ਕਾਵਿ ਵਿਅੰਗ

-ਕੁੰਦਨ ਲਾਲ ਭੱਟੀ

ਵਿੱਚ ਦੋਜ਼ਖਾਂ ਸੜਦੇ ਰਹਿਣ ਉਹੀ,
ਚੰਗਾ ਜਿਨ੍ਹਾਂ ਨਾ ਕੋਈ ਕੰਮ ਕੀਤਾ।

ਫਤਹਿ ਝੋਲੀ ਉਨ੍ਹਾਂ ਸੂਰਿਆਂ ਦੀ,
ਜੇਰਾ ਜਿਨ੍ਹਾਂ ਨੇ ਆਪਣਾ ਥੰਮ੍ਹ ਕੀਤਾ।

ਵਿੱਚ ਮਸਤੀ ਜ਼ਿੰਦਗੀ ਗਾਲ ਦਿੱਤੀ,
ਵੇਲੇ ਅਜ਼ਲ ਦੇ ਔਖਾ ਯਮ ਕੀਤਾ।

ਆਉਣਾ ਜੱਗ ‘ਤੇ ਪੂਰਾ ਵਿਅਰਥ ‘ਭੱਟੀ’.
ਗਮ ਵੇਖ ਕੇ ਜੇ ਨਾ ਗਮ ਕੀਤਾ।