ਅਤੇ ਬੋਲੀਆਂ ਪਾ ਕੇ ਦਰਸ਼ਕਾਂ ਦਾ ਖੂਭ ਮਨੋਰੰਜਨ ਕੀਤਾ। ਲੋਕਾਂ ਨੇ ਡਾਲਰ ਦੇ ਕੇ ਬੀਬੀ ਦੀ ਹੌਸਲਾ ਅਫਜਾਈ ਕੀਤੀ। ਰਾਜਨੀਤਕ ਲੀਡਰਾਂ ਦਲਬੀਰ ਸਿੰਘ ਕੰਬੋਜ਼ ਵੱਲੋਂ ਉਠਏ ਸਵਾਲਾਂ ਦੇ ਜੁਆਬ ਦਿਤੇ। ਇੰਟਰਨੇਸ਼ਨਲ ਸਟੂਡੈਂਟਸ ਬਾਰੇ ਵੀ ਚਰਚਾ ਹੋਈ। ਖਾਣ ਪੀਣ ਦਾ ਖੁਲਾ ਡੁੱਲਾ ਪ੍ਰਬੰਧ ਸੀ । ਗੁਰਮੇਲ ਸਿੰਘ ਪ੍ਰਧਾਨ, ਅਤੇ ਸਮੂਹ ਕਮੇਟੀ ਮੈਂਬਰਾਂ ਦਰਸ਼ਨ ਸਿੰਘ, ਕਸ਼ਮੀਰਾ ਸਿੰਘ ਦਿਉਲ, ਜਰਨੈਲ ਸਿੰਘ ਚਾਨਾ, ਗੁਰਦੇਵ ਸਿੰਘ ਰੱਖੜਾ, ਭੁਪਿੰਦਰ ਸਿੰਘ ਮਣਕੂ, ਬਲਵਿੰਦਰ ਸਿੰਘ ਗਰੇਵਾਲ, ਜਗਜੀਤ ਸਿੰਘ ਲੌਂਗੀਆ, ਬੀਬੀ ਸੁਰਿੰਦਰ ਕੌਰ, ਬੀਬੀ ਤ੍ਰਿਪਤਾ, ਬਖਤਾਵਰ ਸਿੰਘ ਸੰਧੂ ਨੇ ਸਮਾਗਮ ਨੂੰ ਕਾਮਯਾਬ ਕਰਨ ਵਿੱਚ ਪੂਰਾ ਸਹਿਯੋਗ ਦਿਤਾ। ਸੁਚਾ ਸਿੰਘ ਖੇਡ ਡਾਇਰੈਕਟਰ ਨੇ ਖੇਡਾਂ ਦੀ ਜੁੰਮੇਵਾਰੀ ਨਿਭਾਈ। 97 ਸਾਲਾ ਬਜ਼ੁਰਗ ਔਰਤ ਅਤੇ ਸੌ ਸਾਲਾ ਬਜ਼ੁਰਗ ਆਦਮੀ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪ੍ਰਧਾਨ ਨੇ ਸੱਭ ਦਰਸ਼ਕਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।