ਐਸੋ: ਆਫ ਸੀਨੀਅਰਜ਼ ਕਲੱਬਜ਼ ਵਲੋਂ 17 ਜੂਨ ਦੇ ਮਲਟੀਕਲਚਰਲ ਅਤੇ ਕਨੇਡਾ ਡੇਅ `ਤੇ ਪਹੁੰਚਣ ਦਾ ਸੱਦਾ

3ਬਰੈਂਪਟਨ, (ਹਰਜੀਤ ਬੇਦੀ): ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ 17 ਜੂਨ ਦਿਨ ਸ਼ਨੀਵਾਰ ਨੂੰ ਬਰੈਂਪਟਨ ਸ਼ੌਕਰ ਸੈਂਟਰ ਵਿੱਚ ਮਲਟੀਕਲਚਰਲ ਅਤੇ ਕਨੇਡਾ ਦਿਵਸ ਮਨਾਇਆ ਜਾ ਰਿਹਾ ਹੈ। ਬਰੈਂਪਟਨ ਸ਼ੌਕਰ ਸੈਂਟਰ ਡਿਕਸੀ ਅਤੇ ਸੈਂਡਲਵੁੱਡ ਦੇ ਕਾਰਨਰ ਤੇ ਸਥਿਤ ਹੈ ਜਿੱਥੇ 23 ਜਾਂ 18 ਨੰਬਰ ਬੱਸ ਰਾਹੀਂ ਪਹੁੰਚਿਆ ਜਾ ਸਕਦਾ ਹੈ।
ਐਸੋਸੀਏਸ਼ਨ ਦੇ ਪਰਧਾਨ ਪਰਮਜੀਤ ਬੜਿੰਗ ਅਤੇ ਜੰਗੀਰ ਸਿੰਘ ਸੈਂਭੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਪਰੋਗਰਾਮ ਵਿੱਚ ਦੀਪੀਕਾ ਡਮੈਰਲਾ ਮਨਿਸਟਰ ਫਾਰ ਸੀਨੀਅਰਜ਼ ਤੋਂ ਬਿਨਾਂ ਫੈਡਰਲ, ਪਰੋਵਿੰਸ ਅਤੇ ਸਿਟੀ ਦੇ ਬਹੁਤ ਸਾਰੇ ਨੁਮਾਇੰਦੇ ਪਹੁੰਚ ਰਹੇ ਹਨ। ਇਹਨਾਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਬੁੱਧੀਜੀਵੀ, ਲੇਖਕ ਅਤੇ ਮੀਡੀਆਕਾਰ ਵੀ ਸ਼ਾਮਲ ਹੋਣਗੇ। ਇਸ ਪਰੋਗਰਾਮ ਵਿੱਚ ਜਿੱਥੇ ਬਹੁਤ ਵਧੀਆ ਵਿਚਾਰ ਸੁਣਨ ਦਾ ਮੌਕਾ ਮਿਲੇਗਾ ਉੱਥੇ ਭਰਪੂਰ ਮਨੋਰੰਜਨ ਲਈ ਗੀਤ, ਲੋਕ-ਨਾਚ,ਕਵਿਤਾਵਾਂ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਜਾਣਗੀਆਂ।
ਯਾਦ ਰਹੇ ਐਸੋਸੀਏਸ਼ਨ ਲੱਗਪੱਗ 30 ਕਲੱਬਾਂ ਦੀ ਇੱਕ ਸਾਂਝੀ ਸੰਸਥਾ ਹੈ ਜੋ ਪਿਛਲੇ 5 ਸਾਲਾਂ ਤੋਂ ਸੀਨੀਅਰਜ਼ ਦੇ ਮਸਲਿਆਂ ਦੇ ਹੱਲ ਲਈ ਯਤਨਸ਼ੀਲ ਹੈ। ਇਹਨਾਂ ਕਲੱਬਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਇਸ ਪਰੋਗਰਾਮ ਵਿੱਚ ਸ਼ਾਮਲ ਹੋ ਰਹੀਆਂ ਹਨ। ਸੀਨੀਅਰ ਲੇਡੀਜ਼ ਦੀ ਵੀ ਇਸ ਪਰੋਗਰਾਮ ਵਿੱਚ ਬਰਾਬਰ ਦੀ ਭਾਗੀਦਾਰੀ ਹੋਵੇਗੀ। ਪਰਬੰਧਕਾਂ ਵਲੋਂ ਉਨ੍ਹਾਂ ਸੀਨੀਅਰਜ਼ ਨੂੰ ਜੋ ਕਿਸੇ ਕਲੱਬ ਦੇ ਮੈਂਬਰ ਨਹੀਂ ਹਨ ਜਾਂ ਜਿਹੜੇ ਕਲੱਬ ਅਜੇ ਤੱਕ ਐਸੋਸੀਏਸ਼ਨ ਵਿੱਚ ਸ਼ਾਮਲ ਨਹੀਂ ਹੋ ਸਕੇ ਦੇ ਮੈਂਬਰਾਂ ਨੂੰ ਵੀ ਇਸ ਪਰੋਗਰਾਮ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ। ਪਰੋਗਰਾਮ ਨੂੰ ਅੰਤਿਮ ਛੋਹਾਂ ਦੇਣ ਲਈ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟੰਗ 9 ਜੂਨ ਸ਼ੁੱਕਰਵਾਰ ਨੂੰ ਜਗਮੀਤ ਸਿੰਘ ਐਮ ਪੀ ਪੀ ਦੇ ਦਫਤਰ ਵਿੱਚ 10:00 ਵਜੇ ਹੋਵੇਗੀ। ਇਸ ਪਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਨਿਰਮਲ ਸੰਧੂ 416-970-5153, ਜੰਗੀਰ ਸਿੰਘ ਸੈਂਭੀ 416-409-0126, ਬਲਵਿੰਦਰ ਸਿੰਘ ਬਰਾੜ 647-855-0880, ਪ੍ਰੋ: ਨਿਰਮਲ ਸਿੰਘ ਧਾਰਨੀ 416-670-5174, ਕਰਤਾਰ ਸਿੰਘ ਚਾਹਲ 647-854-8746 ਜਾਂ ਹਰਦਿਆਲ ਸਿੰਘ ਸੰਧੂ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।