ਕੀ ਇੰਗਲੈਂਡ ਤੋਂ ਕੈਨੇਡਾ ਪੁੱਜ ਗਿਆ ਹੈ ਸਿੱਖ ਅਤੇ ਗੋਰੀਆਂ ਲੜਕੀਆਂ ਦਾ ਚੀਰਹਰਣ?


Fullscreen capture 362017 45907 AMCall to Muslims to exploit Sikh girls 1 (1)ਮਿਸੀਸਾਗਾ ਦੇ ਸੱਜੇ ਪੱਖੀ ਖਿਆਲਾਂ ਦੇ ਅਜ਼ਾਦ ਪੱਤਰਕਾਰ ਕੈਵਿਨ ਜੇ ਜੌਹਨਸਟਨ ਨੇ ਬੀਤੇ ਦਿਨੀਂ ਯੂ ਟਿਊਬ ਉੱਤੇ ਇੱਕ ਵੀਡੀਓ ਪਾਈ ਜਿਸਦਾ ਸਿੱਖ ਕਮਿਉਨਿਟੀ ਦੇ ਲਿਹਾਜ਼ ਤੋਂ ਸਿਰਲੇਖ ਬਹੁਤ ਹੀ ਸਨਸਨੀਖੇਜ ਸੀ। ਵੀਡੀਓ ਦਾ ਸਿਰਲੇਖ ਹੈ: ਮੁਸਲਿਮ ਲੜਕੇ ਕੈਨੇਡਾ ਵਿੱਚ ਸਿੱਖ ਕੁੜੀਆਂ ਨੂੰ ਝੂਠ ਬੋਲਦੇ ਹਨ ਅਤੇ ਉਹਨਾਂ ਦੀ ਪੱਵਿਤਰਤਾ ਭੰਗ ਕਰਦੇ ਹਨ (Muslim Boys Are Lying To And Defiling Sikh Girls In Canada )। ਹਫਤਾ ਕੁ ਪਹਿਲਾਂ ਪਾਈ ਗਈ ਇਸ ਨੂੰ 45 ਹਜ਼ਾਰ ਤੋਂ ਵੱਧ ਲੋਕੀ ਵੇਖ ਚੁੱਕੇ ਹਨ। ਵੀਡੀਓ ਵਿੱਚ ਜੌਹਨਸਟਨ ਦਾਅਵਾ ਕਰਦਾ ਹੈ ਕਿ ਮਿਸੀਸਾਗਾ ਵਿੱਚ ਕਈ ਮੁਸਲਿਮ ਲੜਕੇ ਹਨ ਜੋ ਸਿੱਖੀ ਦਾ ਵਿਖਾਲਾ ਕਰਕੇ ਨਿੱਕੀ ਉਮਰ ਦੀਆਂ ਸਕੂਲ ਪੜਦੀਆਂ ਸਿੱਖ ਲੜਕੀਆਂ ਨੂੰ ਭਰਮਾ ਲੈਂਦੇ ਹਨ, ਉਹਨਾਂ ਨਾਲ ਸਬੰਧ ਬਣਾਉਂਦੇ ਹਨ, ਬਲਾਤਕਾਰ ਕਰਦੇ ਹਨ ਅਤੇ ਤੜਪਣ ਲਈ ਛੱਡ ਦੇਂਦੇ ਹਨ। ਇਹ ਵੀਡੀਓ ਕੀ ਆਖਦੀ ਹੈ, ਜਾਨਣ ਵਾਸਤੇ ਹੇਠ ਲਿਖੇ ਲਿੰਕ ਉੱਤੇ ਕਲਿੱਕ ਕੀਤਾ ਜਾ ਸਕਦਾ ਹੈ:
https://www.youtube.com/watch?v=kF0mMswTg60

