ਕਾਰ ਤੇ ਮੋਟਰ ਸਾਈਕਲ ਦੀ ਟੱਕਰ ਵਿੱਚ ਦੋ ਮੌਤਾਂ, ਇੱਕ ਜ਼ਖਮੀ

bullet and swift accident
ਆਲਮਗੀਰ, 6 ਅਗਸਤ (ਪੋਸਟ ਬਿਊਰੋ)- ਡੇਹਲੋਂ ਲੁਧਿਆਣਾ ਸੜਕ ‘ਤੇ ਨਵੇਂ ਬਣੇ ਬਾਈਪਾਸ ਉੱਤੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਗੁਰਮੇਲ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਆਸੀ ਤੇ ਰਾਜਪਾਲ ਸਿੰਘ ਪੁੱਤਰ ਭਾਗ ਸਿੰਘ ਪਿੰਡ ਰਛੀਨ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਮੇਲ ਸਿੰਘ ਤੇ ਰਾਜਪਾਲ ਸਿੰਘ ਆਪਣੇ ਮੋਟਰ ਸਾਈਕਲ ‘ਤੇ ਡੇਹਲੋਂ ਦੇ ਨਵੇਂ ਬਣੇ ਬਾਈਪਾਸ ਤੋਂ ਲੁਧਿਆਣਾ ਵਾਲੇ ਪਾਸਿਓਂ ਅਹਿਮਦਗੜ੍ਹ ਜਾ ਰਹੇ ਸਨ। ਰੁੜਕਾ ਚੌਕ ਕੋਲ ਜਾ ਕੇ ਅਹਿਮਦਗੜ੍ਹ ਵਾਲੇ ਪਾਸੇ ਤੋਂ ਗਲਤ ਸਾਈਡ ਆਈ ਸਵਿਫਟ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਕਾਰਨ ਮੋਟਰ ਸਾਈਕਲ ਚਾਲਕ ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਕਾਰ ਚਾਲਕ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਕਾਰ ਵਿੱਚੋਂ ਮਿਲੀ ਰਜਿਸਟਰੇਸ਼ਨ ਦੇ ਮੁਤਾਬਕ ਕਾਰ ਮਾਲਕ ਦੀ ਪਛਾਣ ਹਰਮੀਤ ਕੌਰ ਪਤਨੀ ਸੁਖਦੇਵ ਸਿੰਘ ਪਿੰਡ ਜੱਸੋਵਾਲ ਸੂਦਾਂ ਵਜੋਂ ਹੋਈ ਹੈ। ਮੌਕੇ ਦੇ ਗਵਾਹਾਂ ਅਨੁਸਾਰ ਕਾਰ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ।