ਕੈਨੇਡਾ ਡੇ `ਤੇ ਟਾਈਗਰ ਫੈਸਟ ਨੂੰ ਭਰਵਾਂ ਹੁੰਗਾਰਾ

Fullscreen capture 792014 73645 AMਬਰੈਂਪਟਨ, 8 ਜੁਲਾਈ (ਪੋਸਟ ਬਿਊਰੋ) : ਕੈਨੇਡਾ ਡੇ `ਤੇ ਟਾਈਗਰ ਜੀਤ ਸਿੰਘ ਫਾਉਂਡੇਸ਼ਨ ਵਲੋਂ ਈਟੋਬੀਕੋ ਹਸਪਤਾਲ, ਬਰੈਂਪਟਨ ਸਿਵਕ ਹਸਤਪਾਲ ਅਤੇ ਪੀਲ ਮੈਮੋਰੀਅਲ ਹਸਪਤਾਲ ਲਈ ਫੰਡ ਰੇਜਿੰਗ ਵਾਸਤੇ ਬਰੈਂਪਟਨ ਦੀਆਂ ਪਾਵਰਏਡ ਦੀਆਂ ਗਰਾਊਂਡਾਂ ਵਿਚ ਟਾਈਗਰ ਫੈਸਟ ਕਰਵਾਇਆ ਗਿਆ ਜਿਸਨੂੰ ਜੀਟੀਏ ਵਾਸੀਆਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾ ਦਿਤਾ ਗਿਆ।

ਟਾਈਗਰ ਪੈਸਟ ਦੇ ਉਦਘਾਟਨ ਦੇ ਮੌਕੇ `ਤੇ ਬਰੈਂਪਟਨ ਦੀ ਮੇਅਰ ਸੂਜ਼ਨ ਫੈਨਲ, ਵਿਲੀਅਮ ਓਸਲਰ ਫਾਊਂਡੇਸ਼ਨ ਦੇ ਚੇਅਰ ਕੁਲਵੀਰ ਸਿੰਘ ਗਿੱਲ, ਸਿਟੀ ਕੌਂਸਲਰ ਵਿੱਕੀ ਢਿਲੋਂ, ਟਰਾਂਸਪੋਰਟ ਮਨਿਸਟਰ ਲੀਜ਼ਾ ਰੈਤ ਸਮੇਤ ਵੱਡੀ ਗਿਣਤੀ ਵਿਚ ਮਾਣਯੋਗ ਸਖਸ਼ੀਅਤਾਂ ਹਾਜਰ ਸਨ।

ਇਸ ਮੌਕੇ `ਤੇ ਮੇਅਰ ਸੂਜ਼ਨ ਫੈਨਲ ਨੇ ਕਿਹਾ ਕਿ ਟਾਈਗਰ ਫੈਸਟ ਫੰਡ ਰੇਜਿੰਗ ਲਈ ਬਹੁਤ ਵੱਡੀ ਦੇਣ ਹੈ ਅਤੇ ਅਸੀਂ ਇਸ ਫੰਡ ਰੇਜਿੰਗ ਸਮਾਗਮ ਦਾ ਇਕ ਹਿੱਸਾ ਹਾਂ। ਐਕਟਰ ਵਿਨੈ ਵਰਮਾਨੀ ਨੇ ਸਟੇਜ `ਤੇ ਆ ਕੇ ਟਾਈਗਰ ਜੀਤ ਸਿੰਘ ਅਤੇ ਟਾਈਗਰ ਅਲੀ ਸਿੰਘ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਉਪਰਾਲਿਆਂ ਦੀ ਸਲ਼ਾਘਾ ਕੀਤੀ।

ਇਸ ਮੌਕੇ `ਤੇ ਜਾਦੂਗਰ ਰਮਨ ਸ਼ਰਮਾ, ਲੋਕਲ ਕਲਾਕਰ ਇਸ਼ਪਰੀਤ ਸਿੰਘ ਦੇਵਗਨ, ਉਭਰਦਾ ਕਲਾਕਾਰ ਅਮਰ ਧਾਲੀਵਾਲ, ਢੋਲ ਸਰਕਲ, ਐਕਸਟਰੀਮ ਭੰਗੜਾ, ਦੀਪ ਜੰਡੂ ਆਦਿ ਕਲਾਕਾਰਾਂ ਨੇ ਹਜਾਰੀਨ ਦਾ ਭਰਵਾਂ ਮਨੋਰੰਜਨ ਕੀਤਾ।

ਟਾਈਗਰ ਫੈਸਟ ਵਿਚ ਬਹੁਤ ਸਾਰੇ ਨਾਮੀ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ ਜਿਹਨਾਂ ਵਿਚ ਟਾਈਗਰ ਅਲੀ ਸਿੰਘ, ਰੀਹਨੋ, ਸੰਜੇ ਦੱਤ, ਡੇਵੇ ਬੁਆਏ ਸਮਿੱਥ, ਸੋਆ ਅਮੀਨ, ਸਟੀਵ ਕੋਰੀਨੋ ਆਦਿ ਨੇ ਟਾਈਗਰ ਫੈਸਟ ਦੌਰਾਨ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕੀਤਾ।

ਇਸ ਮੌਕੇ `ਤੇ ਟਾਈਗਰ ਜੀਤ ਸਿੰਘ ਨੇ ਇਸ ਭਰਵੇਂ ਹੁੰਗਾਰੇ ਲਈ ਸਮੂਹ ਦਰਸ਼ਕਾਂ ਅਤੇ ਬਰੈਂਪਟਨ ਦੀ ਮੇਅਰ ਸੂਜ਼ਨ ਫੈਨਲ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਿਸ ਸਦਕਾ ਟਾਈਗਰ ਫੈਸਟ ਫੰਡ ਰੇਜਿੰਗ ਦੇ ਨਾਲ ਨਾਲ ਮਨੋਰੰਜਨ ਵੀ ਕਰ ਰਹੀ ਹੈ ਅਤੇ ਸਮਾਜ ਸੇਵਾ ਕਰ ਰਹੀ ਹੈ।

ਟਾਈਗਰ ਅਲੀ ਸਿੰਘ ਨੇ ਕਿਹਾ ਕਿ ਸਾਡਾ ਇਹ ਸੁਪਨਾ ਸੀ ਕਿ ਰੈਸਲਿੰਗ ਦੇ ਨਾਲ ਨਾਲ ਲੋਕਾਂ ਦਾ ਮਨੋਰੰਜਨ ਵੀ ਹੋਣਾ ਚਾਹੀਦਾ ਹੈ ਅਤੇ ਹੁਣ ਟਾਈਗਰ ਫੈਸਟ ਇਕ ਸਲਾਨਾ ਮਨਚਾਹਿਆ ਫੰਕਸ਼ਨ ਬਣ ਚੁਕੀ ਹੈ।