‘ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐਸੋਸੀਏਸ਼ਨ’ (CALSA) ਦੀ ਲਾਂਚਿੰਗ

6ਬੀਤੇ ਸ਼ਨਿੱਚਰ ਵਾਰ “ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐੋਸੋਸੀਏਸ਼ਨ” (CALSA) ਦੀ ਲਾਂਚਿੰਗ ਕੀਤੀ ਗਈ। ਇਹ ਲਾਂਚਿੰਗ  ਕੈਲਸਾ ਦੇ ਪਰੈਜ਼ੀਡੈਂਟ ਜਸਬੀਰ ਚਾਹਲ ਅਤੇ ਕਨਵੀਨਰ ਨਵਪ੍ਰੀਤ ਰੰਧਾਵਾ ਦੀ ਅਗਵਾਈ ਹੇਠ 20 ਮਈ 2 ਤੋਂ 5 ਵਜੇ ਦੌਰਾਨ ਕੋਸੋ (COSO) ਹਾਲ 3208 – 8 ਐਵਿਨਿਊ ਨਾਰਥ  ਈਸਟ ਵਿੱਚ ਨੇਪਰੇ ਚੜ੍ਹੀ।

ਸਭ ਤੋਂ ਪਹਿਲਾਂ ਕਨਵੀਨਰ ਨਵਪ੍ਰੀਤ ਰੰਧਾਵਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਆਏ ਹੋਏ ਸਾਰੇ ਸਰੋਤਿਆਂ ਅਤੇ ਮੁਅੱਜ਼ਜ਼ ਹਸਤੀਆਂ ਦਾ ਧੰਨਵਾਦ ਕੀਤਾ ਅਤੇ ਇਕਤਿਦਾਰ ਅਵਾਨ, ਡਾ. ਬਲਵਿੰਦਰ ਬਰਾੜ ਅਤੇ ਡਾ. ਸੁਖਵਿੰਦਰ ਬਰਾੜ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਿਰਕਤ ਕਰਨ ਲਈ ਬੇਨਤੀ ਕੀਤੀ। ਡਾ. ਮਨਮੋਹਨ ਬਾਠ ਹੁਰਾਂ ਦੇ ਗਾਏ ਇੱਕ ਹਿੰਦੀ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।

ਜਸਬੀਰ ਚਾਹਲ ਨੇ ਕੈਲਸਾ ਬਾਰੇ ਦੱਸਦਿਆਂ ਹੋਇਆਂ ਇਸ ਦੇ ਉਦੇਸ਼ਾਂ ਤੇ ਚਾਨਣਾ ਪਾਇਆ। ਜਿਵੇਂ ਕਿ ਨਾਂ ਤੋਂ ਹੀ ਜ਼ਾਹਿਰ ਹੈ ਇਹ ਸੰਸਥਾ ਸਾਹਿਤ ਅਤੇ ਸਮਾਜ ਦੋਹਾਂ ਨਾਲ ਜੁੜੀ ਹੋਈ ਹੈ। ਸਾਹਿਤ ਸਾਡੇ ਜੀਵਨ ਨੂੰ ਨਿਖਾਰਦਾ ਤੇ ਸੁੰਦਰ ਬਣਾਉਂਦਾ ਹੈ ਪਰ ਸਾਡਾ ਜੀਵਨ ਸਮਾਜ ਨਾਲ ਜੁੜਿਆ ਹੋਇਆ ਹੈ। ਚੰਗਾ ਜੀਵਨ ਜੀਣ ਲਈ ਸਾਨੂੰ ਚੰਗੇ ਸਮਾਜ ਦੀ ਲੋੜ ਹੈ। ਸੋ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਸਮਾਜ ਨੂੰ ਬੇਹਤਰ ਬਣਾਈਏ। ਇਹੀ ਮੰਤਵ ਲੈਕੇ ਇਹ ਸੰਸਥਾ ਬਣਾਈ ਗਈ ਹੈ। ਕਿਉਂ ਕਿ ਨੌਜਵਾਨ ਪੀੜੀ ਸਾਡਾ ਭਵਿਖ ਹੈ, ਇਸ ਕਰਕੇ ਖ਼ਾਸਤੌਰ ਤੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਚਲਣਾ ਚਾਹਾਂਗੇ।