ਕੈਵਿਨ ਨੇ ਆਪਣੀ ਗੱਲ ਦੀ ਪ੍ਰੋੜਤਾ ਵਾਸਤੇ ਕੋਈ ਅੰਕੜੇ ਨਹੀਂ ਦਿੱਤੇ ਹਨ ਲੇਕਿਨ ਉਸਦੀ ਗੱਲਬਾਤ ਦਾ ਤਰੀਕਾ ਦੱਸਦਾ ਹੈ ਕਿ ਉਸਨੇ ਆਪਣੇ ਵਿਸ਼ੇ ਵਸਤੂ ਦਾ ਆਧਾਰ ਇੰਗਲੈਂਡ ਵਿੱਚ ਬੱਚਿਆਂ ਦੇ ਬਲਾਤਕਾਰ ਦੀਆਂ ਹੋਈਆਂ ਘਟਨਾਵਾਂ ਨੂੰ ਬਣਾਇਆ ਹੈ। ਮਿਸੀਸਾਗਾ ਦੀ ਸਿੱਖ ਕਮਿਉਨਿਟੀ ਦੇ ਕੁੱਝ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਹੈ ਕਿ ਮਿਸੀਸਾਗਾ ਵਿੱਚ ਇੰਗਲੈਂਡ ਵਾਲਾ ਵਰਤਾਰਾ ਸੱਚ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਸਿੱਖ ਸਮਾਜ ਵਿੱਚ ਜਿ਼ਆਦਾਤਰ ਪਰਿਵਾਰ ਲੜਕੀ ਦੇ ਕਿਸੇ ਹੋਰ ਧਰਮ ਦੇ ਵਿਅਕਤੀ ਨਾਲ ਸਬੰਧਾਂ ਬਾਰੇ ਚੁੱਪ ਰਹਿਣ ਨੂੰ ਤਰਜੀਹ ਦੇਂਦੇ ਹਨ ਜਿਸ ਕਾਰਣ ਹਾਲੇ ਤੱਕ ਪੁਲੀਸ ਜਾਂ ਕਿਸੇ ਕਮਿਉਨਿਟੀ ਸੰਸਥਾ ਕੋਲ ਸਿ਼ਕਾਇਤ ਆਦਿ ਨਹੀਂ ਕੀਤੀ ਗਈ ਹੈ।

ਅਸਲ ਵਿੱਚ ਇੰਗਲੈਂਡ ਦੇ ਸਾਊਥ ਯੌਰਕਸ਼ਾਇਰ ਖੇਤਰ ਦਾ ਰੋਥਰਹੈਮ (Rotherham) ਸ਼ਹਿਰ ਇਸ ਚਰਚਾ ਦੀ ਪਿੱਠਭੂਮੀ ਉੱਤੇ ਹੈ ਜਿੱਥੇ ‘ਰੋਥਰਹੈਮ ਗੈਂਗ’ਦੇ ਛੇ ਮੈਂਬਰਾਂ ਨੂੰ ਬਲਾਤਕਾਰ ਅਤੇ ਨਾਬਾਲਗ ਲੜਕੀਆਂ ਦੇ ਸ਼ੋਸ਼ਣ ਕਰਨ ਦੇ ਦੋਸ਼ ਹੇਠ ਕੁੱਲ 102 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀਆਂ ਵਿੱਚ ਚਾਰ ਮਰਦ ਅਤੇ ਦੋ ਔਰਤਾਂ ਸ਼ਾਮਲ ਹਨ। ਸਾਰੇ ਦੇ ਸਾਰੇ ਮਰਦ ਪਾਕਿਸਤਾਨੀ ਪਿਛੋਕੜ ਵਾਲੇ ਮੁਸਲਮਾਨ ਸਨ ਹਨ ਜਦੋਂ ਕਿ ਔਰਤਾਂ ਗੋਰੀਆਂ ਸਨ। ਇਹਨਾਂ ਔਰਤਾਂ ਬਾਰੇ ਸਮਝਿਆ ਜਾਂਦਾ ਹੈ ਕਿ ਛੋਟੇ ਮੋਟੇ ਲਾਲਚ ਕਾਰਣ ਇਹ ਨਿਰਦੋਸ਼ ਲੜਕੀਆਂ ਨੂੰ ਜਾਬਰਾਂ ਦੇ ਚੰੁਗਲ ਵਿੱਚ ਫਸਾਉਣ ਲਈ ਕੰਮ ਕਰਦੀਆਂ ਸਨ। ਚੇਤੇ ਰਹੇ ਕਿ ਪਿਛਲੇ 19 ਸਾਲਾਂ ਵਿੱਚ ਇਸ ਇੱਕਲੇ ਸ਼ਹਿਰ ਵਿੱਚ 1400 ਕੁੜੀਆਂ ਦਾ ਵਿਉਂਤਵੱਧ ਤਰੀਕੇ ਜਿਣਸੀ ਸੋਸ਼ਣ (ਬਲਾਤਕਾਰ) ਕੀਤੇ ਜਾਣ ਦੀਆਂ ਸਰਕਾਰੀ ਰਿਪੋਰਟਾਂ ਨਸ਼ਰ ਹੋ ਚੁੱਕੀਆਂ ਹਨ। ਇਹ ਵੀ ਸਮਝਿਆ ਜਾਂਦਾ ਹੈ ਕਿ ਇਹ 1400 ਕੇਸਾਂ ਨਾਲ ਮੁਸਲਮਾਨ ਮੂਲ ਦੇ ਏਸ਼ੀਆਈ ਮਰਦਾਂ ਦਾ ਸਬੰਧ ਹੈ।

ਵੱਡੇ ਪੱਧਰ ਉੱਤੇ ਲੜਕੀਆਂ ਦੇ ਹੋਏ ਸੋਸ਼ਣ ਦੀਆਂ ਰਿਪੋਰਟਾਂ ਤੋਂ ਬਾਅਦ ਭਮੱਤਰੀ ਹੋਈ Rotherham Metropolitan Borough Council ਨੇ 2013 ਵਿੱਚ ਆਰਡਰ ਆਫ ਬ੍ਰਿਟੇਨ ਦੀ ਪਦਵੀ ਹਾਸਲ ਕਰ ਚੁੱਕੀ ਐਲੇਕਸਿਸ ਜੇਅ ਨੂੰ ਸੁਤੰਤਰ ਜਾਂਚ ਕਰਨ ਲਈ ਬੇਨਤੀ ਕੀਤੀ। ਬੀਬੀ ਜੇਅ ਦੀ ਰਿਪੋਰਟ ਦੱਸਦੀ ਹੈ ਕਿ ਬੇਸ਼ੱਕ ਸਾਨੂੰ 1400 ਲੜਕੀਆਂ ਨਾਲ ਹੋਏ ਜੁਲਮ ਦਾ ਹੀ ਪਤਾ ਲੱਗਾ ਹੈ ਲੇਕਿਨ ਜਬਰ ਜਨਾਹ ਦਾ ਸਿ਼ਕਾਰ ਹੋਈਆਂ ਲੜਕੀਆਂ ਦੀ ਅਸਲ ਗਿਣਤੀ ਦਾ ਕਦੇ ਵੀ ਪਤਾ ਨਹੀਂ ਲੱਗ ਸਕੇਗਾ। ਬੱਚਿਆਂ ਨੂੰ ਸੇਵਾਵਾਂ ਦੇਣ ਵਾਲੇ ਸੀਨੀਅਰ ਮੈਨੇਜਰਾਂ, ਪੁਲੀਸ ਨੇ ਇਸ ਮਾਮਲੇ ਨੂੰ ਰਫਾ ਦਫਾ ਕਰਨ ਵਿੱਚ ਹੀ ਭਲਾ ਸਮਝਿਆ। ਸਿਆਸਤਦਾਨ ਇਹ ਨਹੀਂ ਸੀ ਚਾਹੁੰਦੇ ਕਿ ਕਿਸੇ ਇੱਕ ਕਮਿਉਨਿਟੀ ਦਾ ਨਾਮ ਲੈ ਕੇ ਗੱਲ ਕੀਤੀ ਜਾਵੇ (ਕਿਉਂਕਿ ਉਹਨਾਂ ਨੂੰ ਵੋਟਾਂ ਦੇ ਖੁੱਸ ਜਾਣ ਦਾ ਡਰ ਸੀ)। ਇਹ ਸੱਚ ਕਦੇ ਵੀ ਜਾਹਰ ਨਾ ਹੁੰਦਾ ਜੇਕਰ ਬੱਚਿਆਂ ਦੀ ਭਲਾਈ ਲਈ ਕੰਮ ਕਰਨ ਵਾਲੀ ਇੱਕ ਔਰਤ ਮੁਲਾਜ਼ਮ ਨੇ ਇਸ ਭੇਦ ਨੂੰ ਨਸ਼ਰ ਕਰਨ ਦਾ ਹੀਆ ਨਾ ਕੀਤਾ ਹੁੰਦਾ। ਇਸ ਮੁਲਾਜ਼ਮ ਨੂੰ ਸੀਨੀਅਰ ਅਧਿਕਾਰੀਆਂ ਨੇ ਨੌਕਰੀ ਤੋਂ ਬਰਖਾਸਤ ਕਰਨ ਤੱਕ ਦੀਆਂ ਧਮਕੀਆਂ ਦਿੱਤੀਆਂ। ਕਈ ਕੇਸਾਂ ਵਿੱਚ ਲੜਕੀਆਂ ਉੱਤੇ ਪੈਟਰੋਲ ਪਾ ਕੇ ਮਾਰਨ ਦੀਆਂ ਵਾਰਦਾਤਾਂ ਹੋਈਆਂ, ਕਈ ਕੇਸਾਂ ਵਿੱਚ ਪਤਾ ਲੱਗਣ ਉੱਤੇ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਛੁਡਾਉਣ ਲਈ ਬਲਾਤਕਾਰੀਆਂ ਦੇ ਘਰ ਗਏ ਤਾਂ ਪੁਲੀਸ ਨੇ ਉਲਟਾ ਮਾਪਿਆਂ ਉੱਤੇ ਹੀ ਹਮਲਾ ਕਰਨ ਦੇ ਕੇਸ ਪਾ ਦਿੱਤੇ (ਰਿਪੋਰਟ ਪੰਨਾ ਨੰਬਰ 36)।

ਚੇਤੇ ਰਹੇ ਕਿ ਇਹ ਸ਼ਹਿਰ ਵਿੱਚ ਪਾਕਿਸਤਾਨੀ ਮੂਲ ਦੀ ਵੱਸੋਂ ਚੋਖੀ ਗਿਣਤੀ ਵਿੱਚ ਵੱਸਦੀ ਹੈ। ਇਹ ਵੀ ਚੇਤੇ ਰੱਖਣ ਵਾਲੀ ਗੱਲ ਹੈ ਕਿ ਮੂੰਹ ਨੂੰ ਖੂਨ ਲੱਗੇ ਕੁੱਤੇ ਵਾਗੂੰ ਇਹਨਾਂ ਨੇ ਕਈ ਮੁਸਲਮਾਨ ਔਰਤਾਂ ਅਤੇ ਲੜਕੀਆਂ ਨੂੰ ਵੀ ਨਹੀਂ ਬਖਸਿ਼ਆ ਬੇਸ਼ੱਕ ਬਹੁ ਗਿਣਤੀ ਵਿੱਚ ਗੈਰ ਮੁਸਲਿਮ ਔਰਤਾਂ ਨੂੰ ਸਿ਼ਕਾਰ ਬਣਾਇਆ ਜਾਂਦਾ ਰਿਹਾ।

ਰਿਪੋਰਟ ਇਹ ਵੀ ਦੱਸਦੀ ਹੈ ਕਿ ਪਬਲਿਕ ਦਾ ਮੰਨਣਾ ਸੀ ਕਿ ਪੁਲੀਸ ਏਸ਼ੀਅਨ ਯੂਥ (ਭਾਵ ਪਾਕਿਸਤਾਨੀ ਮੂਲ ਦੇ ਲੋਕ) ਦੇ ਖਿਲਾਫ਼ ਕਾਰਵਾਈ ਕਰਨ ਦੀ ਹਿੰਮਤ ਨਹੀਂ ਸੀ ਕਰਦੀ ਕਿਉਂਕਿ ਡਰਦੀ ਸੀ ਕਿ ਪੁਲੀਸ ਦੇ ਐਕਸ਼ਨ ਨੂੰ ਇੱਕ ਵਿਸ਼ੇਸ਼ ਭਾਈਚਾਰੇ (ਪਾਕਿਸਤਾਨੀ ਮੁਸਲਮਾਨਾਂ) ਨਾਲ ਨਸਲੀ ਵਿਤਕਰਾ ਨਾ ਸਮਝ ਲਿਆ ਜਾਵੇ। (ਰਿਪੋਰਟ ਪੰਨਾ ਨੰਬਰ 92)

