ਕਿਉਂ ਪਿੱਠ ਮੋੜੀ ਖੜਾ ਹੈ ਕੈਨੇਡਾ ਸਾਬਕਾ ਫੌਜੀਆਂ ਤੋਂ

’ਪ੍ਰਧਾਨ ਮੰਤਰੀ ਜੀਓ, 24 ਅਗਸਤ 2015 ਨੂੰ ਤੁਸੀਂ ਐ਼ਲਾਨ ਕੀਤਾ ਸੀ ਕਿ ਕਿਸੇ ਵੀ ਸਾਬਕਾ ਫੌਜੀ (ਵੈਟਰਨ) ਨੂੰ ਆਪਣੀ ਹੀ ਸਰਕਾਰ ਨਾਲ ਉਹਨਾਂ ਤਨਖਾਹਾਂ ਅਤੇ ਸਹੂਲਤਾਂ ਲੈਣ ਵਾਸਤੇ ਲੜਨ ਵਾਸਤੇ ਮਜ਼ਬੂਰ ਨਹੀਂ ਹੋਣਾ ਪਵੇਗਾ ਜਿਹੜੀਆਂ ਉਹਨਾਂ ਨੇ ਕਮਾਈਆਂ ਹਨ। ਇਸਦੇ ਬਾਵਜੂਦ ਤੁਸੀਂ ਵੈਟਰਨਜ਼ ਨਾਲ ਅਦਾਲਤ ਵਿੱਚ ਮੁੱਕਦਮਾ ਲੜ ਰਹੇ ਹੋ। ਜਦੋਂ ਮੈਂ ਫੌਜ ਵਿੱਚ ਭਰਤੀ ਹੋਇਆ ਸੀ ਤਾਂ ਇਹ ਮੇਰਾ ਨਿੱਜੀ ਫੈਸਲਾ ਸੀ, ਕਿਸੇ ਨੇ ਮਜ਼ਬੂਰ ਨਹੀਂ ਸੀ ਕੀਤਾ। ਮੈਂ ਜਾਣਦਾ ਸੀ ਕਿ ਜੰਗ ਵਿੱਚ ਜਖ਼ਮੀ ਹੋ ਸਕਦਾ ਹਾਂ ਅਤੇ ਹੋ ਸਕਦੈ ਹੈ ਕਿ ਮੇਰੀ ਲੜਦੇ ਹੋਏ ਦੀ ਮੌਤ ਵੀ ਹੋ ਜਾਵੇ। ਇਹ ਸਾਰਾ ਕੁੱਝ ਸੋਚ ਕੇ ਹੀ ਮੈਂ ਭਰਤੀ ਹੋਇਆ ਸੀ। ਪਰ ਮੈਂ ਇਹ ਕਦੇ ਨਹੀਂ ਸੀ ਸੋਚਿਆ ਕਿ ਮੇਰੇ ਜਖ਼ਮੀ ਹੋਣ ਤੋਂ ਬਾਅਦ ਮੇਰਾ ਮੁਲਕ ਮੇਰੇ ਤੋਂ ਪਿੱਠ ਮੋੜ ਲਵੇਗਾ”।

ਉਪਰੋਕਤ ਸ਼ਬਦ ਅਫਗਾਨਸਤਾਨ ਜੰਗ ਵਿੱਚ ਸੱਜੀ ਲੱਤ ਗੁਆ ਚੁੱਕੇ ਇੱਕ ਵੈਟਰਨ ਬਰੌਕ ਬਲਾਜ਼ਜਿ਼ਕ (Brock Blaszczyk) ਦੇ ਹਨ। ਇਸ ਨੌਜਵਾਨ ਵੱਲੋਂ ਐਡਮਿੰਟਨ ਵਿੱਚ ਇੱਕ ਟਾਊਨਂ ਹਾਲ ਮੀਟਿੰਗ ਦੌਰਾਨ ਪਿਛਲੇ ਹਫ਼ਤੇ ਕੀਤੇ ਸੁਆਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਸਰਕਾਰ ਨੂੰ ਸਾਬਕਾ ਫੌਜੀਆਂ ਵਿਰੁੱਧ ਅਦਾਲਤ ਵਿੱਚ ਇਸ ਲਈ ਕੇਸ ਲੜਨੇ ਪੈ ਰਹੇ ਹਨ ਕਿਉਂਕਿ ਉਹ ਲੋੜੋਂ ਵੱਧ ਸਹੂਲਤਾਂ ਮੰਗ ਰਹੇ ਹਨ।

