‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦਾ ਸਤੰਬਰ ਸਮਾਗ਼ਮ 17 ਨੂੰ

ਪ੍ਰੋ. ਪ੍ਰਿਤਪਾਲ ਕੌਰ ਦੇ ਸਿਮ੍ਰਤੀ-ਗ੍ਰੰਥ ‘ਅਕੱਥ ਕਹਾਣੀ ਪ੍ਰੇਮ ਕੀ’ `ਤੇ ਹੋਵੇਗੀ ਵਿਚਾਰ-ਚਰਚਾ ਤੇ ਕਵੀ-ਦਰਬਾਰ ਵੀ ਹੋਵੇਗਾ
ਬਰੈਂਪਟਨ, (ਡਾ. ਝੰਡ) -‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਇਸ ਮਹੀਨੇ 17 ਸਤੰਬਰ ਦਿਨ ਐਤਵਾਰ ਨੂੰ ਕਰਵਾਏ ਜਾਣ ਵਾਲੇ ਮਾਸਿਕ-ਸਮਾਗ਼ਮ ਵਿਚ ਗੌਰਮਿੰਟ ਕਾਲਜ ਫ਼ਰੀਦਕੋਟ ਦੇ ਸਾਬਕਾ-ਪ੍ਰੋਫ਼ੈਸਰ (ਸਵ.) ਡਾ. ਕਰਮਜੀਤ ਸਿੰਘ ਜੀ ਦੀ ਨਿੱਘੀ-ਯਾਦ ਵਿਚ ਉਨ੍ਹਾਂ ਦੀ ਸੁਪਤਨੀ ਪ੍ਰੋ. ਪ੍ਰਿਤਪਾਲ ਕੌਰ ਹੋਰਾਂ ਵੱਲੋਂ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਸਿਮ੍ਰਤੀ-ਗ੍ਰੰਥ ‘ਅਕੱਥ ਕਹਾਣੀ ਪ੍ਰੇਮ ਕੀ’ ਬਾਰੇ’ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਪੁਸਤਕ ਬਾਰੇ ਡਾ. ਸੁਖਦੇਵ ਸਿੰਘ ਝੰਡ ਪੇਪਰ ਪੜ੍ਹਨਗੇ। ਉਪਰੰਤ, ਸਭਾ ਦੇ ਮੈਂਬਰ ਬਲਰਾਜ ਚੀਮਾ, ਕਰਨ ਅਜਾਇਬ ਸਿੰਘ ਸੰਘਾ, ਤਲਵਿੰਦਰ ਮੰਡ, ਮਲੂਕ ਸਿੰਘ ਕਾਹਲੋਂ ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਇਸ ਦੇ ਬਾਰੇ ਹੋਣ ਵਾਲੀ ਵਿਚਾਰ-ਚਰਚਾ ਵਿਚ ਭਾਗ ਲੈਣਗੇ। ਉਪਰੰਤ, ਕਵੀ ਦਰਬਾਰ ਹੋਵੇਗਾ ਜਿਸ ਵਿਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕਵੀ ਭਾਗ ਲੈਣਗੇ।
ਇਹ ਸਮਾਗ਼ਮ ਇਸ ਵਾਰ 1321 ਮੈਥੇਸਨ ਬੁਲੇਵਾਰਡ ਸਥਿਤ ਫੈਸ਼ਨ ਸਿਟੀ ਹਾਲ, ਮਿਸੀਸਾਗਾ ਵਿਚ ਹੋਵੇਗਾ ਜੋ ਕਿ ਡਿਕਸੀ ਰੋਡ ਅਤੇ ਮੈਥੇਸਨ ਬੁਲੇਵਾਰਡ ਦੇ ਮੇਨ-ਇੰਟਰਸੈੱਕਸ਼ਨ ਦੇ ਨਜ਼ਦੀਕ ਹੈ। ਇਹ ਸਮਾਗ਼ਮ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੱਕ ਚੱਲੇਗਾ ਅਤੇ ਇਸ ਵਿਚ ਹਾਜ਼ਰ ਹੋਣ ਲਈ ਸਮੂਹ-ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ। ਸਮਾਗ਼ਮ ਵਿਚ ਪਹੁੰਚਣ ਲਈ ਜਿਨ੍ਹਾਂ ਸੱਜਣਾਂ ਕੋਲ ਸਵਾਰੀ ਦਾ ਪ੍ਰਬੰਧ ਨਹੀਂ ਹੈ, ਉਹ ਬਾਅਦ ਦੁਪਹਿਰ 1.00 ਵਜੇ ਤੋਂ 1.15 ਵਜੇ ਤੱਕ ਡਿਕਸੀ ਗੁਰੂਘਰ ਦੀ ਪਾਰਕਿੰਗ ਵਿਚ ਇੰਤਜ਼ਾਰ ਕਰ ਸਕਦੇ ਹਨ। ਉੱਥੋ ਉਨ੍ਹਾਂ ਨੂੰ ਗੱਡੀਆਂ ਰਾਹੀਂ ਅੱਗੇ ਲਿਜਾਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਬਾਰੇ ਵਧੇਰੇ ਜਾਣਕਾਰੀ ਲਈ 647-567-9128, 905-497-1216 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।