ਐੱਪਲ ਆਈਫੋਨ ਦੀ ਦੀਵਾਨਗੀ

ਜਿੱਥੇ ਲੋਕ ਐੱਪਲ ਆਈਫੋਨ ਦੇ ਦੀਵਾਨੇ ਹਨ ਅਤੇ ਉਸ ਨੂੰ ਖਰੀਦਣ ਲਈ ਆਪਣਾ ਕੀਮਤੀ ਸਾਮਾਨ ਗਿਰਵੀ ਰੱਖਣ ਲਈ ਵੀ ਤਿਆਰ ਹੈ। ਉੱਥੇ ਹੀ ਕੁਝ ਲੋਕ ਐੱਪਲ ਦੇ ਪ੍ਰੋਡਕਟਜ਼  ਨੂੰ ਆਪਣੀ ਬਰਬਾਦੀ ਦਾ ਕਾਰਨ ਸਮਝਦੇ ਹਨ। ਫਿਨਲੈਂਡ ਦੇ ਪ੍ਰਧਾਨਮੰਤਰੀ ਅਲੈਕਜੇਂਡਰ ਸਟਬ ਦਾ ਕਹਿਣਾ ਹੈ ਕਿ ਐੱਪਲ ਕਾਰਨ ਉਨ੍ਹਾਂ ਦੇ ਦੇਸ਼ ‘ਚ ਆਰਥਿਕ ਮੰਦੀ ਆਈ ਹੈ।
ਐੱਪਲ ਉਨ੍ਹਾਂ ਦੇ 2 ਵੱਡੇ ਉਦਯੋਗਾਂ ਨੂੰ ਖ਼ਤਮ ਕਰਨ ਦਾ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਆਈਫੋਨ ਨੇ ਨੋਕੀਆ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ, ਉਸੇ ਤਰ੍ਹਾਂ ਹੀ ਆਈਪੈੱਡ ਨੇ ਕਾਗਜ਼ ਉਦਯੋਗ ਨੂੰ ਖ਼ਤਮ ਕਰ ਦਿੱਤਾ ਹੈ ਪਰ ਅਸੀਂ ਜਲਦ ਹੀ ਵਾਪਸੀ ਕਰਾਂਗੇ।