ਕੈਨੇਡਾ ਕਬੱਡੀ ਕੱਪ 2017: ਟੀਮ ਇੰਡੀਆ ਸ਼ਮਸੇ਼ਰ ਮੰਡ ਤੇ ਸਾਥੀਆਂ ਅਤੇ ਟੀਮ ਓਟਾਰੀਓ ਲਾਇਨਜ਼ ਮਾਲਟਨ ਵੱਲੋ ਸਪਾਂਸਰ

Fullscreen capture 8112017 94623 AMਬਰੈਪਟਨ, 10 ਅਗਸਤ (ਪੋਸਟ ਬਿਉਰੋ)- 20 ਅਗਸਤ ਨੂੰ ਬਰੈਪਟਨ ਦੇ ਪਾਵਰੇਡ ਸੈਟਰ ਵਿਖੇ 27ਵਾਂ ਕੈਨੇਡਾ ਕਬੱਡੀ ਕੱਪ ਡਿਕਸੀ ਟੌਰਾਂਟੋ ਯੂਨਾਈਟਡ ਸਪੋਰਟਸ ਕਲੱਬ ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਵਿਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਸਪਾਂਸਰਸਿ਼ਪ ਮਿਲਣੀ ਸ਼ੁਰੂ ਹੋ ਗਈ ਹੈ। ਟੀਮ ਇੰਡੀਆ ਓਂਟਾਰੀਓ ਕਬੱਡੀ ਕਲੱਬ ਦੇ ਸ਼ਮਸ਼ੇਰ ਮੰਡ, ਲਾਡਾ ਸਹੋਤਾ, ਆਨਰੂਟ ਟਰੱਕਿੰਗ ਕੰਪਨੀ ਤੋਂ ਸਨੀ ਢਿੱਲੋਂ, ਨਿਊ ਵੈਸਟ ਟਰੱਕ ਰਿਪੇਅਰ ਤੋਂ ਸੁਰਜੀਤ ਸਿੰਘ, ਉਪਲ ਟਰਾਂਸਪੋਰਟ ਤੋਂ ਬੀਰਾ ਉਪਲ, ਮਨਪ੍ਰੀਤ ਢੇਸੀ ਅਤੇ ਹੋਰ ਸਹਿਯੋਗੀਆ ਵਲੋਂ ਸਪਾਂਸਰ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਟੀਮ ਓਂਟਾਰੀਓ ਨੂੰ ਲਾਇਨਜ਼ ਮਾਲਟਨ ਤੋਂ ਜਿੰਦਰ ਬੁੱਟਰ, ਸਤਨਾਮ ਸਰਾਏ ਅਤੇ ਸਕਾਈ ਲਾਰਕ ਕੰਪਨੀ ਵਲੋਂ ਸੁੱਖਾ ਮਾਨ ਵਲੋਂ ਸਪਾਂਸਰ ਕੀਤਾ ਜਾ ਰਿਹਾ ਹੈ।
ਜਿੰਦਰ ਬੁੱਟਰ ਨੇ ਟੀਮ ਓਂਟਾਰੀਓ ਵਿਚ ਖੇਡਣ ਵਾਲੇ ਸੰਭਾਵਿਕ ਖਿਡਾਰੀਆਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਰੇਡਰਾਂ ਵਿਚ ਸੁਲਤਾਨ, ਸ਼ੰਕਰ ਸੰਧਵਾਂ ਵਾਲਾ, ਮਹਾਵੀਰ ਅਠਵਾਲ ਅਤੇ ਜੱਗਾ ਰੰਧਾਵੇ ਵਾਲਾ ਹੋਵੇਗਾ, ਜਦਕਿ ਜਾਫ਼ੀਆਂ ਵਿਚ ਨਿੰਦੀ, ਸੰਦੀਪ ਨੰਗਲ ਅੰਬੀਆਂ, ਸਰਨਾ ਡੱਗੋ ਰਮਾਣਾ, ਕਮਲ ਟਿੱਬੇਵਾਲ ਅਤੇ ਫਰਿਹਾਦ ਸ਼ਾਮਲ ਹਨ।
ਓਂਟਾਰੀਓ ਵਲੋਂ ਇਸ ਵਾਰ ਕੁੱਲ 31 ਖਿਡਾਰੀ ਬੁਲਵਾਏ ਗਏ ਸਨ। ਫੈਡਰੇਸ਼ਨ ਦੇ ਅਸੂਲ ਮੁਤਾਬਿਕ ਪਹਿਲਾਂ 31 ਵਿਚੋ ਆਪਣੀ ਟੀਮ ਲਈ ਖਿਡਾਉਣ ਵਾਸਤੇ ਪਹਿਲ ਓਂਟਾਰੀਓ ਦੀ ਹੈ ਤੇ ਦੂਜੀ ਇਨ੍ਹਾਂ 31 ਵਿਚੋਂ ਇੰਡੀਆ ਦੀ ਟੀਮ ਬਣੇਗੀ। ਇੰਡੀਆ ਦੀ ਟੀਮ ਦੇ ਸਪਾਂਸਰ ਸ਼ਮਸ਼ੇਰ ਮੰਡੇਰ ਨੇ ਦੱਸਿਆ ਕਿ ਅਸੀਂ ਕੱਲ੍ਹ ਤੱਕ ਆਪਣੀ ਟੀਮ ਦਾ ਐਲਾਨ ਕਰ ਦੇਵਾਂਗੇ।
ਲੁੱਧੜ, ਮੰਗੀ, ਖੁਸ਼ੀ, ਆਜ਼ਾਦ, ਵਿਨੇ ਖੱਤਰੀ ਇਹ ਸਭ ਖਿਡਾਰੀ ਬੀਸੀ ਦੇ ਹਨ। ਇਥੇ ਪਹਿਲ ਬੀਸੀ ਦੀ ਹੋਵੇਗੀ ਤੇ ਫਿਰ ਬਾਕੀਆਂ ਵਿਚੋਂ ਅਮਰੀਕਾ ਦੀ ਟੀਮ ਬਣੇਗੀ।
ਪ੍ਰਧਾਨ ਦਲਜੀਤ ਸਹੋਤਾ ਨੇ ਦੱਸਿਆ ਕਿ ਬੁੱਧਵਾਰ ਤੱਕ ਸਾਰੀਆਂ ਟੀਮਾਂ ਫਾਈਨਲ ਹੋ ਜਾਣਗੀਆਂ ਤੇ ਟਾਈਆਂ ਪਾ ਦਿੱਤੀਆਂ ਜਾਣਗੀਆਂ। ਆਏ ਮਹਿਮਾਨਾਂ ਦੀ ਦੇਖਰੇਖ ਵਾਸਤੇ ਬੰਤ ਨਿੱਜਰ, ਮੇਜਰ ਨੱਤ ਵਲੋਂ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ। ਟਿਕਟਾਂ ਵੱਖ-ਵੱਖ ਸਟੋਰਾਂ ਉਤੇ ਉਪਲੱਭਧ ਹਨ। ਆਪਣੀ ਟਿਕਟ ਰਾਖਵੀ ਕਰਨ ਲਈ ਤੁਸੀਂ ਹੇਠ ਲਿਖੇ ਸਟੋਰਾਂ ਨਾਲ ਸੰਪਰਕ ਕਰ ਸਕਦੇ ਹੋ। ਇਨ੍ਹਾਂ ਵਿਚ ਪੌਪਲਰ ਟਾਇਰ ਦੀ ਮਿਸੀਸਾਗਾ ਲੋਕੇਸ਼ਨ, 1137 ਲੋਰੀਮਾਰ ਡਰਾਇਵ, ਏਸ਼ੀਅਨ ਫੂਡ ਸੈਟਰ ਦੀਆਂ 3 ਲੋਕੇਸ਼ਨਾਂ, 10 ਵੈਸਟਮੋਰ ਡਰਾਇਵ ਈਟੋਬਿਕੋ, 40 ਲਾਕੋਸਟ ਬਲਵਡ ਬਰੈਂਪਟਨ, 80 ਪੈਟਰੋਸਾ ਡਰਾਇਵ ਬਰੈਪਟਨ, ਉਪਲ ਟ੍ਰੈਵਲ, ਏਅਰਪੋਰਟ/ਡੈਰੀ ਰੋਡ, ਢਿਲੋ ਆਡੀਓ-ਵੀਡੀਓ ਇਬਨਾਇਜ਼ਰ/ਗੋਰ ਪਲਾਜ਼ਾ ਸ਼ਾਮਲ ਹਨ।