ਇਕਤਿਦਾਰ ਅਵਾਨ ਨੇ ਕੈਲਸਾ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਆਰਟ ਆਫ਼ ਲਿਵਿੰਗ ਤੋਂ ਆਏ ਹੋਏ ਭਾਵੇਸ਼ ਹੁਰਾਂ ‘ਰਿਲੈਕਸੇਸ਼ਨ ਆਫ਼ ਮਾਈਂਡ’ (Relaxation of Mind) ਅਤੇ ‘ਕਲੀਨਿੰਗ ਆਫ਼ ਨੈਗੇਟਿਵ ਥਾਟਸ’ (Cleaning of Negative Thoughts) ਵਰਗੇ ਵਿਸ਼ਿਆਂ ਤੇ ਚਾਨਣ ਪਾਇਆ, ਜੋ ਕਿ ਜ਼ਿੰਦਗੀ ਨੂੰ ਸੁਖਾਵੀਂ ਬਨਾਉਣ ਵਿੱਚ ਮਦਦ ਕਰ ਸਕਦੇ ਹਨ। ਪ੍ਰੀਤ ਬੈਦਵਾਨ ਹੁਰਾਂ ਨੇ ਜੈਨਸਿਸ ਪਾਰਕ ਦੇ ਮੁੱਦੇ ਤੇ ਗੱਲਬਾਤ ਕੀਤੀ। ਉਹਨਾਂ ਇਸ ਸਮਾਜਕ ਮੁੱਦੇ ਤੇ ਗੱਲ ਕਰਦਿਆਂ ਕਿਹਾ ਕਿ ਜੈਨੇਸਿਸ ਸੈਂਟਰ ਦੇ ਨਾਲ ਲਗਦੀ ਰੈਕਰਿਏਸ਼ਨ ਜ਼ੋਨਿੰਗ ਦੀ ਜ਼ਮੀਨ ਨੂੰ ਸਿਟੀ ਵਲੋਂ ਬਹੁ-ਮੰਜਿਲੀ ਇਮਾਰਤਾਂ ਬਨਾਉਣ ਲਈ ਨਾ ਵਰਤਿਆ ਜਾਵੇ। ਇਸ ਲਈ ਉਹਨਾਂ ਸਭ ਨੂੰ “ਸੇਵ ਦ ਜੈਨੇਸਿਸ ਪਾਰਕ” (Save the Genesis Park) ਦਾ ਹਿੱਸਾ ਬਣਕੇ ਇਸਨੂੰ ਬਚਾਉਣ ਦੀ ਅਪੀਲ ਕੀਤੀ।

