ਕੁੱਤੇ ਦੀ ਰੋਟੀ

-ਮਾਸਟਰ ਸੰਜੀਵ ਧਰਮਾਣੀ
ਘਰ ਦਾ ਜ਼ਰੂਰੀ ਸਾਮਾਨ ਲਿਆਉਣ ਲਈ ਮੈਂ ਬਾਜ਼ਾਰ ਵਲ ਨਿਕਲ ਪਿਆ। ਇੱਕ ਦੁਕਾਨ ਉੱਤੇ ਜਾ ਕੇ ਰੁਕਿਆ, ਉਥੇ ਪਹਿਲਾਂ ਹੀ ਗ੍ਰਾਹਕਾਂ ਦੀ ਭੀੜ ਸੀ। ਇਸ ਲਈ ਮੈਂ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗਾ। ਕੁਝ ਮਿੰਟਾਂ ਬਾਅਦ ਦੁਕਾਨਦਾਰ ਨੇ ਦੁਕਾਨ ਤੋਂ ਬਾਹਰ ਇੱਕ ਕਾਲੇ ਕੁੱਤੇ ਵੱਲ ਵੇਖਿਆ। ਵੇਖਦਿਆਂ ਹੀ ਦੁਕਾਨਦਾਰ ਸਾਰਾ ਕੁਝ ਉਥੇ ਉਂਝ ਹੀ ਛੱਡ ਕੇ ਕਾਲੇ ਕੁੱਤੇ ਮਗਰ ਰੋਟੀ ਲੈ ਕੇ ਤੁਰ ਪਿਆ। ਕੁੱਤੇ ਨੂੰ ਪੁਚਕਾਰਦਿਆਂ-ਪੁਚਕਾਰਦਿਆਂ ਕਾਫੀ ਦੂਰ ਚਲਾ ਗਿਆ ਅਤੇ ਆਪਣੇ ਗ੍ਰਾਹਕਾਂ ਦੀ ਪ੍ਰਵਾਹ ਕੀਤੇ ਬਿਨਾਂ ਸਾਡੀਆਂ ਅੱਖਾਂ ਤੋਂ ਓਝਲ ਹੋ ਗਿਆ।
ਇਹ ਸਾਰਾ ਕੁਝ ਵੇਖ ਕੇ ਮੈਂ ਬਹੁਤ ਹੈਰਾਨ ਸੀ ਕਿ ਪ੍ਰਮਾਤਮਾ ਵਰਗੇ ਗ੍ਰਾਹਕਾਂ ਨੂੰ ਛੱਡ ਕੇ ਲਾਲਾ ਜੀ ਨੂੰ ਕਾਲੇ ਕੁੱਤੇ ਪ੍ਰਤੀ ਕਿੰਨਾ ਅੰਧ ਵਿਸ਼ਵਾਸ ਹੈ ਤੇ ਦੂਜੇ ਪਾਸੇ ਮੈਨੂੰ ਲਾਲਾ ਜੀ ਦੀ ਦਕਿਆਨੂਸੀ ਸੋਚ ਉੱਤੇ ਹਾਸਾ ਵੀ ਆ ਰਿਹਾ ਸੀ। ਪਤਾ ਨਹੀਂ ਕੁੱਤੇ ਨੂੰ ਲਾਲਾ ਜੀ ਦੀ ਰੋਟੀ ਦੀ ਪ੍ਰਵਾਹ ਵੀ ਸੀ ਕਿ ਨਹੀਂ।