ਕਾਸ਼ ਮੈਂ ‘ਦੰਗਲ’ ਦਾ ਨਿਰਦੇਸ਼ਨ ਕੀਤਾ ਹੁੰਦਾ : ਕਰਣ ਜੌਹਰ

johar
ਫਿਲਮਕਾਰ ਕਰਣ ਜੌਹਰ ਨੇ ਕਿਹਾ ਕਿ ਕਾਸ਼ ਉਨ੍ਹਾਂ ਨੇ ਆਮਿਰ ਖਾਨ ਦੀ ਐਕਟਿੰਗ ਵਾਲੀ ‘ਦੰਗਲ’ ਫਿਲਮ ਦਾ ਨਿਰਦੇਸ਼ਨ ਕੀਤਾ ਹੁੰਦਾ। ਟਵਿੱਟਰ ‘ਤੇ ਸਵਾਲ ਜਵਾਬ ਦੇ ਇੱਕ ਸੈਸ਼ਨ ਵਿੱਚ 44 ਸਾਲਾ ਨਿਰਮਾਤਾ ਨਿਰਦੇਸ਼ਕ ਤੋਂ ਸਵਾਲ ਪੁੱਛਿਆ ਗਿਆ ਸੀ ਕਿ ‘ਉਹ ਕਿਹੜੀ ਆਖਰੀ ਫਿਲਮ, ਜੋ ਤੁਸੀਂ ਵੇਖੀ ਸੀ, ਜਿਸ ਦੇ ਬਾਰੇ ਤੁਸੀਂ ਸੋਚਦੇ ਹੋ ਕਿ ਕਾਸ਼ ਉਸ ਦਾ ਨਿਰਦੇਸ਼ਨ ਤੁਸੀਂ ਕੀਤਾ ਹੁੰਦਾ।’ ਕਰਣ ਨੇ ਇਸ ਦਾ ਸਿੱਧਾ ਜਿਹਾ ਜਵਾਬ ਦੇ ਕੇ ਕਿਹਾ: ‘ਦੰਗਲ’।
ਆਪਣੇ ਫਿਲਮੀ ਕਰੀਅਰ ਵਿੱਚ ‘ਕੁਛ ਕੁਛ ਹੋਤਾ ਹੈ’, ‘ਕਭੀ ਖੁਸ਼ੀ ਕਭੀ ਗ਼ਮ’, ‘ਮਾਈ ਨੇਮ ਇਜ਼ ਖਾਨ’, ‘ਸਟੂਡੈਂਟ ਆਫ ਦਿ ਈਅਰ’, ‘ਐ ਦਿਲ ਹੈ ਮੁਸ਼ਕਿਲ’ ਵਰਗੀਆਂ ਕਈ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਕਰਣ ਨੇ 2010 ਵਿੱਚ ਆਈ ਸ਼ਾਹਰੁਖ ਅਭਿਨੀਤ ‘ਮਾਈ ਨੇਮ ਇਜ਼ ਖਾਨ’ ਨੂੰ ਆਪਣੇ ਨਿਰਦੇਸ਼ਨ ਵਿੱਚ ਬਣੀ ਆਪਣੀ ਸਭ ਤੋਂ ‘ਪਸੰਦੀਦਾ ਫਿਲਮ’ ਦੱਸਿਆ।