‘ਕਲੰਕ’ ਵਿੱਚ ਸਪੈਸ਼ਲ ਗੀਤ ਗਾਉਂਦੀ ਨਜ਼ਰ ਆਏਗੀ ਕ੍ਰਿਤੀ ਸਨਨ


ਕਰਣ ਜੌਹਰ ਦੇ ਧਰਮਾ ਪ੍ਰੋਡਕਸ਼ਨ ਵਿੱਚ ਬਣ ਰਹੀ ਫਿਲਮ ‘ਕਲੰਕ’ ਦੀ ਸ਼ੂਟਿੰਗ ਅੱਜਕੱਲ੍ਹ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਇਸ ਵਿੱਚ ਵਰੁਣ ਧਵਨ, ਆਲੀਆ ਭੱਟ, ਸੋਨਾਕਸ਼ੀ ਸਿਨਹਾ, ਆਦਿਤਿਆ ਰਾਏ ਕਪੂਰ, ਮਾਧੁਰੀ ਦੀਕਸ਼ਤ ਅਤੇ ਸੰਜੇ ਦੱਤ ਵਰਗੇ ਸਿਤਾਰੇ ਇਕੱਠੇ ਨਜ਼ਰ ਆਉਣਗੇ।
ਪੀਰੀਅਡ ਡਰਾਮਾ ‘ਕਲੰਕ’ ਵਿੱਚ ਕ੍ਰਿਤੀ ਸਨਨ ਵੀ ਨਜ਼ਰ ਆਵੇਗੀ। ਉਹ ਇਸ ਫਿਲਮ ਦੇ ਸਪੈਸ਼ਲ ਗਾਣੇ ਵਿੱਚ ਡਾਂਸ ਕਰਦੀ ਦਿਸੇਗੀ। ਵਰੁਣ ਧਵਨ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਕਰਣ ਜੌਹਰ ਆਦਿਤਿਆ ਰਾਏ ਕਪੂਰ ਨਾਲ ਸਪੈਸ਼ਲ ਪੈਕੇਜ ਦੇ ਤੌਰ ‘ਤੇ ਕ੍ਰਿਤੀ ਸਨਨ ਨੂੰ ਰੂ-ਬ-ਰੂ ਕਰਾਉਂਦਾ ਹੈ। ਕ੍ਰਿਤੀ ਨੇ ਵੀ ਫੋਟੋ ਸ਼ੇਅਰਿੰਗ ਸਾਈਟ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਕੱਥਕ ਕਰਦੀ ਨਜ਼ਰ ਆਈ ਹੈ। ਜ਼ਿਕਰ ਯੋਗ ਹੈ ਕਿ ‘ਕਲੰਕ’ ਦਾ ਨਿਰਦੇਸ਼ਨ ਅਭਿਸ਼ੇਕ ਬਰਨ ਕਰ ਰਹੇ ਹਨ, ਇਹ ਫਿਲਮ ਅਗਲੇ ਸਾਲ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।