ਟੈਲੀਗਰਾਫ ਅਖ਼ਬਾਰ ਦੀ ਐਲੀਸਨ ਪੀਅਰਸਨ ਨੇ ਅਗਸਤ 2014 ਵਿੱਚ ‘ਇਸ ਘਿਨਾਉਣੀ ਬੁਰਾਈ ਦੇ ਸਨਮੁਖ ਕੌਣ ਹੋਇਆ ਨਸਲਵਾਦੀ’ ਸਿਰਲੇਖ ਹੇਠ ਇੱਕ ਲੰਬਾ ਚੌੜਾ ਆਰਟੀਕਲ ਲਿਖਿਆ। ਜੇਕਰ ਅੱਜ ਅ੍ਰੰਮਿਤਾ ਪ੍ਰੀਤਮ ਜਿਉਂਦੀ ਹੁੰਦੀ ਤਾਂ ਉਹ ਐਲੀਸਨ ਦੇ ਆਰਟੀਕਲ ਨੂੰ ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਵਾਲੇ ਆਪਣੇ ਗੀਤ ਦਾ ਦਰਜਾ ਦੇ ਦੇਂਦੀ। ਐਲੀਸਨ ਲਿਖਦੀ ਹੈ, “ਪਾਕਿਸਤਾਨੀ ਮੂਲ ਦੇ ਲੋਕ ਗੋਰੀਆਂ ਕੁੜੀਆਂ ਨੂੰ ਟਾਇਲਟ ਪੇਪਰ ਵਾਗੂੰ ਵਰਤਦੇ ਰਹੇ”।

ਇਸ ਸਮੱਸਿਆ ਨੂੰ ਏਸ਼ੀਅਨ ਮਰਦਾਂ ਨਾਲ ਜੋੜ ਕੇ ਵੇਖਣ ਦੀ ਬਿਰਤੀ ਸਿੱਖ ਅਤੇ ਹਿੰਦੂ ਭਾਈਚਾਰਿਆਂ ਲਈ ਦਿੱਕਤ ਭਰੀ ਸੀ। ਨੈੱਟਵਰਕ ਆਫ ਸਿੱਖ ਆਰਗੇਨਾਈਜ਼ੇਸ਼ਨ, ਸਿੱਖ ਮੀਡੀਆ ਮਾਨੀਟਰਿੰਗ ਗਰੁੱਪ, ਸਿੱਖ ਅਵੇਅਰਨੈੱਸ ਸੁਸਾਇਟੀ ਅਤੇ ਹਿੰਦੂ ਕਾਉਂਸਲ ਇਸ ਮੁੱਦੇ ਉੱਤੇ ਇੱਕਠੇ ਹੋ ਕੇ ਜੋਰ ਪਾਉਣ ਲੱਗੇ ਕਿ ਨਾਬਾਲਗ ਲੜਕੀਆਂ ਨੂੰ ਜਿਣਸੀ ਹਵਸ ਦਾ ਸਿ਼ਕਾਰ ਬਣਾਉਣ ਵਾਲਿਆਂ ਨੂੰ ‘ਏਸ਼ੀਅਨ ਮਰਦ’ ਆਖ ਕੇ ਸੰਬੋਧਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਪ੍ਰਭਾਵ ਮਿਲਦਾ ਹੈ ਜਿਵੇਂ ਸਿੱਖ ਅਤੇ ਹਿੰਦੂ ਲੋਕ ਨਾਬਾਲਗ ਕੁੜੀਆਂ ਨਾਲ ਅੱਤਿਆਚਾਰ ਕਰਨ ਵਿੱਚ ਸ਼ਾਮਲ ਹਨ। ਇਹਨਾਂ ਸੰਸਥਾਵਾਂ ਦਾ ਆਖਣਾ ਹੈ ਕਿ ਹਕੀਕਤ ਇਹ ਹੈ ਕਿ ਸਿੱਖ ਅਤੇ ਹਿੰਦੂ ਨਾਬਾਲਗ ਲੜਕੀਆਂ ਦਾ ਸਰੀਰਕ, ਮਾਨਕਿਸ ਸੋਸ਼ਣ ਹੀ ਨਹੀਂ ਕੀਤਾ ਜਾਂਦਾ ਸਗੋਂ ਉਹਨਾਂ ਦਾ ਧਰਮ ਪਰੀਵਰਤਨ ਵੀ ਕੀਤਾ ਜਾਂਦਾ ਹੈ। ਇਹਨਾਂ ਦੀ ਮੰਗ ਹੈ ਕਿ ਦੋਸ਼ੀਆਂ ਦੀ ਪਹਿਚਾਣ ਨੂੰ ਸਿੱਧੇ ਹੱਥੀਂ ਨੰਗਾ ਕੀਤਾ ਜਾਣਾ ਚਾਹੀਦਾ ਹੈ ਨਾ ਕਿ ‘ਗੱਲ ਨੂੰ ਆਲੇ ਦੁਆਲੇ ਘੁਮਾਉਣ ਦੀ ਲੋੜ ਹੈ।

ਇੰਗਲੈਂਡ ਵਿੱਚ ਸਿੱਖ ਕੁੜੀਆਂ ਨੂੰ ਮੁਸਲਮਾਨ ਲੜਕਿਆਂ ਵੱਲੋਂ ਭਰਮਾਉਣ ਦੀਆਂ ਵਾਰਦਾਤਾਂ ਬਾਰੇ ਵਿਸ਼ਵ ਪ੍ਰਸਿੱਧ ਮੀਡੀਆ ਬੀ ਬੀ ਸੀ ਨੇ 2013 ਵਿੱਚ ਇੱਕ ਡਾਕੂਮੈਂਟਰੀ ਤਿਆਰ ਕੀਤੀ। ਇਸ ਡਾਕੂਮੈਂਟਰੀ ਵਿੱਚ ਦਰਸਾਇਆ ਗਿਆ ਕਿ ਕਿਵੇਂ ਮੁਸਲਮਾਨ ਲੜਕੇ ਸਿੱਖ ਕੁੜੀਆਂ ਨੂੰ ਗੁਮਰਾਹ ਕਰਦੇ ਹਨ ਅਤੇ ਸਿੱਖ ਭਾਈਚਾਰਾ ਆਪਣੇ ਸੱਭਿਆਚਾਰਕ ਵਰਤਾਰਿਆਂ ਕਾਰਣ ਨਿੱਹਥਾ ਮਹਿਸੂਸ ਕਰਦਾ ਹੈ।

ਚੇਤੇ ਰਹੇ ਕਿ ਇੰਗਲੈਂਡ ਵਿੱਚ ਰੋਥਰਹੈਮ ਤੋਂ ਇਲਾਵਾ ਰੋਸ਼ਡੇਲ,ਡਰਬੀ, ਔਕਸਫੋਰਡ, ਬ੍ਰਿਸਟਿਲ, ਟੈਲਫੋਰਡ, ਪੀਟਰਬਰੋ, ਬੈਨਬਰੀ, ਆਇਲਸਬਰੀ ਅਤੇ ਕੇਘਲੀ ਸ਼ਹਿਰਾਂ ਵਿੱਚ ਵੀ ਸੈਂਕੜੇ ਹੀ ਕੁੜੀਆਂ ਨਾਲ ਜਬਰ ਜਿਨਾਹ ਕੀਤੇ ਜਾਣ ਦੇ ਕੇਸ ਸਾਹਮਣੇ ਆਏ ਹਨ। ਇਹਨਾਂ ਵਿੱਚ ਬਹੁ ਗਿਣਤੀ ਪੀੜਤ ਕੁੜੀਆਂ ਗੋਰੀਆਂ ਸਨ ਜਿਹਨਾਂ ਬਾਰੇ ਦੋਸ਼ੀਆਂ (ਮੁਸਲਮਾਨਾਂ) ਦਾ ਖਿਆਲ ਸੀ ਕਿ ਗੈਰ ਮੁਸਲਮਾਨ ਔਰਤਾਂ ਦਾ ਬਲਾਤਕਾਰ ਕਰਨ ਨਾਲ ਸਵਰਗ ਜਾਣ ਦਾ ਰਾਹ ਖੁੱਲਦਾ ਹੈ।

ਸੁਆਲ ਹੈ ਕਿ ਦੁਨੀਆਂ ਦੇ ਸੱਭ ਤੋਂ ਵੱਧ ਉੱਨਤ ਅਤੇ ਤਰੱਕੀਪਸੰਦ ਸਮਾਜ (ਇੰਗਲੈਂਡ) ਵਿੱਚ ਜੋ ਨਰਕ-ਨੁਮਾ ਵਰਤਾਰਾ ਸਰਕਾਰ ਅਤੇ ਪੁਲੀਸ ਦੀਆਂ ਅੱਖਾਂ ਸਾਹਮਣੇ 16 ਸਾਲ ਤੱਕ ਵਾਪਰਦਾ ਰਿਹਾ, ਕੀ ਉਹ ਹੁਣ ਕੈਨੇਡਾ ਵਿੱਚ ਵੀ ਆਪਣੇ ਪੈਰ ਜਮਾਉਣ ਲੱਗਾ ਹੈ? ਕੈਵਿਨ ਜੌਹਨਸਟਨ ਦੀ ਵੀਡੀਓ ਨੇ ਇਸ ਬਾਰੇ ਕਿੰਨੇ ਹੀ ਸੁਆਲ ਖੜੇ ਕਰ ਦਿੱਤੇ ਹਨ। ਆਖਿਆ ਜਾ ਰਿਹਾ ਹੈ ਕਿ ਮਿਸੀਸਾਗਾ ਬਰੈਂਪਟਨ ਦੇ ਕਈ ਸਿੱਖ ਪਰਿਵਾਰ ਆਪਣੀਆਂ ਨਿੱਕੀ ਉਮਰ (6 ਜਾਂ 7 ਸਾਲ) ਦੀਆਂ ਬੱਚੀਆਂ ਨੂੰ ਹੀ ਅ੍ਰਮਿਤ ਛਕਾਉਣ ਲੱਗ ਪਏ ਹਨ ਹਨ ਤਾਂ ਜੋ ਉਹ ਵੱਡੀਆਂ ਹੋ ਕੇ ਕਿਸੇ ਬਿਗਾਨੀ ਸੋਚ ਵਾਲੇ ਲੜਕਿਆਂ ਦੀ ਮਾੜੀ ਸੋਚ ਦਾ ਸਿ਼ਕਾਰ ਨਾ ਹੋਣ ਜਾਣ! ਕੀ ਅਜਿਹਾ ਹੋਣਾ ਧਰਮ ਨਿਰਪੱਖ, ਮਲਟੀਕਲਚਰਲ ਅਤੇ ਖੁੱਲੇ ਖਿਆਲਾਂ ਵਾਲੇ ਕੈਨੇਡਾ ਦਾ ਸੁਹਾਵਣਾ ਚਿਹਰਾ ਹੈ? ਕੀ ਹੁਣ ਐਥੇ ਵੀ ਸਿੱਖ, ਹਿੰਦੂ, ਈਸਾਈ ਅਤੇ ਹੋਰ ਧਰਮਾਂ ਦੇ ਬੱਚਿਆਂ ਦੀ ਸੁਰੱਖਿਆ ਖਤਰੇ ਵਿੱਚ ਹੈ? ਇਹ ਸੁਆਲ ਹਨ ਜੋ ਮੂੰਹ ਅੱਡੀ ਜਵਾਬ ਮੰਗਦੇ ਹਨ।

ਜਿਸ ਵੇਲੇ ਕੈਨੇਡਾ ਵਿੱਚ ਸਿਆਸਤਦਾਨ ਵੋਟਾਂ ਖਾਤਰ ਧਰਮ ਦੀ ਰਾਜਨੀਤੀ ਖੇਡਣ ਵਿੱਚ ਮਸਰੂਫ਼ ਹਨ, ਉਸ ਵੇਲੇ ਖਬ਼ਰਾਂ ਇਹ ਵੀ ਆ ਰਹੀਆਂ ਹਨ ਕਿ ਇੰਗਲੈਂਡ ਤੋਂ ਕੁੱਝ ਸਿੱਖ ਕੈਨੇਡਾ ਆ ਕੇ ਜ਼ਮੀਨੀ ਪੱਧਰ ਉੱਤੇ ਆਪਣੇ ਹਮ-ਧਰਮੀਆਂ ਨੂੰ ਚੇਤੰਨ ਕਰਨ ਪੁੱਜ ਰਹੇ ਹਨ। ਅਣਪੜਤਾਲੀਆਂ ਖਬਰਾਂ ਦੱਸਦੀਆਂ ਹਨ ਕਿ ਇਹ ਆਉਣ ਵਾਲੇ ਮਹਿਮਾਨ ਕੈਨੇਡਾ ਦੇ ਸਿੱਖ ਪਰਿਵਾਰਾਂ ਨੂੰ ਹਰ ਕਿਸਮ ਦੇ ਸੰਭਾਵੀ ਖਤਰੇ ਤੋਂ ਸੁਚੇਤ ਕਰਨ ਆ ਰਹੇ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਜੋ ਉੱਥੇ ਹੋਇਆ, ਉਹ ਕੈਨੇਡਾ ਵਿੱਚ ਵੀ ਹੋਵੇ!