ਕੈਟਰੀਨਾ ਅਤੇ ਵਰੁਣ ਸ਼ੇਅਰ ਕਰ ਰਹੇ ਹਨ ਡਾਂਸਿੰਗ ਵੀਡੀਓਜ਼

ਵਰੁਣ ਧਵਨ ਛੇਤੀ ਹੀ ਡਾਇਰੈਕਟਰ ਰੈਮੋ ਡਿਸੂਜਾ ਦੀ ਅਣਟਾਈਟਲਡ ਡਾਂਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਹ ‘ਏ ਬੀ ਸੀ ਡੀ ਸੀਰੀਜ਼’ ਦੀ ਅਗਲੀ ਫਿਲਮ ਹੋਵੇਗੀ। ਫਿਲਮ ਵਿੱਚ ਵਰੁਣ ਦੇ ਆਪੋਜ਼ਿਟ ਪਹਿਲੀ ਵਾਰ ਕੈਟਰੀਨਾ ਕੈਫ ਦਿਖਾਈ ਦੇਵੇਗੀ। ਇਸ ਫਿਲਮ ਦੇ ਬਾਰੇ ਗੱਲ ਕਰਦੇ ਹੋਏ ਵਰੁਣ ਨੇ ਦੱਸਿਆ, ‘‘ਇਹ ਫਿਲਮ ਰੀਅਲ ਲਾਈਫ ਸਟੋਰੀ ‘ਤੇ ਆਧਾਰਤ ਹੋਵੇਗੀ। ਰੈਮੋ ਦੇ ਨਾਲ ਦੋਬਾਰਾ ਕੰਮ ਕਰਨ ਦੇ ਲਈ ਮੈਂ ਬਹੁਤ ਐਕਸਾਈਟਿਡ ਹਾਂ।”
ਇਨ੍ਹਾਂ ਦਿਨੀਂ ਇਸ ਫਿਲਮ ਦੀ ਤਿਆਰੀ ਕਰ ਰਹੇ ਵਰੁਣ ਕਹਿੰਦੇ ਹਨ, ‘‘ਕੈਟਰੀਨਾ ਦੇ ਹਾਂ ਕਹਿਣ ਦੇ ਬਾਅਦ ਇਹ ਫਿਲਮ ਬਹੁਤ ਵੱਡੀ ਹੋ ਗਈ ਹੈ। ਇਸ ਸਮੇਂ ਅਸੀਂ ਦੋਵੇਂ ਫਿਲਮ ਦੇ ਬਾਰੇ ਕਾਫੀ ਸਾਰੀਆਂ ਗੱਲਾਂ ਕਰਦੇ ਹਾਂ, ਡਾਂਸ ਵੀਡੀਓਜ਼ ਵੀ ਸ਼ੇਅਰ ਕਰਦੇ ਹਾਂ। ਇਸ ਨਾਲ ਅਸੀਂ ਦੋਵੇਂ ਦਿਮਾਗੀ ਤੌਰ ‘ਤੇ ਇੱਕ ਦੂਸਰੇ ਨਾਲ ਕੰਮ ਕਰਨ ਲਈ ਤਿਆਰ ਹੋ ਰਹੇ ਹਾਂ। ਅਸੀਂ ਅਲੱਗ ਅਲੱਗ ਡਾਂਸ ਫਾਰਮਜ਼ ਦੀ ਗੱਲ ਕਰਦੇ ਹਾਂ, ਜੋ ਅਸੀਂ ਇਕੱਠੇ ਕਰ ਸਕਦੇ ਹਾਂ। ਅਸੀਂ ਜਲਦੀ ਹੀ ਫਿਲਮ ਦੀ ਤਿਆਰੀ ਸ਼ੁਰੂ ਕਰਾਂਗੇ, ਦੇਖੋ ਇਸ ਦੇ ਬਾਅਦ ਰਿਜ਼ਲਟ ਕੀ ਆਉਂਦਾ ਹੈ।”
ਕੈਟਰੀਨਾ ਇੰਨੀ ਦਿਨੀਂ ‘ਜ਼ੀਰੋ’ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਵਰੁਣ ਇਨ੍ਹੀਂ ਦਿਨੀਂ ਡਾਇਰੈਕਟਰ ਅਭਿਸ਼ੇਕ ਬਰਮਨ ਦੀ ਫਿਲਮ ‘ਕਲੰਕ’ ਦੀ ਸ਼ੂਟਿੰਗ ਕਰ ਰਹੇ ਹਨ।