ਕਿਸ਼ੋਰ ਕੁਮਾਰ ਦੀ ਬਾਇਓਪਿਕ ਕਰਨਾ ਚਾਹੁੰਦਾ ਹਾਂ : ਆਯੁਸ਼ਮਾਨ


ਅਨੁਰਾਗ ਬਾਸੁ ਹੁਣ ਕਿਸ਼ੋਰ ਕੁਮਾਰ ਦੀ ਬਾਇਓਪਿਕ ਬਣਾਉਣਾ ਚਾਹੁੰਦੇ ਹਨ, ਇਸ ਗੱਲ ਦੀ ਚਰਚਾ ਇੰਡਸਟਰੀ ਵਿੱਚ ਖੂਬ ਹੋਈ ਸੀ। ਦੱਸਿਆ ਜਾ ਰਿਹਾ ਸੀ ਕਿ ਇਸ ਬਾਇਓਪਿਕ ਵਿੱਚ ਉਹ ਰਣਬੀਰ ਕਪੂਰ ਨੂੰ ਕਾਸਟ ਕਰਨਾ ਚਾਹੰੁਦੇ ਹਨ, ਪਰ ਇੱਕ ਐਕਟਰ ਅਜਿਹਾ ਵੀ ਹੈ, ਜੋ ਖੁਦ ਕਿਸ਼ੋਰ ਕੁਮਾਰ ਦੀ ਭੂਮਿਕਾ ਨਿਭਾਉਣ ਦੀ ਖਾਹਿਸ਼ ਰੱਖਦਾ ਹੈ। ਅਸਲ ਵਿੱਚ ਆਯੁਸ਼ਮਾਨ ਖੁਰਾਣਾ ਨੇ ਤਾਜ਼ਾ ਇੰਟਰਵਿਊ ਵਿੱਚ ਇੱਕ ਵਾਰ ਫਿਰ ਇਹ ਗੱਲ ਕਹੀ ਹੈ, ‘ਜੇ ਕੋਈ ਕਿਸ਼ੋਰ ਕੁਮਾਰ ਦੀ ਬਾਇਓਪਿਕ ਬਣਾ ਰਿਹਾ ਹੈ ਤਾਂ ਪਲੀਜ਼ ਮੈਨੂੰ ਇਸ ਫਿਲਮ ਦੀ ਮੁੱਖ ਭੂਮਿਕਾ ਦਿਵਾ ਦਿਓ। ਇਹ ਕਿਰਦਾਰ ਨਿਭਾਉਣ ਦੀ ਮੇਰੀ ਦਿਲੀ ਇੱਛਾ ਹੈ। ਮੈਂ ਗਾਣਾ ਵੀ ਗਾ ਲੈਂਦਾ ਹਾਂ।”
ਖੈਰ, ਅਜੇ ਤੱਕ ਅਨੁਰਾਗ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਦੀ ਇਸ ਫਿਲਮ ਵਿੱਚ ਲੀਡ ਐਕਟਰ ਕਿਹੜਾ ਹੋਵੇਗਾ, ਪਰ ਇਹ ਜ਼ਰੂਰ ਕਿਹਾ ਹੈ ਕਿ ਰਣਬੀਰ ‘ਬ੍ਰਹਮਸ਼ਾਸਤਰ’ ਵਿੱਚ ਬਿਜ਼ੀ ਹਨ, ਇਸ ਲਈ ਉਹ ਲੰਬਾ ਇੰਤਜ਼ਾਰ ਨਾ ਕਰਦੇ ਹੋਏ ਕਿਸੇ ਹੋਰ ਐਕਟਰ ਨਾਲ ਇਹ ਫਿਲਮ ਕਰਨਗੇ।