ਇਸ ਨੌਜਵਾਨ ਸਾਬਕਾ ਫੌਜੀ ਨੇ ਪ੍ਰਧਾਨ ਮੰਤਰੀ ਨੂੰ ਇਹ ਸੁਆਲ ਵੀ ਪੁੱਛਿਆ ਕਿ ਤੁਹਾਡੇ ਕੋਲ ਆਈਸਿਸ ਦੇ ਮੈਂਬਰਾਂ ਨੂੰ ਦੁਬਾਰਾ ਸਥਾਪਤ ਕਰਨ ਲਈ ਪ੍ਰੋਗਰਾਮ ਹਨ, ਤੁਸੀਂ ਓਮਰ ਖਾਦਰ ਨਾਲ ਗੁਪਤੋ ਗੁਪਤੀ ਸਮਝੌਤਾ ਕਰਕੇ ਅਦਾਲਤ ਵਿੱਚ ਪੈਰ ਰੱਖੇ ਬਗੈਰ ਉਸਦੀਆਂ ਜੇਬਾਂ 10 ਮਿਲੀਅਨ ਡਾਲਰਾਂ ਨਾਲ ਭਰ ਦਿੱਤੀਆਂ, ਤਾਂ ਦੱਸੋ ਕਿ ਉਹ ਕਿਹੜੇ ਫੌਜੀ ਹਨ ਜਿਹਨਾਂ ਦੇ ਭਲੇ ਦੀ ਤੁਸੀਂ ਗੱਲ ਕਰਦੇ ਥੱਕਦੇ ਨਹੀਂ ਹੋ? ਇਸ ਨੌਜਵਾਨ ਫੌਜੀ ਦਾ ਸੁਆਲ ਅਨੇਕਾਂ ਸੁਆਲ ਖੜੇ ਕਰਦਾ ਹੈ ਕਿ ਆਖਰ ਇੱਕ ਅਮੀਰ ਮੁਲਕ ਹੋਣ ਦੇ ਬਾਵਜੂਦ ਕੈਨੇਡਾ ਆਪਣੇ ਫੌਜੀਆਂ ਦਾ ਖਿਆਲ ਰੱਖਣ ਵਿੱਚ ਅਸਫ਼ਲ ਕਿਉਂ ਹੋ ਰਿਹਾ ਹੈ?

ਫੌਜੀਆਂ ਸਬੰਧੀ ਸਮਿਸਆ ਦੀ ਜੜ ਕਨੂੰਨ ਦੀ ਉਸ ਘੁੰਡੀ ਵਿੱਚ ਲੁਕੀ ਹੈ ਜਿਸਨੂੰ ਦੂਰ ਕਰਨ ਲਈ ਅਫਗਾਨਸਤਾਨ ਵਿੱਚ ਜ਼ਖਮੀ ਹੋ ਚੁੱਕੇ 6 ਸਾਬਕਾ ਫੌਜੀ ਐਕੁਇਟਿਸ ਲਾਅਸੂਟ (Equitas lawsuit) ਨਾਮਕ ਮੁੱਕਦਮਾ ਲੜ ਰਹੇ ਹਨ। ਇਸ ਮੁੱਕਦਮੇ ਨੂੰ ਲੜਨ ਦੇ ਮੰਤਵ ਨਾਲ ਸਾਬਕਾ ਫੌਜੀਆਂ ਨੇ ਰਜਿਸਟਰਡ ਐਕੁਇਟਸਿ ਸੁਸਾਇਟੀ ਵੀ ਬਣਾਈ ਹੋਈ ਹੈ।

ਇਸ ਮੁੱਕਦਮੇ ਰਾਹੀਂ ਸੁਪਰੀਮ ਕੋਰਟ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ ਕਿ ਦੇਸ਼ ਦੀ ਰਖਵਾਲੀ, ਉਸਦੀ ਕਦਰਾਂ ਕੀਮਤਾਂ ਲਈ ਆਪਣੀ ਜਿੰਦ ਜਾਨ ਤੱਕ ਵਾਰਨ ਵਾਲੇ ਫੌਜੀਆਂ ਪ੍ਰਤੀ ਕੈਨੇਡਾ ਦੇ ਕੀ ਫਰਜ਼ ਹਨ। ਉਹ ਫਰਜ਼ ਜੋ ਕੈਨੇਡਾ ਦੇ ਇੱਕ ਮੁਲਕ ਵਜੋਂ ਅਤੇ ਫੌਜੀਆਂ ਦੇ ਉਸ ਮੁਲਕ ਲਈ ਲੜਨ ਮਰਨ ਦੇ ਜ਼ਜਬੇ ਦੇ ਬਦੌਲਤ ਕਾਰਣ ਬਣੇ ਰਿਸ਼ਤੇ ਵਿੱਚੋਂ ਪੈਦਾ ਹੁੰਦੇ ਹਨ। ਸੁਪਰੀਮ ਕੋਰਟ ਨੂੰ ਇਹ ਵੀ ਸਪੱਸ਼ਟ ਕਰਨ ਦੀ ਬੇਨਤੀ ਕੀਤੀ ਗਈ ਹੈ ਕਿ ਕੀ ਫੌਜੀਆਂ ਦੀ ਨੌਕਰੀ ਨੂੰ ਨਿਯੰਤਰਣ ਕਰਨ ਵਾਲਾ Canadian Forces Members and Veterans Re-establishment and Compensation Act, 1 ਫੌਜੀਆਂ ਪ੍ਰਤੀ ਕੈਨੇਡਾ ਦੀ ਬਣਦੀ ਪ੍ਰਤੀਬੱਧਤਾ ਦੀ ਉਲੰਘਣਾ ਕਰਦਾ ਹੈ।

