ਕਾਨਸੁਲੇਟ ਜਨਰਲ ਭਾਟੀਆ ਬਰੈਂਪਟਨ ਵਿੱਚ ਕਰਨਗੇ ਅੰਤਰਰਾਸ਼ਟਰੀ ਹੋਮੋਪੈਥਿਕ ਕਨਵੈਨਸ਼ਨ ਦਾ ਉਦਘਾਟਨ

Dinesh Bhatia_profileਬਰੈਂਪਟਨ ਪੋਸਟ ਬਿਉਰੋ: ਟੋਰਾਂਟੋ ਵਿਖੇ ਸਥਿਤ ਭਾਰਤੀ ਕਾਨਸੁਲੇਟ ਜਰਨਲ ਦੇ ਦਫ਼ਤਰ ਵੱਲੋਂ ਜਾਰੀ ਪਰੈੱਸ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਹੋਮੋਪੈਥਿਕ ਮੈਡੀਕਲ ਐਸੋਸੀਏਸ਼ਨ ਆਫ ਕੈਨੇਡਾ ਵੱਲੋਂ ‘ਵਿਸ਼ਵ ਹੋਮੋਪੈਥਿਕ ਦਿਹਾੜੇ ਉੱਤੇ ਇੱਕ ਦੋ ਰੋਜ਼ਾ ਅੰਤਰਰਾਸ਼ਟਰੀ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਇਸ ਕਨਵੈਨਸ਼ਨ ਦਾ ਉਦਘਾਟਨ ਕਾਨਸੁਲੇਟ ਜਨਰਲ ਦਿਨੇਸ਼ ਭਾਟੀਆ ਵੱਲੋਂ 22 ਅਪਰੈਲ ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਿਹਰ ਦੋ ਵਜੇਂ ਕੀਤਾ ਜਾਵੇਗਾ।
ਕਨਵੈਨਸ਼ਨ 22 ਅਪਰੈਲ ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਿਹਰ 1 ਵਜੇ ਤੋਂ ਸ਼ਾਮ 9 ਵਜੇ ਤੱਕ ਹੋਵੇਗੀ ਜਦੋਂ ਕਿ 23 ਅਪਰੈਲ ਦਿਨ ਐਤਵਾਰ ਨੂੰ ਕਨਵੈਨਸ਼ਨ ਦੀਆਂ ਗਤੀਵਿਧੀਆਂ ਸਵੇਰੇ 8 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਹੋਣਗੀਆਂ। ਇਸ ਕਨਵੈਨਸ਼ਨ ਵਿੱਚ ਭਾਰਤ ਤੋਂ ਦੋ ਮੈਂਬਰੀ ਉੱਚ ਪੱਧਰੀ ਡੈਲੀਗੇਸ਼ਨ ਹਿੱਸਾ ਲੈਣ ਲਈ ਵਿਸ਼ੇਸ਼ ਰੂਪ ਵਿੱਚ ਪੁੱਜ ਰਿਹਾ ਹੈ। ਇਹ ਕਨਵੈਨਸ਼ਨ ਬਰੈਂਪਟਨ ਵਿੱਚ ਸਥਿਤ ਕੋਰਟਯਾਰਡ ਬਾਏ ਮੈਰੀਅਟ(Courtyard by Marriot Hotel, Brampton) ਹੋਟਲ ਵਿੱਚ ਹੋਵੇਗੀ।