ਕੈਨੇਡਾ ਦੇ ਸਸਕੈਚਵਾਨ ‘ਚ ਹਾਕੀ ਖਿਡਾਰੀ ਲਿਜਾ ਰਹੀ ਬੱਸ ਹਾਦਸਾਗ੍ਰਸਤ, 14 ਦੀ ਮੌਤ

 

 

 

 

 

 

 

ਟੋਰਾਂਟੋ, 7 ਅਪਰੈਲ (ਪੋਸਟ ਬਿਊਰੋ) :— ਕੈਨੇਡਾ ਦੇ ਸ਼ਹਿਰ ਸਸਕੈਚਵਾਨ ‘ਚ ਜੂਨੀਅਰ ਹਾਕੀ ਟੀਮ ਨੂੰ ਲੈ ਜਾ ਰਹੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ‘ਚ 14 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਦੱਸਿਆ ਗਿਆ ਕਿ ਇਸ ‘ਚ ਹੋਰ 14 ਲੋਕ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਸ਼ੁੱਕਰਵਾਰ ਨੂੰ ਸੈਮੀ ਟਰੇਲਰ ਅਤੇ ਖਿਡਾਰੀਆਂ ਦੀ ਬੱਸ ਦੀ ਟੱਕਰ ਹੋ ਗਈ। ਰਾਇਲ ਕੈਨੇਡੀਅਨ ਮਾਊਂਟਡ ਪੁਲਸ ਨੇ ਦੱਸਿਆ ਕਿ ਬੱਸ ‘ਚ ਦਿ ਹੁਮਬੋਲਡਟ ਬ੍ਰੋਨਕੋਸ ਟੀਮ ਦੇ ਸਟਾਫ ਅਤੇ ਖਿਡਾਰੀਆਂ ਸਮੇਤ 28 ਲੋਕ ਸਵਾਰ ਸਨ। ਜ਼ਖਮੀਆਂ ‘ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਜੇ ਤਕ ਪੁਲਸ ਨੇ ਨਹੀਂ ਦੱਸਿਆ ਕਿ ਮਰਨ ਵਾਲਿਆਂ ‘ਚ ਕੋਈ ਖਿਡਾਰੀ ਜਾਂ ਕੋਚ ਸੀ ਜਾਂ ਨਹੀਂ ਪਰ ਕਿਹਾ ਜਾ ਰਿਹਾ ਹੈ ਕਿ ਮ੍ਰਿਤਕਾਂ ‘ਚ ਖਿਡਾਰੀ ਵੀ ਹਨ। ਜੂਨੀਅਰ ਹਾਕੀ ਲੀਗ ਨੇ ਜਾਣਕਾਰੀ ਦਿੱਤੀ ਕਿ ਖਿਡਾਰੀ ਨਿਪਾਵਿਨ ਜਾ ਰਹੇ ਸਨ। 

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰਕੇ ਅਫਸੋਸ ਕੀਤਾ ਅਤੇ ਕਿਹਾ,”ਮੈਂ ਇਸ ਬਾਰੇ ਕਲਪਨਾ ਵੀ ਨਹੀਂ ਕਰ ਸਕਦਾ ਕਿ ਇਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਕਿੰਨਾ ਦੁੱਖ ਝੱਲਣਾ ਪਵੇਗਾ। ਮੈਂ ਉਨ੍ਹਾਂ ਨਾਲ ਆਪਣੀ ਹਮਦਰਦੀ ਸਾਂਝੀ ਕਰਦਾ ਹਾਂ।”