ਕੈਬਨਿਟ ਫੇਰਬਦਲ ਵਿੱਚ ਕਿਊਬਿਕ ਦੇ ਪ੍ਰੀਮੀਅਰ ਨੇ ਕੈਥਲੀਨ ਵੇਲ ਨੂੰ ਥਾਪਿਆ ਐਂਗਲੋ ਅਫੇਅਰਜ਼ ਮੰਤਰੀ

2
ਮਾਂਟਰੀਅਲ,11 ਅਕਤੂਬਰ (ਪੋਸਟ ਬਿਊਰੋ) : ਫਿਲਿਪ ਕੋਇਲਾਰਡ ਜਦੋਂ ਕਿਊਬਿਕ ਲਿਬਰਲ ਆਗੂ ਬਣਨ ਦੀ ਤਾਂਘ ਲਾਈ ਬੈਠੇ ਸਨ ਤਾਂ ਉਹ ਤੇ ਕੈਥਲੀਨ ਵੇਲ ਪ੍ਰੋਵਿੰਸ ਦੇ ਇੰਗਲਿਸ਼ ਬੋਲਣ ਦੀ ਪੈਰਵੀ ਕਰਨ ਵਾਲੇ ਗਰੁੱਪ ਦੇ ਮੈਂਬਰਾਂ ਨੂੰ ਮਿਲੇ ਸੀ ਤੇ ਉਨ੍ਹਾਂ ਨਾਲ ਐਂਗਲੋ ਅਫੇਅਰਜ਼ ਮੰਤਰੀ ਬਾਰੇ ਉਨ੍ਹਾਂ ਦੀ ਇੱਛਾ ਜਾਨਣ ਲਈ ਗੱਲਬਾਤ ਕਰਨੀ ਚਾਹੁੰਦੇ ਸਨ।
ਛੇ ਸਾਲ ਬਾਅਦ ਕਿਊਬਿਕ ਕਮਿਊਨਿਟੀ ਗਰੁੱਪਸ ਨੈੱਟਵਰਕ ਨੂੰ ਉਹੀ ਮਿਲ ਗਿਆ ਜੋ ਉਹ ਚਾਹੁੰਦੇ ਸਨ। ਕੋਇਲਾਰਡ ਵੱਲੋਂ ਕੈਬਨਿਟ ਵਿੱਚ ਕੀਤੀ ਗਈ ਫੇਰਬਦਲ ਵਿੱਚ ਵੇਲ ਨੂੰ ਐਂਗਲੋ ਅਫੇਅਰਜ਼ ਮੰਤਰੀ ਥਾਪ ਦਿੱਤਾ ਗਿਆ। ਇਸ ਉੱਤੇ ਆਰਗੇਨਾਈਜ਼ੇਸ਼ਨ ਦੇ ਪ੍ਰੈਜ਼ੀਡੈਂਟ ਜੇਮਜ਼ ਸ਼ੀਆ ਨੇ ਆਖਿਆ ਕਿ ਸਾਡੇ ਨਜ਼ਰੀਏ ਤੋਂ ਸਾਡੀ ਆਵਾਜ਼ ਸੁਣੀ ਗਈ ਤੇ ਇਹ ਹਕੀਕਤ ਹੈ। ਜਿ਼ਕਰਯੋਗ ਹੈ ਕਿ ਕੋਇਲਾਰਡ 2014 ਵਿੱਚ ਪ੍ਰੀਮੀਅਰ ਚੁਣੇ ਗਏ ਸਨ ਤੇ ਉਨ੍ਹਾਂ ਇਸ ਸਬੰਧ ਵਿੱਚ ਜੂਨ ਵਿੱਚ ਬਿਊਰੋ ਕਾਇਮ ਕਰਨ ਦਾ ਐਲਾਨ ਕੀਤਾ ਸੀ।
