ਕੈਨ ਸਿੱਖ ਕਲਚਰਲ ਸੈਂਟਰ ਤੇ ਬਾਬਾ ਕਾਹਨ ਦਾਸ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਖੇਡ ਟੂਰਨਾਮੈਂਟ 8 ਤੇ 9 ਨੂੰ

ਕੈਨ ਸਿੱਖ ਕਲਚਰਲ ਸੈਂਟਰ ਤੇ ਬਾਬਾ ਕਾਹਨ ਦਾਸ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 8 ਤੇ 9 ਜੁਲਾਈ ਨੂੰ ਮਾਲਟਨ ਵਿੱਚ ਡੈਰੀ ਰੋਡ ਈਸਟ ਤੇ ਗੋਰਵੇਅ ਡਰੇਲ ਉੱਤੇ ਸਥਿਤ ਪਾਲ ਕੌਫੀ ਪਾਰਕ (ਵਾਈਲਡਵੁੱਡ ਪਾਰਕ) ਵਿੱਚ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।
ਮਿੱਥੇ ਗਏ ਪ੍ਰੋਗਰਾਮ ਅਨੁਸਾਰ 8 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਸਵੇਰੇ 10:00 ਵਜੇ ਸੌਕਰ ਟੂਰਨਾਮੈਂਟ ਦੀ ਸੁ਼ਰੂਆਤ ਹੋਵੇਗੀ ਤੇ ਸਵੇਰੇ 11:00 ਵਜੇ ਕਬੱਡੀ ਮੁਕਾਬਲੇ ਕਰਵਾਏ ਜਾਣਗੇ। ਇਸ ਦੌਰਾਨ 11:00 ਤੋਂ ਦੁਪਹਿਰ ਦੇ 2:00 ਵਜੇ ਤੱਕ ਕਾਰਡਜ਼ ਦੀ ਗੇਮ ਵੀ ਹੋਵੇਗੀ। ਇਸ ਮਗਰੋਂ ਦੁਪਹਿਰ ਦੇ 2:00 ਵਜੇ ਤੋਂ ਸ਼ਾਮ ਦੇ 6:00 ਵਜੇ ਤੱਕ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਲਈ ਕੈਨੇਡੀਅਨ ਪੰਜਾਬੀ ਪੋਸਟ ਅਖਬਾਰ ਦੇ ਸੰਪਾਦਕ ਜਗਦੀਸ਼ ਸਿੰਘ ਗਰੇਵਾਲ ਨਾਲ 416-970-5005 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ 9 ਜੁਲਾਈ ਦਿਨ ਐਤਵਾਰ ਨੂੰ ਸੌਕਰ ਮੁਕਾਬਲੇ ਸਵੇਰੇ 8:00 ਵਜੇ ਤੋਂ ਸ਼ੁਰੂ ਕਰਵਾ ਦਿੱਤੇ ਜਾਣਗੇ। ਕਬੱਡੀ ਮੁਕਾਬਲੇ ਸਵੇਰੇ 10:00 ਵਜੇ ਕਰਵਾਏ ਜਾਣਗੇ। ਟੱਗ ਆਫ ਵਾਰ (ਰੱਸਾ-ਕਸ਼ੀ) ਕਬੱਡੀ ਦੇ ਸੈਮੀ ਫਾਈਨਲ ਮੁਕਾਬਲੇ ਤੋਂ ਬਾਅਦ ਕਰਵਾਈ ਜਾਵੇਗੀ। ਹਰ ਉਮਰ ਵਰਗ ਲਈ ਦੌੜ ਮੁਕਾਬਲੇ ਵੀ ਸਵੇਰੇ 10:00 ਵਜੇ ਤੋਂ ਕਰਵਾਏ ਜਾਣਗੇ। ਵਾਲੀ ਬਾਲ ਮੁਕਾਬਲਾ 11:00 ਵਜੇ ਹੋਵੇਗਾ। ਇੱਥੇ ਹੀ ਬੱਸ ਨਹੀਂ ਇਸ ਦੌਰਾਨ ਲਾਟਰੀ ਦੇ ਡਰਾਅ ਵੀ ਕੱਢੇ ਜਾਣਗੇ। ਇਸ ਤੋਂ ਇਲਾਵਾ 9 ਜੁਲਾਈ, ਐਤਵਾਰ ਵਾਲੇ ਦਿਨ ਸਾਰਿਆਂ ਲਈ ਮੁਫਤ ਖਾਣੇ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਪ੍ਰੋਗਰਾਮ ਦੇ ਦੋਵਾਂ ਦਿਨਾਂ ਦੌਰਾਨ ਕੁਆਇਨ ਕੁਲੈਕਸ਼ਨ ਵੀ ਰੱਖੀ ਗਈ ਹੈ।
ਵਧੇਰੇ ਜਾਣਕਾਰੀ ਲਈ ਅੱਗੇ ਦਿੱਤੇ ਗਏ ਨੰਬਰਾਂ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ : ਸੌਕਰ ਲਈ ਸੈਮੀ ਢਿੱਲੋਂ ਨੂੰ 416-716-7285, ਕੁਲਦੀਪ ਸਿੰਘ ਗਿੱਲ ਨੂੰ 416-409-3811 ਉੱਤੇ, ਸੱਭਿਆਚਾਰਕ ਪ੍ਰੋਗਰਾਮ ਲਈ ਜਗਦੀਸ਼ ਸਿੰਘ ਗਰੇਵਾਲ ਨੂੰ 416-970-5005 ਉੱਤੇ, ਕਬੱਡੀ ਸਬੰਧੀ ਵਧੇਰੇ ਜਾਣਕਾਰੀ ਲਈ ਵਰਿੰਦਰ ਦਿਓਲ ਨੂੰ 416-888-4498 ਉੱਤੇ, ਤੋਚੀ ਸੰਘਾ ਨੂੰ 416-454-3031 ਉੱਤੇ ਅਤੇ ਕਾਰਡਜ਼ ਲਈ ਇਕਬਾਲ ਸਿੰਘ ਵਿਰਕ ਨੂੰ 647-704-7803 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।