ਕਾਲਡਰਸਟੋਨ ਸੀਨੀਅਰਜ਼ ਕਲੱਬ ਵੱਲੋਂ ਤਾਸ਼ ਮੁਕਾਬਲੇ 20 ਨੂੰ

ਕਾਲਡਰਸਟੋਨ ਸੀਨੀਅਰਜ਼ ਕਲੱਬ ਵਲੋਂ ਤਾਸ਼ ਮੁਕਾਬਲੇ 20 ਅਗਸਤ ਨੂੰ। ਬਰੈਂਪਟਨ ( ਡਾ.ਸੋਹਨ ਸਿੰਘ ) ਕਾਲਡਰਸਟੋਨ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਮਿਤੀ 20-8-2017 ਦਿਨ ਐਤਵਾਰ ਨੂੰ ਤਾਸ਼ ( ਸਵੀਪ) ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਮੁਕਾਬਲੇ ਕੋਬਲਹਿਲ ਪਾਰਕ ਜੋ ਕਿ ਕਾਲਡਰਸਟੋਨ ਮਿਡਲ ਸਕੂਲ ਦੇ ਨਾਲ ਲਗਦਾ ਪਾਰਕ ਹੈ ਵਿੱਚ ਹੋਣਗੇ । ਇੱਸ ਦੇ ਲਈ ਐਂਟਰੀ ਦਾ ਸਮਾਂ ਸਵੇਰੇ 10-11 ਵਜੇ ਦਾ ਹੋਵੇਗਾ ਅਤੇ ਮੁਕਾਬਲੇ ਠੀਕ 11 ਵਜੇ ਸ਼ੁਰੂ ਹੋ ਜਾਣਗੇ । ਇੱਸ ਮੁਕਾਬਲੇ ਦੀ ਐਂਟਰੀ ਫੀਸ 10 ਡਾਲਰ ਰੱਖੀ ਗਈ ਹੈ। ਕਿਰਪਾ ਕਰਕੇ ਆਪਣੇ ਨਾਮ ਮੇਜਰ ਸਿੰਘ ਗਿੱਲ ਫੋਨ 647 573 6744 ਜਾਂ ਹਰਦੇਵ ਸਿੰਘ ਮਾਨ ਫੋਨ 416 317 7017 ਨੂੰ ਦੇਵੋ ਅਤੇ ਹੋਰ ਜਾਣਕਾਰੀ ਪਰਾਪਤ ਕਰੋ। ਜਿੱਤਣ ਵਾਲੀਆਂ ਟੀਮਾਂ ਨੂੰ ਕੁੱਝ ਕੈਸ਼ ਅਤੇ ਟਰਾਫੀ ਨਾਲ ਸਨਮਾਨਿੱਤ ਕੀਤਾ ਜਾਵੇਗਾ। ਕਲੱਬ ਦੇ ਸਾਰੇ ਮੈਬਰਾਂ ਨੂੰ ਸੂਚਤ ਕੀਤਾ ਜਾਂਦਾ ਹੈ ਕਿ ਇਸ ਦਿਨ ਨੂੰ ਕੈਨੇਡਾ ਦਾ 150 ਵਾਂ ਜਨਮ ਦਿੱਨ ਵਜੋਂ ਮਨਾਇਆ ਜਾਵੇਗਾ । ਖਾਣ ਪੀਣ ਦੇ ਇਲਾਵਾ 6-12 ਸਾਲ ਦੇ ਬਚਿੱਆਂ ਦੀਆਂ ਦੌੜਾਂ, ਲੇਡੀਜ਼ ਦੀ ਸਪੂਨ ਰੇਸ ਅਤੇ ਆਦਮੀ ਅਤੇ ਔਰਤਾਂ ਦੀ ਮੀਊਜ਼ੀਕਲ ਚੇਅਰ ਰੇਸ ਹੋਵੇਗੀ। ਕਿਸੇ ਹੋਰ ਜਾਣਕਾਰੀ ਲਈ ਆਪ ਕਲੱਬ ਦੇ ਪਰਧਾਨ ਡਾ.ਸੋਹਨ ਸਿੰਘ ਨੂੰ 416 371 1315 ਜਾਂ ਜਨਰਲ ਸਕੱਤਰ ਰੇਸ਼ਮ ਸਿੰਘ ਦੋਸਾਂਝ ਨੂੰ 416 616 4555 ਤੇ ਕਾਲ ਕਰੋ।