ਕਾਨਸੁਲੇਟ ਜਨਰਲ ਟੋਰਾਂਟੋ ਨੇ ਮਨਾਇਆ ਪਰਵਾਸੀ ਭਾਰਤੀ ਦਿਵਸ

ਟੋਰਾਂਟੋ ਪੋਸਟ ਬਿਉਰੋ: ਟੋਰਾਂਟੋ ਵਿਖੇ ਭਾਰਤ ਦੇ ਕਾਨਸੁਲੇਟ ਜਨਰਲ ਦਫ਼ਤਰ ਵਿਖੇ ਭਾਰਤੀ ਪਰਵਾਸੀ ਦਿਵਸ ਅਤੇ ਵਿਸ਼ਵ ਹਿੰਦੀ ਦਿਵਸ ਦੇ ਜਸ਼ਨ 10 ਜਨਵਰੀ ਨੂੰ ਮਨਾਏ ਗਏ। ਇਸ ਮੌਕੇ ਭਾਰਤੀ ਮੂਲ ਦੇ ਬੱਚਿਆਂ ਨੇ ਭਜਨ ਅਤੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਇੱਕ ਦਰਜਨ ਤੋਂ ਵੱਧ ਕਮਿਉਨਿਟੀ ਮੈਂਬਰਾਂ ਨੇ ਆਪੋ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਭਾਰਤ ਦੇ ਟੋਰਾਂਟੋ ਵਿਖੇ ਕਾਨਸੁਲੇਟ ਜਨਰਲ ਦਿਨੇਸ਼ ਭਾਟੀਆ ਨੇ ਇਕੱਤਰ ਪਤਵੰਤਿਆਂ ਨਾਲ ਦਿੱਲੀ ਵਿਖੇ ਹੋ ਰਹੀ ਪਰਵਾਸੀ ਭਾਰਤੀ ਦਿਵਸ ਅਤੇ ਪਰਵਾਸੀ ਭਾਰਤੀ ਪਾਰਲੀਮਾਨੀ/ਮੇਅਰ ਕਾਨਫਰੰਸ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਇਹ ਵੀ ਸਾਂਝਾ ਕੀਤਾ ਗਿਆ ਕਿ ਅਪਰੈਲ ਮਹੀਨੇ ਵਿੱਚ ਵਿਸ਼ਵ ਹਿੰਸੀ ਸੰਸਥਾਨ ਕਲਚਰਲ ਆਰਗੇਨਾਈਜ਼ੇਸ਼ਨ ਵੱਲੋਂ ਹਿੰਦੀ ਸਾਹਿਤ ਕਾਨਫਰੰਸ ਦਾ ਟੋਰਾਂਟੋ ਵਿਖੇ ਆਯੋਜਿਨ ਕੀਤਾ ਜਾਵੇਗਾ ਜਿਸ ਦੇ ਸਫ਼ਤਾ ਲਈ ਹਿੰਦੀ ਭਾਸ਼ਾ ਦੇ ਵਿਕਾਸ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਸਮਾਗਮ ਦੀ ਸਮਾਪਤੀ ਹਾਜ਼ਰੀਤ ਪਤਵੰਤਿਆਂ ਨੂੰ ਮੋਮੈਂਟੋ ਪ੍ਰਦਾਨ ਕਰਨ ਅਤੇ ਸਮਾਗਮ ਨੂੰ ਸਫ਼ਲ ਬਣਾਉਣ ਵਾਲਿਆਂ ਦਾ ਧੰਨਵਾਦ ਕਰਨ ਨਾਲ ਹੋਈ।