ਕੈਲਸਾ ਨੇ ਸੰਗੀਤਕ ਪ੍ਰੋਗਰਾਮ ਕਰਵਾਕੇ ਪਾਈਆਂ ਗਈਆਂ ਨਵੀਆਂ ਪੈੜਾਂ

Mehfilਕੈਲਗਰੀ: (ਨਵਪ੍ਰੀਤ ਰੰਧਾਵਾ) ਕੈਲਸਾ ਵੱਲੋਂ ਕੈਲਗਰੀ ਵਿੱਚ ਇੱਕ ਆਪਣੀ ਕਿਸਮ ਦਾ ਸੰਗੀਤਕ ਅਤੇ ਅਦਬੀ ਪ੍ਰੋਗਰਾਮ ਕਰਵਾ ਕੇ ਨਵੀਂ ਪਿਰਤ ਪਾਈ ਗਈ। ਇਹ ਪ੍ਰੋਗਰਾਮ “ਮਹਫ਼ਿਲੇ-ਸੰਗੀਤੋ-ਅਦਬ” ਮੋਨਟਰੀ ਪਾਰਕ ਕਮਿਉਨਿਟੀ ਸੈਂਟਰ ਨੌਰਥ ਈਸਟ ਵਿੱਚ ਨੇਪਰੇ ਚੜ੍ਹਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਨਵੀਨਰ ਨਵਪ੍ਰੀਤ ਰੰਧਾਵਾ ਨੇ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ ਅਤੇ ਪ੍ਰੈਜ਼ੀਡੈਂਟ ਜਸਬੀਰ ਚਾਹਲ ਨੇ ਆਏ ਹੋਏ ਸਰੋਤਿਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਸੰਗੀਤ ਦੇ ਦੌਰ ਵਿੱਚ ਸੱਭ ਤੋਂ ਪਹਿਲਾਂ ‘ਰੈਡ ਐਫ ਐਮ ਆਈਡਲ 2016’ ਦੇ ਵਿਜੇਤਾ ਵਰਿੰਦਰ ਸੇਠੀ ਅਤੇ ਰਨਰਅਪ ਮਨਜੀਤ ਸੇਠੀ ਨੇ ਖ਼ੂਬਸੂਰਤ ਗ਼ਜ਼ਲਾਂ ਪੇਸ਼ ਕਰ ਕੇ ਮਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਜੋੜੇ ਨੇ ਆਪਣੀ ਕਲਾ ਨਾਲ ਸਰੋਤੇ ਝੂਮਣ ਲਾ ਦਿੱਤੇ। “ਅਕੈਡਮੀ ਔਫ ਇਨਡੀਯਨ ਕਲਾਸੀਕਲ ਮਿਊਜ਼ਿਕ” ਨਾਲ ਜੁੜੇ ਦੋ ਕਲਾਕਾਰਾਂ ਵੱਲੋਂ ਖ਼ੂਬਸੂਰਤ ਸੰਗੀਤਕ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਰੀਟਾ ਕਰਮਾਕਰ ਨੇ ਠੁਮਰੀ ਅਤੇ ਇਕ ਗ਼ਜ਼ਲ ਪੇਸ਼ ਕੀਤੀ ਜੋ ਜੱਸਬੀਰ ਚਾਹਲ “ਤਨਹਾ” ਦੀ ਲਿਖੀ ਹੋਈ ਸੀ। ਸ਼ਰੁਤੀ ਕੁਲਕਰਨੀ ਨੇ ਦਾਦਰਾ ਪੇਸ਼ ਕਰ ਕੇ ਸਰੋਤਿਆਂ ਨੂੰ ਕੀਲ ਹੀ ਲਿਆ ਅਤੇ ਇਹਨਾਂ ਦੋਹਾਂ ਕਲਾਕਾਰਾਂ ਲਈ ਤਬਲੇ ਤੇ ਬਾ-ਕਮਾਲ ਸੰਗਤ ਕੀਤੀ ਸ. ਹਰਜੀਤ ਸਿੰਘ ਜੀ ਨੇ। ਆਏ ਹੋਏ ਸਾਰੇ ਸਰੋਤਿਆਂ ਅਤੇ ਮਹਿਮਾਨਾਂ ਨੇ ਉੱਚ ਪਾਏ ਦੇ ਸੈਮੀ-ਕਲਾਸੀਕਲ ਸੰਗੀਤ ਦਾ ਖ਼ੂਬ ਆਨੰਦ ਮਾਣਿਆਂ। ਕੈਲਸਾ ਦੀ ਟੀਮ ਮੈਂਬਰ ਗਗਨ ਬੁੱਟਰ ਨੇ ਇਸ ਪ੍ਰੋਗਰਾਮ ਵਿੱਚ ਸੰਗੀਤ ਅਤੇ ਅਦਬ ਦੇ ਅਨੋਖੇ ਸੁਮੇਲ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਇਹ ਪ੍ਰੋਗਰਾਮ ਜੋ ਕਿ “ਸਰਬ ਅਕਾਲ ਮਯੁਜ਼ਿਕ ਸੋਸਾਇਟੀ ਔਫ ਕੈਲਗਰੀ” ਦੇ ਸਹਿਯੋਗ ਨਾਲ ਕੀਤਾ ਗਿਆ, ਇਸ ਦੇ ਅਗਲੇ ਅੱਧ ਵਿੱਚ ਪੰਜਾਬੀ ਅਤੇ ਉਰਦੂ ਸ਼ਾਇਰੀ ਦਾ ਦੌਰ ਚੱਲਿਆ। ਸਰੀ () ਤੋਂ ਆਏ ਮੇਹਮਾਨ ਸ਼ਾਇਰ ਕਵਿੰਦਰ ਚਾਂਦ, ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਦਵਿੰਦਰ ਗੌਤਮ, ਰਾਜਵੰਤ ਰਾਜ ਅਤੇ ਕੈਲਗਰੀ ਤੋਂ ਕਰਾਰ ਬੁਖਾਰੀ ਅਤੇ ਜਾਵੇਦ ਨਿਜ਼ਾਮੀ ਹੁਰਾਂ ਨੇ ਆਪਣੇ ਕਲਾਮ ਪੇਸ਼ ਕਰ ਕੇ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੱਤੇ। ਹਰ ਸ਼ਾਇਰ ਦੇ ਵਿਲੱਖਣ ਰੰਗ ਨੇ ਸਰੋਤਿਆਂ ਨੂੰ ਦਿਲ ਖੋਲਕੇ ਦਾਦ ਦੇਣ ਨੂੰ ਮਜਬੂਰ ਕਰ ਦਿੱਤਾ। ਫਜ਼ਾ ਵਿੱਚ ਕਵਿਤਾਵਾਂ ਅਤੇ ਗ਼ਜ਼ਲਾਂ ਨੇ ਕਿੱਕਲੀਆਂ ਪਾਈਆ, ਸ਼ਬਦ ਹੱਸੇ, ਰੂਹਾਂ ਸ਼ਰਸਾਰ ਹੋਈਆਂ ਅਤੇ ਲੋਕ ਝੂਮੇ। ਇਸ ਤਰ੍ਹਾਂ ਸ਼ਾਇਰੀ ਨੇ ਇੱਕ ਵੱਖਰੀ ਤਰ੍ਹਾਂ ਦਾ ਮਹੌਲ ਸਿਰਜ ਦਿੱਤਾ। ਕੈਲਗਰੀ ਦੇ ਇਤਹਾਸ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਬਾਹਰ ਤੋਂ ਪੰਜ ਕਵੀ ਕਿਸੇ ਪ੍ਰੋਗਰਾਮ ਲਈ ਆਏ ਹੋਣ ਅਤੇ ਉਹ ਵੀ ਉੱਚ ਪੱਧਰ ਦੇ। ਸਰੀ ਤੋਂ ਆਏ ਸ਼ਾਇਰਾਂ ਨੇ “ਪੰਜਾਬ ਭਵਨ” ਸਰੀ ਵੱਲੋਂ ਕੈਲਸਾ ਨੂੰ ਮਾਣ ਪੱਤਰ ਪੇਸ਼ ਕੀਤਾ ਜੋ ਪ੍ਰੈਜ਼ੀਡੈਂਟ ਜਸਬੀਰ ਚਾਹਲ ਨੇ ਬੜੀ ਨਿਮਰਤਾ ਨਾਲ ਸਵੀਕਾਰ ਕਰਦੇ ਹੋਏ “ਪੰਜਾਬ ਭਵਨ” ਸਰੀ ਦਾ ਦਿਲੀ ਧੰਨਵਾਦ ਕੀਤਾ। ਸਿਰਫ਼ ਦੋ ਮਹੀਨੇ ਪਹਿਲਾਂ ਹੋਂਦ ਵਿੱਚ ਆਈ ਸੰਸਥਾ ਕੈਲਸਾ ਲਈ ਇਸ ਤੋਂ ਵਡਾ ਮਾਣ ਹੋਰ ਕੀ ਹੋ ਸਕਦਾ ਸੀ? ਕੈਲਸਾ ਨੂੰ ਸਰੀ ਤੋਂ ਆਏ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਜੀ ਦੀ ਅਰੂਜ਼ ਤੇ ਲਿਖੀ ਹੋਈ ਕਿਤਾਬ “ਗ਼ਜ਼ਲ ਦੀ ਬਣਤਰ ਅਤੇ ਅਰੂਜ਼” ਰਲੀਜ਼ ਕਰਨ ਦਾ ਮਾਣ ਵੀ ਹਾਸਿਲ ਹੋਇਆ ਜਿਸਦੀ ਘੁੰਡ-ਚੁਕਾਈ ਤਾੜੀਆਂ ਦੀ ਗੂੰਜ ਵਿੱਚ ਕੀਤੀ ਗਈ।
ਇਸ “ਮਹਫ਼ਿਲੇ-ਸੰਗੀਤੋ-ਅਦਬ” ਦੀ ਖ਼ੂਬਸੂਰਤੀ ਇਹ ਰਹੀ ਕਿ ਇਸ ਵਿੱਚ ਆਮ ਸਰੋਤਿਆਂ ਦੇ ਨਾਲ ਨਾਲ ਕੈਲਗਰੀ ਦੀਆਂ ਬਾਕੀ ਸਾਹਿਤਕ ਸਭਾਵਾਂ ਦਾ ਭਰਪੂਰ ਯੋਗਦਾਨ ਰਿਹਾ। ਸਾਰੇ ਹਾਜ਼ਰੀਨ ਦਾ ਅਤੇ ਖ਼ਾਸ ਕਰਕੇ ਇਹਨਾਂ ਹਸਤੀਆਂ ਦਾ ਧੰਨਵਾਦ ਜਿਹਨਾਂ ਇਸ ਮਹਫ਼ਿਲ ਦੀ ਰੌਣਕ ਵਧਾਈ:
ਸਾਹਿਤਕ ਹਸਤੀਆਂ: ਪ੍ਰੋ. ਸ਼ਮਸ਼ੇਰ ਸੰਧੂ, ਮੋਹਿੰਦਰਪਾਲ ਸਿੰਘ ਪਾਲ, ਇਕਬਾਲ ਖ਼ਾਨ, ਸਤਪਾਲ ਕੌਰ ਬੱਲ, ਜਸਵੀਰ ਸਿਹੋਤਾ, ਜਰਨੈਲ ਤੱਗੜ, ਜੋਗਿੰਦਰ ਸੰਘਾ, ਸੁਖਪਾਲ ਪਰਮਾਰ, ਬਲਵੀਰ ਗੋਰਾ, ਤਰਲੋਚਨ ਸੈਂਭੀ, ਅਮਤੁਲ ਮਤੀਨ ਖ਼ਾਨ ਅਤੇ ਰਜਿੰਦਰ ਕੌਰ ਚੋਹਕਾ ਮੀਡੀਆ ਹਸਤੀਆਂ: ਗੁਰਦੀਪ ਕੌਰ ਪਰਹਾਰ, ਹਰਬੰਸ ਬੁੱਟਰ, ਰਾਜੇਸ਼ ਅੰਗਰਾਲ, ਰਿਸ਼ੀ ਨਾਗਰ, ਡਾ. ਹਰਭਜਨ ਢਿੱਲੋਂ, ਚੰਦ ਸਿੰਘ ਸਦਿਓੜਾ, ਬਲਜਿੰਦਰ ਸੰਘਾ, ਗੁਰਵਰਿੰਦਰ ਧਾਲੀਵਾਲ ਅਤੇ ਗੁਰਬਚਨ ਬਰਾੜ
