ਹਰ ਸਾਲ ਦੀ ਤਰ੍ਹਾਂ ਹੰਬਰਵੁਡ ਸੀਨੀਅਰਜ਼ ਕਲੱਬ ਤੇ ਹੰਬਰਵੁਡ ਕਮੇਟੀ ਵਲੋਂ ਖਾਲਸਾ ਸਾਜਨਾ ਦਿਵਸ ਨਗਰ ਕੀਰਤਨ ਉਤੇ ਪੰਜ ਪਿਆਰਿਆਂ ਨੂੰ ਸਿਰੋਪਿਆਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤੇ ਵੱਡੇ ਪੱਧਰ ਉਤੇ ਲੰਬਰ ਦੀ ਸੇਵਾ ਕੀਤੀ ਜਾਂਦੀ ਹੈ। ਦਰਸ਼ਨ ਸਿੰਘ ਬੈਨੀਪਾਲ, ਜੋਗਿੰਦਰ ਸਿੰਘ ਧਾਲੀਵਾਲ ਪ੍ਰਧਾਨ, ਬਚਿੱਤਰ ਸਿੰਘ ਰਾਏ ਚੇਅਰਮੈਨ, ਅਵਤਾਰ ਸਿੰਘ ਬੈਸ ਸਕੱਤਰ, ਮਨਿੰਦਰ ਸਿੰਘ ਬੁਟਰ, ਸੂਬੇਦਾਰ ਗੁਲਜਾਰ ਸਿੰਘ ਅਤੇ ਜਸਵੰਤ ਸਿੰਘ ਤੇ ਰਾਣਾ ਵਲੋਂ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਗਈ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।