ਕੈਲਡਰਸਟੋਨ ਸੀਨੀਅਰਜ਼ ਕਲੱਬ ਨੇ ਬਲੂ ਮੌਂਨਟੇਨ ਦਾ ਟਰਿੱਪ ਲਾਇਆ

ਬਰੈਂਪਟਨ(ਡਾ.ਸੋਹਨ ਸਿੰਘ) ਕਲੱਬ ਮੈਂਬਰਜ਼ ਦੀ ਖਾਹਸ਼ ਸੀ ਕਿ ਗਰਮੀ ਰੁੱਤ ਦੇ ਸ਼ੁਰੂ ਵਿੱਚ ਹੀ ਕਿਤੇ ਬਾਹਰ ਦਾ ਟਰਿੱਪ ਲਗਾਇਆ ਜਾਵੇ। ਇੱਸ ਗੱਲ ਨੂੰ ਮੁਖ ਰਖੱਕੇ ਕੈਲਡਰਸਟੋਨ ਸੀਨੀਅਰਜ਼ ਕਲੱਬ ਨੇ ਬਲੂ ਮੌਨਟੇਨ ਅਤੇ ਨਾਲ ਹੀ ਵਸਾਘਾ ਬੀਚ ਦਾ 26 ਮਈ ਦਿਨ ਸਨਿਚਰਵਾਰ ਨੂੰ ਦੌਰਾ ਲਗਾਇਆ। ਇਹ ਦੇਖਿਆ ਗਿਆ ਹੈ ਕਿ ਆਦਮੀ ਅਤੇ ਔਰਤਾਂ ਦੋਵੇਂ ਹੀ ਟਰਿੱਪਸ ਤੇ ਜਾ ਕੇ ਬੜੇ ਖੁਸ਼ ਹੁੰਦੇ ਹਨ। ਹੋਣ ਵੀ ਕਿਉਂ ਨਾ , ਮਸਾਂ ਤਾਂ ਮੌਕਾ ਮਿਲਦਾ ਹੈ ਘਰੋਂ ਬਾਹਰ ਜਾਣ ਦਾ, ਤੇ ਉਹ ਵੀ ਆਪਣੇ ਹੱਮ ਉਮਰ ਸਾਥੀਆਂ ਨਾਲ। ਸਵੇਰ ਦੇ ਨੌ ਵਜੇ ਦਾ ਟਾਈਮ ਸੀ ਬੱਸਾਂ ਦੇ ਤੁਰਨ ਦਾਂ। ਵਧੀਆ ਤਰੀਕੇ ਨਾਲ ਤਿਆਰ ਹੋ ਕੇ ਬਹੁਤ ਸਾਰੇ ਸਾਥੀ ਤਾਂ ਪਹਿਲਾਂ ਹੀ ਪਾਰਕ ਵਿੱਚ ਬੱਸਾਂ ਦੀ ਉਡੀਕ ਕਰ ਰਹੇ ਸਨ। ਤੁਰਨ ਤੋਂ ਪਹਿਲਾਂ ਗਰੁੱਪ ਫੋਟੋ ਹੋਈ ਤੇ ਫਿਰ ਕੁੱਝ ਪਰਧਾਨ ਦੀਆਂ ਗੱਲਾਂ ਜਾਂ ਹਦਾਇਤਾਂ ਉਪਰੰਤ ਦੋਨੋ ਬੱਸਾਂ ਅਪਣੀ ਮੰਜਲ ਵੱਲ ਤੁਰ ਪਈਆਂ। ਤਕਰੀਬਨ ਇੱਕ ਬੱਸ ਨਿਰੋਲ ਔਰਤਾਂ ਦੀ ਸੀ ਅਤੇ ਦੂਜੀ ਬੱਸ ਵਿੱਚ ਸਿਰਫ ਆਦਮੀ ਸਨ। ਬਰੈਂਪਟਨ ਤੋਂ ਬਲੂ ਮੌਂਨਟੇਨ ਦਾ ਕਰੀਬ ਡੇੜ ਘੰਟੇ ਦਾ ਸਫਰ ਝੱਟ ਹੀ ਬੀਤ ਗਿਆ ਕਿਉਂਕਿ ਸਾਰੇ ਲੋਕ ਹੀ ਕਾਫੀ ਦੇਰ ਤੋਂ ਬਾਦ ਮਿਲਣ ਕਰਕੇ ਆਪੋ ਆਪਣੀਆਂ ਹੱਡ ਬੀਤੀਆਂ ਸਾਂਝੀਆਂ ਕਰ ਰਹੇ ਸਨ ਜੋ ਕਿ ਸਿਹਤ ਵਾਸਤੇ ਜ਼ਰੂਰੀ ਹੈ। ਉਥੇ ਪਹੁਚਣ ਤੇ ਸਾਰਿਆਂ ਨੇ ਕਲੱਬ ਵੱਲੋਂ ਨਾਲ ਲਿਆਂਦੀ ਗਰਮ ਚਾਹ ਅਤੇ ਸਮੋਸੇ -ਲੱਡੂ ਖਾ ਕੇ ਅਨੰਦ ਲਿਆ। ਚਾਹ ਦੀ ਸੇਵਾ ਕਲੱਬ ਦੇ ਸੀਨੀਅਰ ਮੀਤ ਪਰਧਾਨ ਗੋਬਿੰਦਰ ਸਿੰਘ ਰਾਏ ਵੱਲੋਂ ਕੀਤੀ ਗਈ ਸੀ ਜਿੱਸ ਲਈ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਥੋੜਾ ਘੱੁਮਣ ਫਿਰਨ ਤੋਂ ਬਾਦ ਬੱਸਾਂ ਰਾਹੀਂ ਹੀ ਸਾਰੇ ਸਾਥੀ ਪਹਾੜ ਦੀ ਚੋਟੀ ਤੇ ਚਲੇ ਗਏ ਜਿੱਥੇ ਉਹਨਾਂ ਨੇ ਚੁਫੇਰੇ ਦਾ ਦਿਲ ਖਿਚਵਾਂ ਨਜ਼ਾਰਾ ਦੇਖਿਆ। ਦੋ ਤੋਂ ਤਿੰਨ ਵਜੇ ਲੰਚ ਦਾ ਵੱਕਤ ਸੀ ਜੋ ਕਿ ਇੱਕ ਸਮੁੰਦਰ ਵਰਗੀ ਝੀਲ ਦੇ ਕਿਨਾਰੇ ਬੈਠ ਕੇ ਕੀਤਾ । ਅਜੇ ਲੰਚ ਖ਼ਤਮ ਵੀ ਨਹੀਂ ਸੀ ਕੀਤਾ ਕਿ ਹਲਕਾ ਜਿਹਾ ਮੀਂਹ ਸ਼ੁਰੂ ਹੋ ਗਿਆ ਤੇ ਫਿਰ ਮੋਹਲੇ ਧਾਰ ਬਾਰਸ਼। ਮੀਂਹ ਵਰਦੇ ਵਿੱਚ ਹੀ ਬੱਸਾਂ ਵਿਸਾਘਾ ਬੀਚ ਵੱਲ ਤੁਰ ਪਈਆਂ ਤੇ ੳਥੇ ਪਹੁੱਚਣ ਤੇ ਮੀਂਹ ਬੰਦ ਹੋ ਗਿਆ। ਤਕਰੀਬਨ ਇੱਕ ਘੰਟਾ ਬੀਚ ਦਾ ਨਜ਼ਾਰਾ ਦੇਖਣ ਤੋਂ ਬਾਦ ਫਿਰ ਮੀਂਹ ਸ਼ੁਰੂ ਹੋ ਗਿਆ ਤੇ ਸਾਰੇ ਸਾਥੀਆਂ ਨੇ ਘਰ ਵੱਲ ਨੂੰ ਤੁਰਨਾ ਠੀਕ ਸਮਝਿਆ। ਬੱਸਾਂ ਵਿੱਚ ਬੈਠਣ ਸਮੇ ਇੱਕ ਵਾਰੀ ਫਿਰ ਕਲੱਬ ਵੱਲੋਂ ਲਿਆਂਦੀ ਮਠਿਆਈ ਦੇ ਪੈਕਟ ਵੰਡੇ ਗਏ ਜਿੱਸ ਦੀ ਹਰ ਇੱਕ ਨੇ ਸ਼ਲਾਘਾ ਕੀਤੀ। ਕਲੱਬ ਦੇ ਪਰਧਾਨ ਡਾ. ਸੋਹਨ ਸਿੰਘ ਨੇ ਸਾਰਿਆਂ ਦਾ ਉਹਨਾਂ ਦੀ ਬੇਹੱਦ ਮਿਲਵਰਤਣ ਲਈ ਧੰਨਵਾਦ ਕੀਤਾ ਅਤੇ ਆਉਣ ਵਾਲੇ ਪ੍ਰੋਗਰਾਮਾ ਦੀ ਰੂਪਰੇਖਾ ਸਾਂਝੀ ਕੀਤੀ।