ਕਾਜੂ ਪਨੀਰ ਬਰਫੀ

kaaju paneer barfi
ਸਮੱਗਰੀ-ਕਾਜੂ ਇੱਕ ਕੱਪ, ਦੁੱਧ ਇੱਕ ਕੱਪ, ਪਨੀਰ 250 ਗਰਾਮ, ਖੰਡ 150 ਗਰਾਮ, ਘਿਓ 2 ਵੱਡੇ ਚਮਚ, ਇਲਾਇਚੀ ਪਾਊਡਰ ਅੱਧਾ ਛੋਟਾ ਚਮਚ, ਪਿਸਤਾ 10-12 ਗਾਰਨਿਸ਼ ਲਈ।
ਵਿਧੀ-ਕਾਜੂ ਪਨੀਰ ਬਰਫੀ ਬਣਾਉਣ ਲਈ ਕਾਜੂਆਂ ਨੂੰ ਦੁੱਧ ਵਿੱਚ ਦੋ ਘੰਟੇ ਲਈ ਭਿਓਂ ਕੇ ਰੱਖ ਦਿਓ। ਫਿਰ ਇਨ੍ਹਾਂ ਨੂੰ ਮਿਕਸਚਰ ਜਾਰ ਵਿੱਚ ਪਾ ਕੇ ਪੇਸਟ ਬਣਾ ਲਓ। ਪੇਸਟ ਵਿੱਚ ਹੀ ਚੀਨੀ ਪਾ ਦਿਓ ਅਤੇ ਨਾਲ ਹੀ ਪਨੀਰ ਨੂੰ ਕ੍ਰੰਬਲ ਕਰ ਕੇ ਪਾ ਦਿਓ, ਫਿਰ ਤੋ ਮਿਕਸਚਰ ਨੂੰ ਚਲਾ ਕੇ ਬਰੀਕ ਪੇਸਟ ਬਣਾ ਕੇ ਤਿਆਰ ਕਰ ਲਓ। ਹੁਣ ਬਰਫੀ ਬਣਾਉਣ ਲਈ ਪੇਸਟ ਤਿਆਰ ਹੈ। ਨਾਨਸਟਿੱਕ ਪੈਨ ਲੈ ਕੇ ਗਰਮ ਕਰੋ ਅਤੇ ਪੈਨ ਵਿੱਚ ਦੋ ਚਮਚ ਘਿਓ ਪਾ ਕੇ ਮੈਲਟ ਹੋਣ ਦਿਓ। ਘਿਓ ਮੈਲਟ ਹੋਣ ‘ਤੇ ਇਸ ਵਿੱਚ ਕਾਜੂ, ਖੰਡ ਅਤੇ ਪਨੀਰ ਦਾ ਪੇਸਟ ਪਾ ਦਿਓ।
ਘੋਲ ਨੂੰ ਲਗਾਤਾਰ ਹਿਲਾਉਂਦੇ ਹੋਏ ਜੰਮਣ ਵਾਲੀ ਕੰਸਿਸਟੈਂਸੀ ਤਕ ਪਕਾਓ ਅਤੇ ਘੋਲ ਦੇ ਗਾੜ੍ਹਾ ਹੋਣ ‘ਤੇ ਹੋਰ ਚੰਗੀ ਤਰ੍ਹਾਂ ਬਣ ਜਾਣ ‘ਤੇ ਜਦੋਂ ਘੋਲ ਘਿਓ ਛੱਡਣ ਲੱਗੇ ਤਾਂ ਸਮਝੋ ਕਿ ਤੁਹਾਡਾ ਘੋਲ ਤਿਆਰ ਹੈ। ਹੁਣ ਇਸ ਵਿੱਚ ਇਲਾਇਚੀ ਪਾਊਡਰ ਪਾ ਕੇ ਮਿਲਾ ਦਿਓ ਅਤੇ ਗੈਸ ਬੰਦ ਕਰ ਦਿਓ। ਘੋਲ ਨੂੰ ਕਿਸੇ ਘਿਓ ਲੱਗੀ ਥਾਲੀ ‘ਚ ਕੱਢ ਦਿਓ ਅਤੇ ਚਮਚ ਨਾਲ ਇੱਕੋ ਜਿਹਾ ਫੈਲਾ ਦਿਓ। ਘੋਲ ਦੇ ਉਪਰ ਕੱਟਿਆ ਹੋਇਆ ਪਿਸਤਾ ਪਾ ਕੇ ਚਮਚ ਨਾਲ ਦਬਾ ਕੇ ਬਰਫੀ ਨੂੰ ਜੰਮਣ ਲਈ ਰੱਖ ਦਿਓ। ਬਰਫੀ ਦੋ-ਤਿੰਨ ਘੰਟਿਆਂ ਵਿੱਚ ਜੰਮ ਕੇ ਤਿਆਰ ਹੋ ਜਾਂਦੀ ਹੈ। ਜੰਮੀ ਹੋਈ ਬਰਫੀ ਨੂੰ ਆਪਣੇ ਮਨਪਸੰਦ ਟੁਕੜਿਆਂ ‘ਚ ਕੱਟ ਕੇ ਤਿਆਰ ਕਰ ਲਓ। ਬਹੁਤ ਹੀ ਸੁਆਦੀ ਕਾਜੂ ਪਨੀਰ ਦੀ ਬਰਫੀ ਬਣਕੇ ਤਿਆਰ ਹੈ, ਬਰਫੀ ਨੂੰ ਤੁਸੀਂ ਫਰਿੱਜ ਵਿੱਚ ਰੱਖ ਕੇ ਇੱਕ ਹਫਤੇ ਤੱਕ ਖਾ ਸਕਦੇ ਹੋ।
ਸੁਝਾਅ-ਪਕਾਉਂਦੇ ਸਮੇਂ ਚਮਚ ਨੂੰ ਪੈਨ ਦੇ ਹੇਠਾਂ ਤੱਕ ਲੈ ਜਾਓ ਤਾਂ ਕਿ ਘੋਲ ਪੈਨ ਦੇ ਹੇਠਾਂ ਨਾ ਲੱਗੇ।