ਅਫਸੋਸ ਵਾਲੀ ਗੱਲ ਹੈ ਕਿ ਸਾਬਕਾ ਫੌਜੀ ਸਿਰਫ਼ ਇਹ ਮੰਗ ਕਰ ਰਹੇ ਹਨ ਕਿ ਉਹਨਾਂ ਨੂੰ 2006 ਤੋਂ ਪਹਿਲਾਂ ਮਿਲਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦੇ ਬਰਾਬਰ ਸਹੂਲਤਾਂ ਵਰਤਮਾਨ ਵਿੱਚ ਵੀ ਮਿਲਣੀਆਂ ਚਾਹੀਦੀਆਂ ਹਨ। ਚੇਤੇ ਰਹੇ ਕਿ ਬ੍ਰਿਟਿਸ਼ ਕੋਲੰਬੀਆ ਦੀ ਅਪੀਲ ਕੋਰਟ ਨੇ ਇੱਕ ਫੈਸਲੇ ਵਿੱਚ ਕਿਹਾ ਸੀ ਕਿ ਕੈਨੇਡੀਅਨ ਕਨੂੰਨ ਵਿੱਚ ਅਜਿਹਾ ਕੁੱਝ ਨਹੀਂ ਹੈ ਜੋ ਉਹਨਾਂ ਦੇ ਹੱਕਾਂ ਨੂੰ ਮਹਿਫੂਜ਼ ਕਰਦਾ ਹੋਵੇ। ਕਨੂੰਨ ਦੀ ਇਹ ਸਥਿਤੀ ਸੱਚਮੁੱਚ ਦਰਦਨਾਕ ਹੈ ਜਿਸਦਾ ਸਾਬਕਾ ਫੌਜੀਆਂ ਨੂੰ ਮੁਹਤਾਜ਼ ਹੋਣ ਦੀ ਲੋੜ ਨਹੀਂ ਹੋਣੀ ਚਾਹੀਦੀ।

ਫੈਡਰਲ ਸਰਕਾਰ ਵੱਲੋਂ ਦਸੰਬਰ 2017 ਵਿੱਚ ਜਾਰੀ ਇੱਕ ਰਿਪੋਰਟ ਵਿੱਚ ਕਬੂਲ ਕੀਤਾ ਗਿਆ ਸੀ ਕਿ ਸਾਬਕਾ ਫੌਜੀਆਂ ਵਿੱਚ ਖੁਦਕਸ਼ੀ ਕਰਨ ਦਾ ਰੁਝਾਨ ਵੱਡੀ ਪੱਧਰ ਉੱਤੇ ਚੱਲ ਰਿਹਾ ਹੈ। ਆਮ 100 ਕੈਨੇਡੀਅਨਾਂ ਦੇ ਮੁਕਾਬਲੇ 136 ਸਾਬਕਾ ਮਰਦ ਫੌਜੀਆਂ ਅਤੇ 181 ਔਰਤ ਫੌਜੀਆਂ ਵੱਲੋਂ ਖੁਦਕਸ਼ੀ ਕਰਨ ਦੇ ਆਸਾਰ ਹੁੰਦੇ ਹਨ। ਪਿਛਲੇ 37 ਸਾਲਾਂ ਵਿੱਚ 1486 ਫੌਜੀ ਖੁਦਕਸ਼ੀ ਕਰ ਚੁੱਕੇ ਹਨ। ਸਾਬਕਾ ਫੌਜੀਆਂ ਦਾ ਆਖਣਾ ਹੈ ਕਿ ਸਰਕਾਰੀ ਸਟੱਡੀ ਅਸਲੀ ਅੰਕੜਿਆਂ ਦੀ ਤਰਜਮਾਨੀ ਨਹੀਂ ਕਰਦੀ ਕਿਉਂਕਿ ਇਸ ਸਟੱਡੀ ਵਿੱਚ 2012 ਤੋਂ ਬਾਅਦ ਦੇ ਅੰਕੜੇ ਸ਼ਾਮਲ ਨਹੀਂ ਹਨ। ਇਹ ਉਹ ਸਾਲ ਹਨ ਜਦੋਂ ਫੌਜੀਆਂ ਵਿੱਚ ਮਾਨਸਿਕ ਸਿਹਤ ਦੇ ਮਸਲੇ ਗੰਭੀਰ ਹੋਣ ਕਾਰਣ ਖੁਦਕਸ਼ੀ ਦੀ ਦਰ ਵਿੱਚ ਬੇਹੱਦ ਵਾਧਾ ਹੋਇਆ ਹੈ।

ਸੁਪਰੀਮ ਕੋਰਟ ਵਿੱਚ ਮੁੱਕਦਮਾ ਕਰਨ ਵਾਲੇ 6 ਸਾਬਕਾ ਫੌਜੀਆਂ ਵਿੱਚੋਂ ਇੱਕ ਰਿਟਾਇਰਡ ਮੇਜਰ ਮਾਰਕ ਕੈਂਪਬੈਲ ਹੈ। ਉਸਦੇ ਦੇ ਇਹ ਬੋਲ ਸਿਰਫ਼ ਪ੍ਰਧਾਨ ਮੰਤਰੀ ਨੂੰ ਹੀ ਨਹੀਂ ਸਗੋਂ ਹਰ ਕੈਨੇਡੀਅਨ ਨੂੰ ਸ਼ਰਮਿੰਦਾ ਕਰਨ ਲਈ ਕਾਫੀ ਹੋਣੇ ਚਾਹੀਦੇ ਹਨ, “ਸਾਡੀ ਫੌਜ ਦਾ ਕੋਈ ਵੀ ਜੁਆਨ ਆਪਣੀ ਜਾਨ ਦੇਸ਼ ਲਈ ਕਿਉਂ ਵਾਰਨ ਦੀ ਗੱਲ ਕਰੇਗਾ ਜੇ ਉਹ ਜਾਣਦਾ ਹੈ ਕਿ ਦੇਸ਼ ਉਸਦੇ ਜਖ਼ਮੀ ਜਾਂ ਮਰਨ ਦੀ ਸਥਿਤੀ ਵਿੱਚ ਉਸਦੀ ਦੇਖਭਾਲ ਕਰਨ ਦਾ ਵਾਅਦਾ ਤੱਕ ਨਹੀਂ ਕਰ ਰਿਹਾ? ਮੈਂ ਆਪਣੇ ਬੱਚਿਆਂ ਨੂੰ ਕਦੇ ਵੀ ਫੌਜ ਵਿੱਚ ਭਰਤੀ ਹੋਣ ਲਈ ਨਹੀਂ ਆਖਾਂਗਾ ਅਤੇ ਜੇ ਦੁਬਾਰਾ ਮੌਕਾ ਦਿੱਤਾ ਜਾਵੇ ਤਾਂ ਮੈਂ ਖੁਦ ਵੀ ਫੌਜ ਵਿੱਚ ਭਰਤੀ ਨਹੀਂ ਹੋਵਾਂਗਾ”। ਮੇਜਰ ਕੈਂਪਬੈੱਲ ਦੇ ਸ਼ਬਦ ਹਰ ਕੈਨੇਡੀਅਨ ਨੂੰ ਸਵੈ ਦੀ ਆਤਮਾ ਦੇ ਸਨਮੁਖ ਹੋ ਕੇ ਸ਼ਰਮਸ਼ਾਰ ਹੋਣ ਲਈ ਮਜਬੂਰ ਕਰਦੇ ਹਨ।

ਵਿਸ਼ੇਸ਼ ਨੋਟ: ਠਹੲ ਓਤੁਟਿਅਸ ੰੋਚਇਟੇ ਵੱਲੋਂ 3 ਜੂਨ 2018 ਨੂੰ ‘ਕੈਨੇਡੀਅਨ ਵਾਕ ਫਾਰ ਵੈਟਰਨਜ਼’ ਕਰਵਾਈ ਜਾ ਰਹੀ ਹੈ। ਇਸ ਵਾਕ ਦੌਰਾਨ ਇੱਕਤਰ ਕੀਤੇ ਗਏ ਫੰਡ ਸਾਬਕਾ ਫੌਜੀਆਂ ਦੇ ਭਲਾਈ ਲਈ ਵਰਤੇ ਜਾਣਗੇ।