ਓਮੰਗ ਦੀ ‘ਫਾਈਵ’ ਵਿੱਚ ਵਰੁਣ ਧਵਨ

varun
ਵਰੁਣ ਧਵਨ ਨੇ 2010 ਵਿੱਚ ਰਿਲੀਜ ਕਰਣ ਜੌਹਰ ਦੀ ‘ਮਾਈ ਨੇਮ ਇਜ਼ ਖਾਨ’ ਵਿੱਚ ਬਤੌਰ ਸਹਾਇਕ ਆਪਣਾ ਕਰੀਅਰ ਸ਼ੁਰੂ ਕੀਤਾ। ਉਸ ਦੇ ਪਿੱਛੋ ਕਰਣ ਜੌਹਰ ਨੇ ਵਰੁਣ ਧਵਨ, ਆਲੀਆ ਭੱਟ ਤੇ ਸਿਧਾਰਥ ਮਲਹੋਤਰਾ ਨੂੰ ਲੈ ਕੇ ‘ਸਟੂਡੈਂਟ ਆਫ ਦੀ ਈਅਰ’ ਬਣਾਈ। ਇਹ ਫਿਲਮ 2012 ਵਿੱਚ ਰਿਲੀਜ਼ ਹੋਈ ਅਤੇ ਜਬਰਦਸਤ ਹਿੱਟ ਸਾਬਿਤ ਹੋਈ। ਉਸ ਦੇ ਬਾਅਦ ਵਰੁਣ ਨੂੰ, ਪਿਤਾ ਡੇਵਿਡ ਧਵਨ ਨੇ ‘ਮੈਂ ਤੇਰਾ ਹੀਰੋ’ ਵਿੱਚ ਨਿਰਦੇਸ਼ਤ ਕੀਤਾ।
ਇਹ ਫਿਲਮ ਵੀ ਕਾਫੀ ਹਿੱਟ ਸਾਬਤ ਹੋਈ। 2014 ਵਿੱਚ ਆਈ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਅਤੇ 2015 ਵਿੱਚ ਆਈ ‘ਬਦਲਾਪੁਰ’ ਬਾਕਸ ਆਫਿਸ ‘ਤੇ ਨਾ ਕੇਵਲ ਜਬਰਦਸਤ ਹਿੱਟ ਰਹੀ ਬਲਕਿ ‘ਬਦਲਾਪੁਰ’ ਵਿੱਚ ਵਰੁਣ ਧਵਨ ਦੇ ਕੰਮ ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਫਿਲਮੀਂ ਸੂਤਰਾਂ ਤੋਂ ਪਤਾ ਲੱਗਾ ਹੈ ਕਿ ‘ਮੈਰੀਕਾਮ’ ਫੇਮ ਓਮੰਗ ਕੁਮਾਰ ਨੇ ਅਕਸ਼ੈ ਕੁਮਾਰ ਨੂੰ ਲੈ ਕੇ ਸਾਇਕੋਲਾਜੀਕਲ ਥ੍ਰਿਲਰ ‘ਫਾਈਵ’ ਬਣਾਉਣ ਦਾ ਐਲਾਨ ਕੀਤਾ ਸੀ, ਪ੍ਰੰਤੂ ਹੁਣ ਖਬਰ ਹੈ ਕਿ ਅਕਸ਼ੈ ਕੁਮਾਰ ਦੀ ਡੇਟ ਪ੍ਰਾਬਲਮ ਕਾਰਨ ਇਸ ਵਿੱਚ ਉਨ੍ਹਾਂ ਦੀ ਜਗ੍ਹਾ ਵਰੁਣ ਧਵਨ ਨੂੰ ਲਿਆ ਗਿਆ ਹੈ। ਯਸ਼ਰਾਜ ਬੈਨਰ ਦੀ ਪ੍ਰਦੀਪ ਸਰਕਾਰ ਵੱਲੋਂ ਨਿਰਦੇਸ਼ਤ ‘ਡੱਬਾ ਗੁੱਲ’ ਦੇ ਲਈ ਵਰੁਣ ਧਵਨ ਨੂੰ ਲਿਆ ਗਿਆ ਹੈ। ਇਸ ਦੇ ਇਲਾਵਾ 1993 ਵਿੱਚ ਆਈ ‘ਆਂਖੇ’ ਦੇ ਸੀਕਵਲ ਦੇ ਲਈ ਵੀ ਵਰੁਣ ਨੂੰ ਲਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਗੋਵਿੰਦਾ ਵਾਲਾ ਕਿਰਦਾਰ ਵਰੁਣ ਨਿਭਾਉਣਗੇ।