 ਸਾਹਿਤਕ ਪੱਖੋਂ, ਰਵੀ ਜਨਾਗਲ ਨੇ ਇੱਕ ਗੀਤ ਅਤੇ ਗ਼ਜ਼ਲ ਨਾਲ ਖ਼ੁਸ਼ ਕੀਤਾ, ਉਰਦੂ ਸ਼ਾਇਰ ਜਾਵੇਦ ਨਜ਼ਾਮੀ ਨੇ ਅਪਣੀਆਂ ਖੂਬਸੂਰਤ ਗ਼ਜ਼ਲਾਂ ਪੇਸ਼ ਕੀਤੀਆਂ, ਪੰਜਾਬੀ ਸ਼ਾਇਰ ਸ਼ਮਸ਼ੇਰ ਸਿੰਘ ਸੰਧੂ ਅਤੇ ਉਰਦੂ ਸ਼ਾਇਰ ਸ਼ਾਹਿਦ ਪਰਵੇਜ਼ “ਸ਼ਾਹਿਦ” ਨੇ ਆਪਣੇ ਕਲਾਮ ਨਾਲ ਵਾਹ-ਵਾਹ ਲੈ ਲਈ। ਪੰਜਾਬੀ ਕਵਿੱਤਰੀ ਸੁਰਿੰਦਰ ਗੀਤ ਨੇ ਆਪਣੀ ਨਜ਼ਮ ਪੇਸ਼ ਕੀਤੀ ਅਤੇ ਭੋਲਾ ਚੌਹਾਨ ਨੇ ਅਪਣੀਆਂ ਦੋ ਗ਼ਜ਼ਲਾਂ ਤਰਨੁੰਮ ਵਿੱਚ ਗਾਕੇ ਤਾੜੀਆਂ ਲੈ ਲਇਆਂ। ਗਗਨ ਬੁੱਟਰ ਨੇ ਸੁਰਿੰਦਰ ਕੌਰ ਦਾ ਇੱਕ ਪੁਰਾਨਾ ਗੀਤ ਪੇਸ਼ ਕੀਤਾ। ਰੈੱਡ ਐਫ ਐਮ 2016 ਦੇ ਜੇਤੂ ਰਹੇ ਗਾਇਕ ਵਰਿੰਦਰ ਸੇਠੀ ਅਤੇ ਮਨਜੀਤ ਸੇਠੀ ਜੀ ਨੇ ਕਾਰੋਕੀ ਦੇ ਨਾਲ ਮੁਹੰਮਦ ਰਫ਼ੀ ਦਾ ਇੱਕ ਗੀਤ ਅਤੇ ਜਗਜੀਤ ਸਿੰਘ ‘ਤੇ ਚਿਤਰਾ ਸਿੰਘ ਦੀਆਂ ਗ਼ਜ਼ਲਾਂ ਪੇਸ਼ ਕਰਕੇ ਰੰਗ ਬਨ੍ਹ ਦਿੱਤਾ। ਹਰਦਿਆਲ ਸਿੰਘ (ਹੈਪੀ) ਮਾਨ ਹੋਰਾਂ ਕੋਸੋ ਅਤੇ ਅਪਣੇ ਵਲੋਂ ਕੈਲਸਾ ਨੂੰ ਵਧਾਈ ਦਿਂਦੇ ਹੋਏ ਇਸ ਗੱਲ ਤੇ ਖ਼ੁਸ਼ੀ ਜ਼ਾਹਿਰ ਕੀਤੀ ਕਿ ਇਹ ਸੰਸਥਾ ਕੁਛ ਨਵੇਕਲਾ ਕਰਨ ਜਾ ਰਹੀ ਹੈ। ਹਰਚਰਨ ਪਰਿਹਾਰ(ਸਿੱਖ ਵਿਰਸਾ), ਰਾਜੇਸ਼ ਅੰਗਰਾਲ (ਸਬਰੰਗ ਰੇਡਿਓ) ਅਤੇ ਰਿਸ਼ੀ ਨਾਗਰ ( ਰੈੱਡ ਐਫ ਐਮ ਰੇਡਿਓ) ਨੇ ਕੈਲਸਾ ਦੀ ਪ੍ਰਾਰੰਭਤਾ ਦੀਆਂ ਵਧਾਈਆਂ ਦੇ ਨਾਲ ਅਪਣੀਆਂ ਸ਼ੁਭ-ਇੱਛਾਵਾਂ ਦਿੱਤੀਆਂ। ‘ਪੰਜਾਬੀ ਅਖ਼ਬਾਰ’ ਤੇ ‘ਚੈਨਲ ਪੰਜਾਬੀ’ ਵੱਲੋਂ ਹਰਬੰਸ ਬੁੱਟਰ ਜੀ ਨੇ ਪ੍ਰੋਗਰਾਮ ਨੂੰ ਕਵਰ ਕੀਤਾ। ਅਵਿਜੀਤ ਰੰਧਾਵਾ ਨੇ ਵੀ ਵਿਡਿਓਗ੍ਰਾਫੀ ਤੇ ਫੋਟੋਗ੍ਰਾਫੀ ਰਾਹੀਂ ਪ੍ਰੋਗਰਾਮ ਕਵਰ ਕਰਨ ਦਾ ਉੱਦਮ ਕੀਤਾ। ਡਾਕਟਰ ਬਲਵਿੰਦਰ ਬਰਾੜ ਅਤੇ ਡਾਕਟਰ ਸੁਖਵਿੰਦਰ ਬਰਾੜ (Healthy Lifestyle Foundation) ਨੇ ਵੀ ਅਪਣੇ ਵਿਚਾਰ ਸਾਂਝਿਆਂ ਕਰਦੇ ਹੋਏ ਕੈਲਸਾ ਦੀ ਸ਼ੁਰੂਆਤ ਕਰਨ ਤੇ ਵਧਾਈਆਂ ਦਿੱਤੀਆਂ। ਆਖ਼ਰ ਵਿੱਚ ਪ੍ਰੈਜ਼ੀਡੈਂਟ ਜਸਬੀਰ ਚਾਹਲ ਨੇ ਸਾਰੇ ਬੁਲਾਰਿਆਂ, ਕਲਾਕਾਰਾਂ, ਮੀਡੀਆ ਹਸਤੀਆਂ ਅਤੇ ਸਾਰੇ ਆਏ ਮੇਹਮਾਨਾਂ ਦਾ ਧੰਨਵਾਦ ਕਰਦੇ ਹੋਏ ਜਲਦੀ ਹੀ ਮਿਲਣ ਦਾ ਵਾਦਾ ਕੀਤਾ। ਹੋਰ ਜਾਣਕਾਰੀ ਲਈ ਤੁਸੀਂ ਜਸਬੀਰ ਚਾਹਲ ਨੁੰ 403-667-0128 ਤੇ ਫੋਨ/ਟੈਕਸਟ ਕਰ ਸਕਦੇ ਹੋ ਜਾਂ ਫੇਸਬੁਕ ਤੇ Jasbir Chahal ਜਾਂ Calgary Literary & Social Association ਤੇ ਵੀ ਜਾ ਸਕਦੇ ਹੋ।