ਕੈਪਟਨ ਸਰਕਾਰ ‘ਆਪ’ ਦੇ ਏਜੰਡੇ ਨੂੰ ਲਾਗੂ ਕਰਨ ਲਈ ਮਜਬੂਰ ਹੋਈ : ਫੂਲਕਾ  

hs foolka

ਚੰਡੀਗੜ੍ਹ, 18 ਮਾਰਚ (ਪੋਸਟਬਿਊਰੋ)- ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਅੱਜ ਕੈਬਿਨੇਟ ਮੀਟਿੰਗ ਵਿਚ ਲਾਲ ਬੱਤੀ ਅਤੇ ਵੀਆਈਪੀ ਕਲਚਰ ਤਿਆਗਣ ਅਤੇ ਕਿਸਾਨਾਂ ਦੀਆਂ ਜਮੀਨਾਂ ਦੀ ਨਿਲਾਮੀਆਂ ਰੋਕਣ ਵਰਗੇ ਫੈਸਲਿਆਂ ਦਾ ਸਵਾਗਤ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਨੇ ਇਸ ਸਿਹਰਾ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੋਚ ਅਤੇ ਆਪਣੇ ਵਲੰਟੀਅਰਾਂ ਸਿਰ ਬਨਿਆ।
ਫੂਲਕਾ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਲਾਲ ਬੱਤੀ ਕਲਚਰ ਤਿਆਗਣ, ਕਿਸਾਨਾਂ ਦੀ ਜਮੀਨਾਂ ਦੀ ਨਿਲਾਮੀ ਰੋਕਣ ਅਤੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ‘ਚ ਸੰਕੇਤਕ ਕਟੌਤੀ ਕਰਨ ਜਿਹੇ ਫੈਸਲੇ ਲੈਣ ਲਈ ਮਜਬੂਰ ਕਰਨਾ ਆਮ ਆਦਮੀ ਪਾਰਟੀ ਦੀ ਜਿੱਤ ਹੈ। ਫੂਲਕਾ ਨੇ ਕਿਹਾ ਕਿ ਮੁੱਖ ਵਿਰੋਧੀ ਧਿਰ ‘ਆਪ’ ਦੇ ਅਸਰ ਕਾਰਨ ਪੰਜਾਬ ਕਾਂਗਰਸ ਨੂੰ ਆਪਣਾ ਰਿਵਾਇਤੀ ਵੀਆਈਪੀ ਕਲਚਰ ਛੱਡਣਾ ਪੈ ਰਿਹਾ ਹੈ ਅਤੇ ਆਦਤਾਂ ਬਦਲਣੀਆਂ ਪੈ ਰਹੀਆਂ ਹਨ, ਕਿਉਂਕਿ ‘ਆਪ’ ਨੇ ਪੰਜਾਬ ਦੀ ਜਨਤਾ ਨੂੰ ਜਾਗਰੂਕ ਕਰ ਦਿੱਤਾ ਹੈ ਕਿ ਲੋਕਤੰਤਰ ਵਿਚ ਜਨਤਾ ਹੀ ਮਾਲਕ ਹੁੰਦੀ ਹੈ, ਲਾਲ ਬੱਤੀਆਂ ਵਾਲੇ ਅਫਸਰ, ਮੰਤਰੀ ਅਤੇ ਨੇਤਾ ਮਾਲਕ ਨਹੀਂ ਹੁੰਦੇ ਬਲਕਿ ਜਨਤਾ ਦੇ ਸੇਵਾਦਾਰ ਹੁੰਦੇ ਹਨ।