ਸਮਾਜਕ ਹਸਤੀਆਂ: ਹੈਪੀ ਮਾਨ, ਸਰਬਦੀਪ (ਪ੍ਰੀਤ) ਬੈਦਵਾਨ, ਗੋਲਡਨ ਭਾਟੀਆ, ਅਸਜਦ ਬੁਖ਼ਾਰੀ, ਓਮੇਰ ਅਹਦ ਖ਼ਾਨ, ਵਸੀਮਾ ਸੁਲਤਾਨ, ਅਮਨ ਬਰਾੜ, ਸੁਖਵਿੰਦਰ ਬਰਾੜ, ਗੁਰਮੀਤ ਸਰਪਾਲ, ਮਾਸਟਰ ਭਜਨ ਸਿੰਘ, ਲਲਿਤਾ ਸਿੰਘ ਅਤੇ ਨਿਸ਼ੀਕਾਂਤ ਬਾਲੀਸਰਬ ਅਕਾਲ ਟੀਮ: ਹਰਜੀਤ ਸਿੰਘ, ਹਰਦੀਪ ਸਿੰਘ ਅਤੇ ਰਾਜੇਸ਼ ਪਟੇਲ ਕੈਲਸਾ ਟੀਮ: ਡਾ. ਅਮਨਦੀਪ ਖਟੌੜ, ਡਾ. ਸਤਿੰਦਰ ਸੋਹੀ, ਡਾ. ਰਮਨ ਗਿੱਲ, ਗੁਰਦੀਸ਼ ਕੌਰ ਗਰੇਵਾਲ, ਲੱਕੀ ਚੀਮਾ, ਸ਼ੀਤਲ ਚੀਮਾ, ਗਗਨ ਬੁੱਟਰ, ਸ਼ਾਲੂ ਗਰੇਵਾਲ, ਹਰਦੀਪ ਸਿੰਘ, ਵਿਕਰਮ ਚਾਹਲ, ਜਵਾਦ ਮਲਿਕ, ਲਵਦੀਪ ਬਰਾੜ ਅਤੇ ਬੌਬੀ ਸਪੌਂਸਰਸ: ਅਲੀਮ ਉੱਦੀਨ, ਆਰ. ਸਿੰਘ ਪ੍ਰੋਫੈਸ਼ਨਲ ਕਾਰਪੋਰੇਸ਼ਨ, ਗਗਨ ਬੁੱਟਰ (ਸਾਈ ਪੇਂਟਸ)
ਅਖੀਰ ਵਿੱਚ ਜਸਬੀਰ ਚਾਹਲ ਜੀ ਨੇ ਇਸ “ਮਹਫ਼ਿਲੇ-ਸੰਗੀਤੋ-ਅਦਬ” ਦੀ ਪੂਰੀ ਸਫ਼ਲਤਾ ਲਈ ਆਪਣੇ ਸਪੌਂਸਰਸ, ਡੋਨਰਸ, ਮੀਡੀਆ, ਕੈਲਸਾ ਟੀਮ ਅਤੇ ਸਹਯੋਗੀ ਸੰਸਥਾ “ਸਰਬ ਅਕਾਲ ਮਯੁਜ਼ਿਕ ਸੋਸਾਇਟੀ ਔਫ ਕੈਲਗਰੀ” ਦਾ ਸ਼ੁਕਰਾਨਾ ਅਦਾ ਕੀਤਾ ਜਿਹਨਾਂ ਦੀ ਵੱਖ-ਵੱਖ ਤਰੀਕੇ ਰਾਹੀਂ ਕੀਤੀ ਗਈ ਮਦਦ ਸਦਕਾ ਇਹ ਪ੍ਰੋਗਰਾਮ ਨੇਪਰੇ ਚੜ੍ਹਿਆ। ਕੈਲਗਰੀ ਦੇ ਉਰਦੂ ਸ਼ਾਇਰ ਜਾਵੇਦ ਨਿਜ਼ਾਮੀ ਜੀ ਨੇ ਜੋ ਕਲਾਮ ਪੜ੍ਹਿਆ, ਉਸ ਵਿੱਚੋਂ ਇਕ ਸ਼ੇ’ਰ ਪੇਸ਼ ਹੈ: “ਨਾ ਸਿਆਸਤ ਨਾ ਧਰਮ ਕਾ ਜ਼ਿਕਰ ਹੋਤਾ ਹੈ ਯਹਾਂ, ਜਿਸ ਮੇਂ ਘਰ ਹੈ ਬਸ ਮੁਹੱਬਤ ਕਾ, ਚਲਨ ਹੈ ਕੈਲਸਾ” ਹੋਰ ਜਾਣਕਾਰੀ ਲਈ ਜਸਬੀਰ ਚਾਹਲ ਨਾਲ ਫੇਸਬੁਕ ਤੇ ਜਾਂ ਫੋਨ 403-667-0128 ਤੇ ਸੰਪਰਕ ਕੀਤਾ ਜਾ ਸਕਦਾ ਹੈ। ਧੰਨਵਾਦ।