ਕੈਟਰੀਨਾ ਨਾਲ ਰੋਮਾਂਸ ਕਰਨਗੇ ਰਣਵੀਰ

ranvir singh
ਅਦਾਕਾਰ ਰਣਵੀਰ ਸਿੰਘ ਫਿਲਮੀ ਪਰਦੇ ‘ਤੇ ਬਾਰਬੀ ਗਰਲਲ ਕੈਟਰੀਨਾ ਕੈਫ ਨਾਲ ਰੋਮਾਂਸ ਕਰਦਾ ਨਜ਼ਰ ਆ ਸਕਦਾ ਹੈ। ਰਣਵੀਰ ਸਿੰਘ ਇਨ੍ਹੀਂ ਦਿਨੀਂ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਫਿਲਮ ‘ਪਦਮਾਵਤੀ’ ਵਿੱਚ ਕੰਮ ਕਰ ਰਿਹਾ ਹੈ। ਉਹ ਹੁਣ ਆਪਣੇ ਆਉਣ ਵਾਲੇ ਦੂਜੇ ਪ੍ਰੋਜੈਕਟਾਂ ਵੱਲ ਵਧ ਚੁੱਕਾ ਹੈ।
ਜੋਇਆ ਅਖਤਰ ਦੀ ‘ਗਲੀ ਬੁਆਏ’ ਤੋਂ ਇਲਾਵਾ ਰਣਵੀਰ, ਕਬੀਰ ਦੀ ਬਾਇਓਪਿਕ ‘83’ ਵਿੱਚ ਕਪਿਲ ਦੇਵ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਖੇਡ ‘ਤੇ ਆਧਾਰਤ ਇਸ ਫਿਲਮ ਵਿੱਚ ਰਣਵੀਰ ਭਾਰਤੀ ਟੀਮ ਦੇ ਕਪਤਾਨ ਕਪਿਲ ਦੇਵ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ, ਜੋ 1983 ਵਿੱਚ ਭਾਰਤ ਨੂੰ ਵਰਲਡ ਕੱਪ ਦਿਵਾਉਂਦਾ ਹੈ।
ਚਰਚਾ ਹੈ ਕਿ ਇਸ ਫਿਲਮ ਵਿੱਚ ਰਣਵੀਰ ਦੇ ਆਪੋਜ਼ਿਟ ਕੈਟਰੀਨਾ ਕੈਫ ਨੂੰ ਕਾਸਟ ਕੀਤਾ ਜਾ ਸਕਦਾ ਹੈ। ਚਰਚਾ ਹੈ ਕਿ ਕੈਟਰੀਨਾ ਕਪਿਲ ਦੇਵ ਦੀ ਪਤਨੀ ਰੋਮੀ ਦਾ ਰੋਲ ਪਲੇਅ ਕਰ ਸਕਦੀ ਹੈ। ਜੇ ਕੈਟਰੀਨਾ ਦਾ ਨਾਂਅ ਤੈਅ ਹੁੰਦਾ ਹੈ ਤਾਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਵੱਡੇ ਪਰਦੇ ‘ਤੇ ਰਣਵੀਰ ਅਤੇ ਕੈਟਰੀਨਾ ਰੋਮਾਂਸ ਕਰਦੇ ਨਜ਼ਰ ਆਉਣਗੇ।