ਕੈਨਸਿੱਖ ਕਲਚਰਲ ਸੈਂਟਰ ਵਲੋਂ 34ਵਾਂ ਖੇਡ ਮੇਲਾ 7, 8 ਜੁਲਾਈ ਨੂੰ

ਬਰੈਂਪਟਨ, 4 ਜੁਲਾਈ (ਪੋਸਟ ਬਿਊਰੋ)- ਕੈਨਸਿੱਖ ਕਲਚਰਲ ਸੈਂਟਰ ਵਲੋਂ ਆਪਣਾ 34ਵਾਂ ਖੇਡ ਮੇਲਾ ਇਸ ਆਉੁਣ ਵਾਲੇ ਸ਼ਨਿਚਰਵਾਰ ਤੇ ਐਤਵਾਰ ਨੂੰ 7 ਤੇ 8 ਜੁਲਾਈ ਨੂੰ ਮਾਲਟਨ ਦੇ ਪਾਲ ਕੌਫੀ ਪਾਰਕ ਵਿਚ ਹੋਣ ਜਾ ਰਿਹਾ ਹੈ। ਇਹ ਪਾਰਕ ਜੋ ਲੰਬੇ ਸਮੇਂ ਤੋਂ ਵਾਈਲਡ ਵੁਡ ਪਾਰਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗੋਰਵੇਅ ਤੇ ਡੈਰੀ ਰੋਡ ਦੀ ਸਾਊਥ ਵੈਸਟ ਕਾਰਨਰ ਉਤੇ ਇਹ ਪਾਰਕ ਸਥਿਤ ਹੈ। ਸ਼ਨਿਚਰਵਾਰ ਨੂੰ ਸੌਕਰ, ਦੌੜਾਂ, ਸਆਟਪੁਟ ਤੇ ਤਾਸ਼ ਦੇ ਮੁਕਾਬਲੇ ਹੋਣਗੇ ਅਤੇ ਐਤਵਾਰ ਨੂੰ ਕਬੱਡੀ ਦੇ ਟੂਰਨਾਮੈਂਟ ਕਰਵਾਏ ਜਾਣਗੇ। ਇਹ ਟੂਰਨਾਮੈਂਟ ਓਂਟਾਰੀਓ ਕਬੱਡੀ ਫੈਡਰੇਸ਼ਨ ਦੀ ਦੇਖਰੇਖ ਵਿਚ ਹੋਵੇਗਾ।
ਕੈਨਸਿਕ ਕਲਚਰਲ ਸੈਂਟਰ ਦੇ ਇਸ ਟੂਰਨਾਮੈਂਟ ਦੀ ਲੰਬੇ ਸਮੇਂ ਤੋਂ ਇਹ ਖਾਸੀਅਤ ਰਹੀ ਹੈ ਕਿ ਜਿਥੇ ਇਹ ਮੁਫਤ ਟੂਰਨਾਮੈਟ ਹੁੰਦਾ ਹੈ, ਉਸ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਡੇਸ਼ਨ ਵਲੋਂ ਰੋਟੀ ਪਾਣੀ ਦਾ ਬੰਦੋਬਸਤ ਕੀਤਾ ਜਾਂਦਾ ਹੈ। ਜਰੂਰਤਮੰਦ ਬੱਚਿਆਂ ਦੀ ਸਾਂਭ ਸੰਭਾਲ ਲਈ ਭਾਨ ਇਕੱਠੀ ਕੀਤੀ ਜਾਂਦੀ ਹੈ, ਚਾਹ ਦਾ ਤੇ ਠੰਢੀ ਛਬੀਲ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ। ਸੌਕਰ ਦੇ ਖਿਡਾਰੀਆਂ ਲਈ ਹਾਟ ਡਾਗ ਦਾ ਵੀ ਸਟਾਲ ਲਗਾਇਆ ਜਾਂਦਾ ਹੈ। ਖੁੱਲੇ-ਡੁੱਲੇ ਪਾਰਕ ਵਿਚ ਪਿਕਨਿਕ ਵਾਲਾ ਮਹੌਲ ਬਣ ਜਾਂਦਾ ਹੈ। ਇਸ ਟੂਰਨਾਮੈਟ ਵਿਚ ਆਉਣ ਵਾਲੇ ਸਰੋਤਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਾਰ ਪਾਰਕਿੰਗ ਪਾਰਕ ਦੇ ਆਸਪਾਸ ਦੀਆਂ ਬਿਲਡਿੰਗਾਂ ਵਿਚ ਕਰ ਸਕਦੇ ਹਨ। ਪਰ ਸ਼ਰਾਬ ਆਦਿ ਪੀ ਕੇ ਆਉਣਾ ਤੇ ਬੋਤਲਾਂ ਪਾਰਕਿੰਗ ਵਿਚ ਸੁੱਟਣੀਆਂ ਸਖਤ ਮਨ੍ਹਾਂ ਹਨ। ਪੁਲਸ ਦਾ ਖਾਸ ਬੰਦੋਬਸਤ ਰਹੇਗਾ। ਜਿਆਦਾ ਜਾਣਕਾਰੀ ਸ਼ੇਰਦਲਜੀਤ ਢਿੱਲੋਂ ਨੂੰ 416-716-2568 ਉਤੇ ਸੰਪਰਕ ਕੀਤਾ ਜਾ ਸਕਦਾ ਹੈ।