ਹੁਣ ਤੋਂ ਵੇਲ ਬਿਨਾਂ ਵਿਭਾਗ ਵਾਲੀ ਮੰਤਰੀ ਹੋਵੇਗੀ ਤੇ ਇਸ ਸਬੰਧ ਵਿੱਚ ਅਜੇ ਹੋਰ ਵੇਰਵੇ ਤਿਆਰ ਕੀਤੇ ਜਾਣੇ ਹਨ ਤੇ ਉਨ੍ਹਾਂ ਦੇ ਅਹੁਦੇ ਦੀਆਂ ਜਿ਼ੰਮੇਵਾਰੀਆਂ ਦੀ ਤੈਅ ਕੀਤੀਆਂ ਜਾਣੀਆਂ ਹਨ। ਅਜੇ ਤਾਂ ਸਿਰਫ ਉਸ ਦੇ ਨਾਂ ਦਾ ਐਲਾਨ ਹੀ ਹੋਇਆ ਹੈ। ਕਿਊਬਿਕ ਸਿਟੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੇਲ ਨੇ ਆਖਿਆ ਕਿ ਇਸ ਅਹੁਦੇ ਨੂੰ ਲੈ ਕੇ ਉਹ ਬਹੁਤ ਖੁਸ਼ ਹੈ। ਇਹ ਇਤਿਹਾਸਕ ਜਿ਼ੰਮੇਵਾਰੀਆਂ ਹਨ। ਇਸ ਪੁਜ਼ੀਸ਼ਨ ਲਈ ਉਹ ਬਹੁਤ ਖੁਸ਼ ਹੈ।
ਕਈ ਸਾਲਾਂ ਤੱਕ ਸਰਕਾਰ ਅਜਿਹੇ ਮੰਤਰੀਆਂ ਦੀ ਜਿ਼ੰਮੇਵਾਰੀ ਲਾਉਂਦੀਆਂ ਰਹੀਆਂ ਜਿਹੜੇ ਸਰਕਾਰ ਤੇ ਕਿਊਬਿਕ ਦੀ ਇੰਗਲਿਸ਼ ਬੋਲਣ ਵਾਲੀ ਘੱਟ ਗਿਣਤੀ ਦਰਮਿਆਨ ਕੜੀ ਦਾ ਕੰਮ ਕਰਦੇ ਸਨ। ਜਦੋਂ 2012 ਦੀਆਂ ਚੋਣਾਂ ਤੋਂ ਬਾਅਦ ਪਾਰਟੀ ਕਿਊਬਿਕੁਆ ਸੱਤਾ ਵਿੱਚ ਆਈ ਤਾਂ ਹੁਣ ਪਾਰਟੀ ਲੀਡਰ ਬਣੇ ਜੀਨ ਫਰੈਂਕੌਇਸ ਲਿਜ਼ੀ ਕੋਲ ਇਹ ਅਹੁਦਾ ਸੀ। ਇੱਥੇ ਦੱਸਣਾ ਬਣਦਾ ਹੈ ਕਿ ਇੰਗਲਿਸ਼ ਬੋਲਣ ਵਾਲੇ ਗਰੁੱਪਸ ਅਕਸਰ ਇਹ ਸਿ਼ਕਾਇਤ ਕਰਦੇ ਰਹੇ ਹਨ ਕਿ ਉਨ੍ਹਾਂ ਨੂੰ ਕਿਊਬਿਕ ਸਰਕਾਰ ਵੱਲੋਂ ਅਣਗੌਲਿਆ ਜਾਂਦਾ ਰਿਹਾ ਹੈ, ਫਿਰ ਭਾਵੇਂ ਸੱਤਾ ਵਿੱਚ ਕੋਈ ਵੀ ਪਾਰਟੀ ਰਹਿੰਦੀ ਹੋਵੇ।
ਕੋਇਲਾਰਡ ਨੇ ਹਮੇਸ਼ਾਂ ਔਰਤਾਂ ਨੂੰ ਬਰਾਬਰੀ ਦਾ ਹੱਕ ਦੇਣ ਦੇ ਦਾਅਵੇ ਕੀਤੇ ਹਨ। ਇਸ ਸਮੇਂ ਉਨ੍ਹਾਂ ਦੇ ਨਵੇਂ ਮੰਤਰੀ ਮੰਡਲ ਵਿੱਚ 47 ਫੀ ਸਦੀ ਔਰਤਾਂ ਦੀ ਸਰਦਾਰੀ ਹੈ। ਆਮ ਚੋਣਾਂ ਅਗਲੇ ਸਾਲ ਅਕਤੂਬਰ ਵਿੱਚ ਹੋਣਗੀਆਂ।